Punjab

ਗੈਂ ਗਸਟਰਾਂ ‘ਚ ਛਾਇਆ ਐਨਕਾਊਂਟਰ ਵਿੱਚ ਮਾ ਰੇ ਜਾਣ ਦਾ ਖੌਫ

ਦ ਖ਼ਾਲਸ ਬਿਊਰੋ : ਗਾਇਕ ਸ਼ੁਭਦੀਪ ਸਿੰਘ ਸਿੱਧੂ ਦੇ ਕਾ ਤਲਾਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਦੇ ਪੁਲਿਸ ਐਨਕਾਉਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਪੰਜਾਬ ਵਿੱਚ ਬਾਕੀ ਗੈਂ ਗਸਟਰਾਂ ਨੂੰ ਵੀ ਮਾ ਰੇ ਜਾਣ ਦਾ ਖੌਫ ਸਤਾਉਣ ਲੱਗ ਰਿਹਾ ਹੈ।ਤਾਜ਼ਾ ਮਾਮਲਾ ਸੋਸ਼ਲ ਮੀਡੀਆ ਤੇ ਖਿੱਚ ਦਾ ਕੇਂਦਰ ਬਣੀ ਦਵਿੰਦਰ ਬੰਬੀਹਾ ਗਰੁਪ ਦੀ ਇੱਕ ਪੋਸਟ ਦਾ ਹੈ।

ਗੈਂਗਸਟਰ ਹੈਪੀ ਭੁੱਲਰ

ਭਾਵੇਂ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਅਸਲੀ ਸੋਸ਼ਲ ਮੀਡੀਆ ਪੋਸਟ ਦਵਿੰਦਰ ਬੰਬੀਹਾ ਗਰੁਪ ਦੀ ਅਸਲੀ ਆਈਡੀ ਤੋਂ ਪਾਈ ਗਈ ਹੈ ਜਾਂ ਫਿਰ ਕਿਸੇ ਨਕਲੀ ਅਕਾਊਂਟ ਤੋਂ ਪਰ ਇਸ ਵਿੱਚ ਇੱਕ ਗੈਂ ਗਸਟਰ ਹੈਪੀ ਭੁੱਲਰ ਦੀ ਫੋਟੋ ਪਾ ਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਸਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਦੋ ਦਿਨ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਪਰ ਸਾਹਮਣੇ ਨੀ ਲਿਆ ਰਹੀ ਤੇ ਨਾ ਹੀ ਮੀਡੀਆ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ।

ਪੁਲਿਸ ਉਸ ਦਾ ਐਨਕਾਉਂਟਰ ਨਾ ਕਰ ਦੇਵੇ,ਇਸ ਗੱਲ ਦਾ ਖਦਸ਼ਾ ਦਵਿੰਦਰ ਬੰਬੀਹਾ ਗਰੁਪ ਵੱਲੋਂ ਜ਼ਾਹਿਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਇਸ ਪੋਸਟ ਨੂੰ ਹੋਰ ਅੱਗੇ ਸ਼ੇਅਰ ਕਰਨ ਦੀ ਅਪੀਲ ਵੀ ਕੀਤੀ ਗਈ ਹੈ।ਸਿੱਧੂ ਤੇ ਗੋਲੀਆਂ ਚਲਾਉਣ ਵਾਲੇ 6 ਸ਼ਾਰਪ ਸ਼ੂਟਰਾਂ ਵਿੱਚੋਂ ਜਿਆਦਾਤਰ ਪੁਲਿਸ ਦੇ ਹੱਥ ਲੱਗ ਗਏ ਹਨ ਪਰ ਦੀਪਕ ਮੁੰਡੀ ਹਾਲੇ ਵੀ ਫਰਾਰ ਹੈ।ਇਸ ਤੋਂ ਇਲਾਵਾ ਦੋ ਗੈਂਗਸਟਰਾਂ ਮਨਪ੍ਰੀਤ ਮਨੂੰ ਕੁੱਸਾ ਤੇ ਜਗਰੂਪ ਰੂਪਾ ਪੰਜਾਬ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ।ਇਸ ਘਟ ਨਾ ਦੀ ਦਹਿਲ ਹੁਣ ਪੰਜਾਬ ਦੇ ਬਾਕੀ ਰੁਪੋਸ਼ ਚੱਲ ਰਹੇ ਗੈਂਗਸਟਰਾਂ ਦੇ ਦਿਲ ਚ ਵੀ ਬੈਠ ਗਿਆ ਲਗਦਾ ਹੈ । ਜਿਸ ਦਾ ਪ੍ਰਗਟਾਵਾ ਅੱਜ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਚੱਲ ਰਹੀ ਇਸ ਪੋਸਟ ਤੋਂ ਹੋ ਰਿਹਾ ਲਗਦਾ ਹੈ।


ਆਪ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਸੀ ਕਿਉਂਕਿ ਸੂਬੇ ਵਿੱਚ ਇਹਨਾਂ ਦੀਆਂ ਸਰਗਰਮੀਆਂ ਕਾਫੀ ਵੱਧ ਗਈਆਂ ਸੀ ।ਖਾਸ ਤੋਰ ਤੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲਾ ਦੇ ਗੈਂਗਸਟਰਾਂ ਵੱਲੋਂ ਹੋਏ ਕਤਲ ਤੋਂ ਬਾਅਦ ਪੁਲਿਸ ਨੇ ਸਖ਼ਤੀ ਕਾਫੀ ਵਧਾ ਦਿੱਤੀ ਹੈ।