1920 ਵਿੱਚ ਸਿੰਘਾ ਨੇ ਕੰਧ ਦੀ ਮੁੜ ਉਸਾਰੀ ਕਰਵਾ ਕੇ ਅੰਗਰੇਜ਼ਾਂ ਨੂੰ ਝੁਕਣ ਲਈ ਮਜ਼ਬੂਰ ਕੀਤਾ
‘ਦ ਖ਼ਾਲਸ ਬਿਊਰੋ : ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਚਾਂਦਨੀ ਚੌਕ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਧਾਰਮਿਕ ਅਜ਼ਾਦੀ ਦਾ ਪਾਠ ਪੜਾਇਆ ਸੀ। ਤਕਰੀਬਨ ਪੌਣੇ ਤਿੰਨ ਸੌ ਸਾਲ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਨਾਲ ਜੁੜੇ ਇਤਿਹਾਸਕ ਗੁਰਦੁਆਰਾ ਸਾਹਿਬ ਸੀਸ ਗੰਜ ਤੋਂ ਸਿੰਘਾਂ ਨੇ ਅੰਗਰੇਜ਼ੀ ਹਕੂਮਤ ਨੂੰ ਅਜ਼ਾਦੀ ਦਾ ਪਾਠ ਪੜਾਇਆ ਸੀ। ਦਿੱਲੀ ਦੇ ਗੁਰਦੁਆਰਾ ਰਕਾਮ ਗੰਜ ਦੀ ਕੰਧ ਨੂੰ ਢਾਹ ਕੇ ਬ੍ਰਿਟਿਸ਼ ਹਕੂਮਤ ਨੇ ਜਿਹੜੀ ਚਿੰਗਾਰੀ ਸਿੱਖਾਂ ਦੇ ਮਨਾ ਵਿੱਚ ਜਲਾਈ ਸੀ ਉਹ ਅੱਗ ਪੰਜਾਬ ਤੱਕ ਫੈਲ ਗਈ । ਪੰਜਾਬ ਤੋਂ ਲੈ ਕੇ ਦਿੱਲੀ ਤੱਕ ਮੋਰਚ ਲੱਗਣੇ ਸ਼ੁਰੂ ਹੋ ਗਏ। ਅੰਗਰੇਜ਼ਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋੜਨ ਦੇ ਲਈ ਰਣਨੀਤੀ ਤਿਆਰ ਹੋਈ, ਮਹੰਤਾ ਦੇ ਹੱਥੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੀ ਲਹਿਰ ਨੇ ਹੋਰ ਰਫ਼ਤਾਰ ਫੜ ਲਈ। ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਉਣ ਦੀ ਇਸ ਪੂਰੀ ਘਟ ਨਾ ਵਿੱਚ ਇੱਕ ਸਿੱਖ ਬੀਬੀ ਦੀ ਦਲੇਰੀ ਵੀ ਕਾਬਲੇ ਤਰੀਫ਼ ਹੈ ਜਿਸ ਨੇ ਦੁੱਧ ਚੁੰਘਦੇ ਬੱਚੇ ਨਾਲ ਅੰਗਰੇਜ਼ਾਂ ਨੂੰ ਝੁਕਣ ਦੇ ਲਈ ਮਜ਼ਬੂਰ ਕਰ ਦਿੱਤਾ।
ਅੰਗਰੇਜ਼ਾਂ ਨੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਢਾਈ
ਅੰਗਰੇਜ਼ ਨੇ 1911 ਵਿੱਚ ਆਪਣੀ ਰਾਜਧਾਨੀ ਕਲਕੱਤੇ ਤੋਂ ਦਿੱਲੀ ਬਣਾਉਣ ਦਾ ਫੈਸਲਾ ਲਿਆ। ਇਸ ਦੇ ਲਈ ਦਿੱਲੀ ਵਿੱਚ ਸਰਕਾਰੀ ਇਮਾਰਤਾ ਅਤੇ ਦਫਤਰਾਂ ਦੀ ਉਸਾਰੀ ਦੇ ਲਈ ਜ਼ਮੀਨ ਦੀ ਤਲਾਸ਼ ਸ਼ੁਰੂ ਹੋ ਗਈ। ਅੰਗਰੇਜ਼ਾਂ ਨੇ ਵੱਖ-ਵੱਖ ਯੋਜਨਾਵਾਂ ਬਣਾਈਆਂ, ਇਸ ਦੌਰਾਨ ਗਵਰਨਰ ਜਨਰਲ ਲਾਰਡ ਹਾਰਡਿੰਗ ਨੇ ਵਾਇਸਰਾਇ ਭਵਨ ਲਈ ਜਿਹੜੀ ਥਾਂ ਪਸੰਦ ਕੀਤੀ ਸੀ ਉਹ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਦੇ ਨਾਲ ਨਾਲ ਲੱਗਦੀ ਸੀ। ਅੰਗਰੇਜ਼ਾਂ ਦੇ ਹੁਕਮਾਂ ‘ਤੇ ਅਧਿਕਾਰੀਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੜਕਾਂ ਚੌੜੀਆਂ ਕੀਤੀਆਂ ਗਈਆਂ। ਇਸ ਦੌਰਾਨ ਰਸਤੇ ਵਿੱਚ ਆ ਰਹੀ ਗੁਰਦੁਆਰਾ ਰਕਾਬ ਗੰਜ ਦੀ ਕੰਧ ਅੜਿਕਾ ਬਣ ਰਹੀ ਸੀ। ਅਫਸਰਾਂ ਨੇ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਭਵਨ ਨਿਰਮਾਣ ਮੁਤਾਬਿਕ ਗੁਰਦੁਆਰੇ ਦੀ ਕੰਧ ਢਾਹ ਦਿੱਤੀ ਅਤੇ ਥਾਂ ਨੂੰ ਤਾਰ ਨਾਲ ਘੇਰਨ ਲੱਗੇ।
ਉਸੇ ਵਕਤ ਸਿੱਖ ਮਹਿਲਾ ਸ਼ਾਮ ਕੌਰ ਮੌਕੇ ‘ਤੇ ਪਹੁੰਚ ਗਈ। ਉਹ ਗੁਰੂ ਘਰ ਨਾਲ ਹੁੰਦੇ ਇਸ ਜ਼ੁਲਮ ਨੂੰ ਨਹੀਂ ਵੇਖ ਸਕੀ। ਸ਼ਾਮ ਕੌਰ ਆਪਣੇ ਦੁੱਧ ਚੁੰਘਦੇ ਬੱਚੇ ਗੁਰਬਖ਼ਸ਼ ਸਿੰਘ ਨੂੰ ਛਾਤੀ ਨਾਲ ਲੱਗਾ ਢਾਹੀ ਗਈ ਕੰਧ ‘ਤੇ ਲੇਟ ਗਈ ਅਤੇ ਐਲਾਨ ਕਰ ਦਿੱਤਾ ਉਸ ਦੀ ਲਾ ਸ਼ ਦੇ ਟੁੱਕੜੇ-ਟੁੱਕੜੇ ਕਰ ਦਿਉ ਪਰ ਉਹ ਢਾਹੀ ਹੋਈ ਕੰਧ ਤੋਂ ਨਹੀਂ ਹਟੇਗੀ। ਦਲੇਰ ਸ਼ਾਮ ਕੌਰ ਦੇ ਇਸ ਕਦਮ ਨੇ ਅਧਿਕਾਰੀਆਂ ਨੂੰ ਆਪਣਾ ਪ੍ਰੋਜੈਕਟ ਉੱਥੇ ਹੀ ਰੋਕਣ ਦੇ ਲਈ ਮਜ਼ਬੂਰ ਕਰ ਦਿੱਤਾ। ਤੁਹਾਨੂੰ ਦੱਸ ਦੇਇਏ ਕਿ ਬੀਬੀ ਸ਼ਾਮ ਕੌਰ ਗੁਰਦੁਆਰਾ ਰਕਾਬ ਗੰਜ ਦਾ ਪ੍ਰਬੰਧ ਵੇਖ ਰਹੇ ਮਹੰਤ ਸਾਵਨ ਸਿੰਘ ਦੀ ਪਤਨੀ ਸੀ, ਵਾਇਸਰਾਏ ਦੀ ਕੋਠੀ ਬਣਾਉਣ ਦੇ ਲਈ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਕੰਧ ਢਾਉਣ ਦੀ ਖ਼ਬਰ ਪੰਜਾਬ ਪਹੁੰਚ ਗਈ ਤਾਂ ਸਿੱਖ ਸੰਗਤ ਵਿੱਚ ਅੱਗ ਵਾਂਗ ਫੈਲ ਗਈ ਫਿਰ ਅੰਗਰੇਜ਼ਾ ਦੇ ਖਿਲਾਫ਼ ਸਿੰਘਾਂ ਵੱਲੋਂ ਮੋਰਚਾਬੰਦੀ ਸ਼ੁਰੂ ਹੋ ਗਈ।
ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪ੍ਰਦਰਸ਼ਨ
ਬਹਾਦਰ ਸ਼ਾਮ ਕੌਰ ਨੇ ਅਧਿਕਾਰੀਆਂ ਨੂੰ ਕੰਧ ਤੋਂ ਅੱਗੇ ਵਧਣ ਤੋਂ ਰੋਕ ਲਿਆ ਸੀ ਪਰ ਅੰਗਰੇਜ਼ੀ ਹਕੂਮਤ ਦੀ ਇਸ ਹਰਕਤ ਨਾਲ ਸਿੰਘਾਂ ਦੇ ਖੂਨ ਖੋਲਣ ਲੱਗੇ। ਸਿੰਘਾਂ ਵੱਲੋਂ ਵੱਡੀ ਗਿਣਤੀ ਵਿੱਚ ਅੰਗਰੇਜ਼ਾਂ ਨੂੰ ਰੋਸ ਮਤੇ ਭੇਜੇ ਗਏ । 1913 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਰਕਾਮ ਗੰਜ ਸਾਹਿਬ ਗੁਰਦੁਆਰਾ ਸਾਹਿਬ ਤੋਂ ਰੋਸ ਜਲੂਸ ਕੱਢਿਆ ਗਿਆ। ਸ਼ਾਇਦ ਇਸੇ ਲਈ ਹਰ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰ ਰਕਾਬ ਗੰਜ ਸਾਹਿਬ ਤੋਂ ਹੀ ਨਗਰ ਕੀਰਤਨ ਦੀ ਆਰੰਭਤਾ ਹੁੰਦੀ ਹੈ। ਅੰਗਰੇਜ਼ੀ ਹਕੂਮਤ ਖਿਲਾਫ਼ ਸਿੱਖਾਂ ਦੀ ਇਹ ਪਹਿਲੀ ਸਿੱਧੀ ਲੜਾਈ ਸੀ। ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਨੇ ਵੀ ਸਿੱਖਾਂ ਦੀ ਮੰਗ ‘ਤੇ ਇਸ ਵਿੱਚ ਦਖਲ ਦਿੱਤਾ। ਸਿੱਖ ਆਗੂ ਹਰਚੰਦ ਸਿੰਘ ਲਾਇਲਪੁਰੀ ਨੇ ਗੁਰਦੁਆਰਾ ਰਕਾਬ ਗੰਜ ਦੀ ਕੰਧ ਢਾਉਣ ਦਾ ਜਾਇਜਾ ਲਿਆ ਅਤੇ ਫਿਰ ਅਖ਼ਬਾਰਾਂ, ਕਿਤਾਬਾ, ਲੇਖਾਂ ਦੇ ਜ਼ਰੀਏ ਸਿੱਖ ਸੰਗਤ ਨੂੰ ਪੂਰੀ ਘਟ ਨਾ ਦੀ ਜਾਣਕਾਰੀ ਦਿੱਤੀ। ਸਿੱਖ ਲਾਮਬੰਦ ਹੋਏ ਅਤੇ ਫਿਰ 1914 ਵਿੱਚ ਹੋਈ ਸਿੱਖ ਵਿੱਦਿਅਕ ਕਾਨਫਰੰਸ ‘ਚ ਇਹ ਮਸਲਾ ਉਠਾਇਆ। ਕਿਹਾ ਜਾਂਦਾ ਹੈ ਇਸ ਤੋਂ ਬਾਅਦ ਨਾਭਾ ਦੇ ਰਾਜਾ ਰਿਪੁਦਮਨ ਸਿੰਘ ਨਾਭਾ ਨੇ ਅੰਗਰੇਜ਼ਾ ਦੀ ਵਧੀਕੀ ਖਿਲਾਫ ਅਵਾਜ਼ ਬੁਲੰਦ ਕੀਤੀ। ਅੰਗਰੇਜ਼ੀ ਹਕੂਮਤ ਹੁਣ ਵਧ ਰਹੇ ਰੋਸ ਦੇ ਸਾਹਮਣੇ ਰਾਹ ਤਲਾਸ਼ਨ ਲੱਗੀ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਕਿੰਗ ਨੂੰ ਹਦਾਇਤ ਕੀਤੀ ਕਿ ਉਹ ਇਸ ਮਾਮਲੇ ਵਿੱਚ ਸਿੱਖਾਂ ਦੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨਾਲ ਗੱਲ ਕਰਦੇ ਮਾਮਲੇ ਦਾ ਹੱਲ ਕੱਢਣ।
ਅੰਗਰੇਜ਼ਾਂ ਨੇ ਇਸ ਤਰ੍ਹਾਂ ਗੋਢੇ ਟੇਕੇ
2014 ਵਿੱਚ ਪਹਿਲਾਂ ਵਿਸ਼ਵ ਯੁੱਧ ਸ਼ੁਰੂ ਹੋਣ ਦੀ ਵਜ੍ਹਾਂ ਕਰਕੇ ਬਰਤਾਨੀ ਹਕੂਮਤ ਦੇ ਨਾਲ ਕੰਧ ਉਸਾਰੀ ‘ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਚੀਫ਼ ਖ਼ਾਲਸਾ ਦੀਵਾਨ ਨੇ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਕੰਧ ਦੀ ਮੁੜ ਤੋਂ ਉਸਾਰੀ ਕੀਤੀ ਜਾਵੇ ਜਾਂ ਫਿਰ ਨਾਲ ਥਾਂ ਦਿੱਤੀ ਜਾਵੇ, ਸਰਕਾਰ ਨਹੀਂ ਚਹੁੰਦੀ ਸੀ ਕਿ ਸਿੱਖ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਨ ਕਿਉਂਕਿ ਇਸ ਨਾਲ ਵਾਇਰਰਾਇ ਦੇ ਘਰ ਦੀ ਸ਼ਾਨ ਵਿੱਚ ਕਮੀ ਆ ਸਕਦੀ ਸੀ। ਇਸੇ ਲਈ ਸਰਕਾਰ ਨੇ ਗੁਰਦੁਆਰੇ ਦੇ ਨਾਂ ਕੁਝ ਜ਼ਮੀਨ ਅਲਾਟ ਕਰਦਿਆਂ ਇਹ ਸ਼ਰਤ ਰੱਖੀ ਕਿ ਸਿੱਖ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਰਦੁਆਰੇ ਦੀ ਇਮਾਰਤ ਨਹੀਂ ਬਣਾਉਣਗੇ। ਸਰਕਾਰ ਦੀ ਇਸ ਸ਼ਰਤ ‘ਤੇ ਸਿੱਖ ਅਕਾਲੀ ਆਗੂ ਹਰਚੰਦ ਸਿੰਘ ਲਾਇਲਪੁਰੀ ਕਾਫੀ ਨਰਾਜ਼ ਹੋ ਗਏ ਅਤੇ ਉਨ੍ਹਾਂ ਨੇ ਗੁਰਦੁਆਰਾ ਰਕਾਬ ਗੰਜ ਦੀ ਸਰਕਾਰ ਵੱਲੋਂ ਢਾਹੀ ਕੰਧ ਦੀ ਉਸਾਰੀ ਕਰਨ ਵਾਸਤੇ 100 ਮੈਂਬਰਾਂ ‘ਤੇ ਆਧਾਰਿਤ ਸ਼ਹੀਦੀ ਜਥੇ ਦੀ ਭਰਤੀ ਕਰਨ ਦਾ ਐਲਾਨ ਕੀਤਾ ਤਾਂ ਸਰਕਾਰ ਨੇ ਗੁਰਦੁਆਰਾ ਕਮੇਟੀ ਤੋਂ ਢਾਹੀ ਕੰਧ ਦੀ ਮੁੜ ਉਸਾਰੀ ਕਰਵਾ ਦਿੱਤੀ। ਇਸ ਤਰ੍ਹਾਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਧਾਰਮਿਕ ਅਸਥਾਨ ਤੋਂ ਸਿੱਖਾਂ ਨੇ ਅੰਗਰੇਜ਼ਾਂ ਖਿਲਾਫ਼ ਵੱਡੀ ਜੰਗ ਜਿੱਤੀ ।