India International Punjab Sports

CWG ਦੀ Closing ਸੈਰਾਮਨੀ ‘ਚ ਗੂੰਝਿਆ ਸਿੱਧੂ ਮੂਸੇਵਾਲਾ ਦਾ ਇਹ ਗਾਣਾ ! Sikh Mp ਨੇ ਸ਼ੇਅਰ ਕੀਤਾ ਵੀਡੀਓ

ਮੂਸੇਵਾਲਾ ਦੇ ਗੀਤ ਨਾਲ ਸਟੇਡੀਅਮ ਦੀ ਇੱਕ ਵੀਡੀਓ ਬਰਮਿੰਘਮ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵਿੱਟਰ ‘ਤੇ ਪੋਸਟ ਕੀਤੀ ਹੈ।

ਦ ਖ਼ਾਲਸ ਬਿਊਰੋ : Commonwealth games 2022 ਖ਼ਤਮ ਹੋ ਗਈਆਂ ਹਨ। ਇਸ ਮੌਕੇ ਹੋਈ ਕਲੋਜਿੰਗ ਸੈਰਾਮਨੀ ਵਿੱਚ ਸਿੱਧੂ ਮੂਸੇਵਾਲਾ ਦਾ ਗਾਣਾ ਸਟੇਡੀਅਮ ਵਿੱਚ ਗੂੰਝਿਆ। ਇਸ ਨੂੰ ਕਲੋਜ਼ਿੰਗ ਸੈਰਾਮੀ ਵਿੱਚ ਸ਼ਾਮਲ ਕੀਤਾ ਗਿਆ ਸੀ। ਬਰਮਿੰਗਮ ਤੋਂ ਸਿੱਖ ਐੱਮਪੀ ਪ੍ਰੀਤ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਐਕਾਉਂਟ ਟਵਿੱਟਰ ‘ਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਜਿਹੜਾ ਗਾਣਾ ਸਟੇਡੀਅਮ ਵਿੱਚ ਵਜਾਇਆ ਗਿਆ।

ਉਹ ਮੂਸੇਵਾਲਾ ਦਾ ਸਭ ਤੋਂ ਮਸ਼ਹੂਰ ਗਾਣਾ 295 ਸੀ। ਵੀਡੀਓ ‘ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਕਮੈਂਟ ਕੀਤੇ ਹਨ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਨੂੰ ਪਸੰਦ ਕਰਦੇ ਹੋਏ ਲਿਖਿਆ ਕਿ ‘ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਖ ਕੇ ਚੰਗਾ ਲੱਗਿਆ ਹੈ। 295… ਸਿੱਧੂ ਮੂਸੇਵਾਲਾ ਦੀ ਚੰਗੀ ਪ੍ਰਾਪਤੀ … ਨਾ ਭੁੱਲੋ’, ਕਾਮਨਵੈਲਥ ਖੇਡਾਂ ਦੀ ਕਲੋਜ਼ਿੰਗ ਸੈਰਾਮਨੀ ਵਿੱਚ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਗਾਣਾ ਗੂੰਝਿਆ ਇਸ ਤੋਂ ਸਾਫ਼ ਹੈ ਕਿ ਸਿੱਧੂ ਦੀ ਮੌ ਤ ਤੋਂ ਬਾਅਦ ਉਸ ਦੀ ਮਕਬੂਲੀਅਤ ਘੱਟ ਨਹੀਂ ਹੋਈ ਹੈ ।

ਲੋਕ ਉਸ ਦੇ ਗਾਣਿਆਂ ਨੂੰ ਹੋਰ ਪਸੰਦ ਕਰਨ ਲੱਗੇ ਹਨ। ਜਦੋਂ ਸਿੱਧੂ ਦੀ ਮੌ ਤ ਦੀ ਖ਼ਬਰ ਆਈ ਸੀ ਤਾਂ ਦੇਸ਼ ਵਿਦੇਸ਼ ਵਿੱਚ ਸਿੱਧੂ ਮੂਸੇਵਾਲਾ ਨੂੰ ਵੱਖ-ਵੱਖ ਤਰ੍ਹਾਂ ਸ਼ਰਧਾਂਜਲੀ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਤੋਂ ਇਲਾਵਾ ਭਾਰਤੀ ਮੂਲ ਦੇ ਸਟੀਵਨ ਕਪੂਰ ਨੇ ਪ੍ਰਫਾਰਮ ਕੀਤਾ ਜੋ ਕਿ ਗਾਇਕ-ਗੀਤਕਾਰ ਅਤੇ ਡੀਜੇ ਵੀ ਹਨ। ਉਨ੍ਹਾਂ ਨੂੰ ‘ਅਪਾਚੇ ਇੰਡੀਅਨ’ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬੀ MC ਨੇ ਆਪਣੇ ਹਿੱਟ ਨੰਬਰ ‘ਮੁੰਡੀਆਂ ਤੋ ਬਚ ਕੇ’ ਨੂੰ ਧਮਾਕੇਦਾਰ ਢੰਗ ਨਾਲ ਪੇਸ਼ ਕੀਤਾ।

ਕਾਮਨਵੈਲਥ ਖੇਡਾਂ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ

2018 ਦੇ ਮੁਕਾਬਲੇ ਭਾਰਤ ਦਾ ਇਸ ਵਾਰ ਕਾਮਨਵੈਲਥ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ।

11 ਦਿਨ ਤੱਕ ਚੱਲੇ ਇਸ ਕੌਮਾਂਤਰੀ ਖੇਡ ਮੇਲੇ ਵਿੱਚ 72 ਦੇਸ਼ਾਂ ਦੇ 4,500 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਭਾਰਤ ਮੈਡਲ ਟੈਲੀ ਵਿੱਚ ਚੌਥੇ ਨੰਬਰ ‘ਤੇ ਰਿਹਾ,ਭਾਰਤੀ ਟੀਮ ਨੂੰ ਕੁੱਲ 61 ਮੈਡਲ ਹਾਸਲ ਹੋਏ । ਜਿੰਨਾਂ ਵਿੱਚੋਂ 22 ਗੋਲਡ, 16 ਸਿਲਵਰ ਅਤੇ 23 ਕਾਂਸੇ ਦੇ ਤਗਮੇ ਸਨ।

ਅਖੀਰਲੇ ਦਿਨ ਬੈਡਮਿੰਟਨ ਵਿੱਚ ਭਾਰਤ ਨੇ ਤਿੰਨ ਗੋਲਡ ਮੈਡਲ ਜਿੱਤੇ, ਪਹਿਲੇ ਨੰਬਰ ‘ਤੇ 178 ਮੈਡਲ ਨਾਲ ਆਸਟ੍ਰੇਲਿਆ ਰਿਹਾ ਉਸ ਨੇ 67 ਗੋਲਡ,57 ਸਿਲਵਰ ਅਤੇ 54 ਕਾਂਸੇ ਦੇ ਤਮਗੇ ਹਾਸਲ ਕੀਤੇ।

ਦੂਜੇ ਨੰਬਰ ‘ਤੇ ਮੇਜ਼ਬਾਨ ਇੰਗਲੈਂਡ ਰਿਹਾ ਜਿਸ ਨੇ 57 ਗੋਲਡ,66 ਸਿਲਵਰ,53 ਕਾਂਸੇ ਦੇ ਤਮਗੇ ਹਾਸਲ ਕੀਤੇ, ਤੀਜੇ ਨੰਬਰ ‘ਤੇ ਕੈਨੇਡਾ ਰਿਹਾ ਜਿਸ ਨੇ 26 ਗੋਲਡ 32 ਸਿਲਵਰ ਅਤੇ 34 ਕਾਂਸੇ ਦੇ ਤਗਮੇ ਜਿੱਤੇ।