India

ਇਸ ਸੂਬੇ ‘ਚ BJP ਦੀ ਸਰਕਾਰ ਡਿੱਗੀ !ਕਾਂਗਰਸ ਨੇ ਲਿਆ ਮਹਾਰਾਸ਼ਟਰ ਦਾ ਬਦਲਾ

ਬਿਹਾਰ ਵਿੱਚ JDU ਅਤੇ ਬੀਜੇਪੀ ਦਾ ਗਠਜੋੜ ਟੁੱਟ ਗਿਆ ਹੈ

ਦ ਖ਼ਾਲਸ ਬਿਊਰੋ : ਮਹਾਰਾਸ਼ਟਰ ਵਿੱਚ ਜਿਸ ਸਿਆਸੀ ਚਾਲ ਦੇ ਨਾਲ ਬੀਜੇਪੀ ਨੇ ਸ਼ਿਵਸੈਨਾ,NCP ਅਤੇ ਕਾਂਗਰਸ ਦੀ ਸਰਕਾਰ ਹਟਾ ਕੇ ਆਪਣੀ ਸਰਕਾਰ ਹੌਂਦ ਵਿੱਚ ਲਿਆਈ। ਹੁਣ ਵਿਰੋਧੀ ਧਿਰਾਂ ਨੇ ਵੀ ਬਿਹਾਰ ਵਿੱਚ ਇਸ ਦਾ ਬਦਲਾ ਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ BJP ਨਾਲ ਗਠਜੋੜ ਤੋੜ ਦੇ ਹੋਏ ਇੱਕ ਵਾਰ ਮੁੜ ਤੋਂ ਲਾਲੂ ਪ੍ਰਸਾਦ ਯਾਦਵ ਦੀ RJD, ਕਾਂਗਰਸ ਅਤੇ ਖੱਬੇਪਖੀ ਪਾਰਟੀਆਂ ਨਾਲ ਸਰਕਾਰ ਬਣਾਉਣ ਦਾ ਫੈਸਲਾ ਲਿਆ ਹੈ।

ਨਿਤੀਸ਼ ਕੁਮਾਰ ਨੇ ਇਹ ਫੈਸਲਾ ਵਿਧਾਇਕਾਂ ਅਤੇ MP’s ਨਾਲ ਮੀਟਿੰਗ ਤੋਂ ਬਾਅਦ ਲਿਆ ਹੈ। ਕਾਂਗਰਸ ਅਤੇ RJD ਨੇ ਵੀ ਆਪਣੀ ਹਿਮਾਇਤ ਨਿਤੀਸ਼ ਨੂੰ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 2015 ਵਿੱਚ ਨਿਤੀਸ਼ ਕੁਮਾਰ ਨੇ RJD ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਈ ਸੀ ਅਤੇ ਤਕਰੀਬਨ 2 ਸਾਲ ਬਾਅਦ ਨਿਤੀਸ਼ ਨੇ ਮੁੜ ਤੋਂ ਬੀਜੇਪੀ ਨਾਲ ਗਠਜੋੜ ਵਿੱਚ ਸਰਕਾਰ ਬਣਾਈ 2020 ਦੀਆਂ ਵਿਧਾਨ ਸਭਾ ਚੋਣਾਂ ਵੀ BJP ਅਤੇ ਨਿਤੀਸ਼ ਦੀ JDU ਨੇ ਮਿਲ ਕੇ ਲੜੀਆਂ ਸਨ ਪਰ ਦੋਵਾ ਦੇ ਵਿੱਚਾਲੇ ਲੱਗਾਤਾਰ ਸਿਆਸੀ ਟਕਰਾਅ ਤੋਂ ਬਾਅਦ ਨਿਤੀਸ਼ ਨੇ ਬੀਜੇਪੀ ਨਾਲ ਗਠਜੋੜ ਤੋੜ ਦੇ ਹੋਏ RJD ਅਤੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ ਇਸ ਦੇ ਪਿੱਛੇ ਕਈ ਸਿਆਸੀ ਕਾਰਨ ਸਾਹਮਣੇ ਆ ਰਹੇ ਹਨ।

ਨਿਤੀਸ਼ ਦੇ ਬੀਜੇਪੀ ਨਾਲ ਗਠਜੋੜ ਤੋੜਨ ਦੇ ਕਾਰਨ

2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨਾਲ ਹੀ BJP ਅਤੇ ਨਿਤੀਸ਼ ਦੀ JDU ਵਿੱਚ ਟਕਰਾਅ ਸ਼ੁਰੂ ਹੋ ਗਿਆ ਸੀ,ਦੋਵਾਂ ਪਾਰਟੀਆਂ ਦੇ 16-16 MP ਜਿੱਤ ਕੇ ਲੋਕ ਸਭਾ ਪਹੁੰਚੇ ਸਨ ਪਰ ਮੋਦੀ ਸਰਕਾਰ ਵਿੱਚ ਉਨ੍ਹਾਂ ਨੂੰ ਇੱਕ ਹੀ ਕੈਬਨਿਟ ਸੀਟ ਅਲਾਟ ਹੋਈ JDU ਨੇ ਇਸ ਨੂੰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। JDU ਨੇ ਬੀਜੇਪੀ ‘ਤੇ ਉਨ੍ਹਾਂ ਦੀ ਪਾਰਟੀ ਤੋੜਨ ਦਾ ਇਲਜ਼ਾਮ ਵੀ ਲਗਾਇਆ। ਬੀਜੇਪੀ ਅਤੇ JDU ਵਿੱਚ ਦੂਜੀ ਟਕਰਾਅ ਦੀ ਵਜ੍ਹਾ ਬੀਜੇਪੀ ਦੇ ਕੋਟੇ ਤੋਂ ਸਪੀਕਰ ਬਣੇ ਵਿਜੇ ਕੁਮਾਰ ਸਿਨਹਾ ਸਨ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਿਤੀਸ਼ ਕੁਮਾਰ ਵਿਜੇ ਕੁਮਾਰ ਸਿਨਹਾ ਨੂੰ ਪਸੰਦ ਨਹੀਂ ਕਰਦੇ ਹਨ। ਵਿਧਾਨ ਸਭਾ ਦੇ ਅੰਦਰ ਦੋਵਾਂ ਵਿਚਾਲੇ ਕਈ ਵਾਰ ਬਹਿਸ ਹੋ ਚੁੱਕੀ ਸੀ। JDU ਕੇਂਦਰ ਦੀ ਵਨ ਨੇਸ਼ਨ ਵਨ ਇਲੈਕਸ਼ਨ ਪਾਲਿਸੀ ਦਾ ਵਿਰੋਧ ਕਰਦਾ ਹੈ, ਯਾਨੀ ਲੋਕ ਸਭਾ ਦੇ ਨਾਲ ਹੀ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਦੇ ਹੱਕ ਵਿੱਚ JDU ਨਹੀਂ ਹੈ। ਇਸ ਤੋਂ ਇਲਾਵਾ BJP ਦੇ ਕੋਟੇ ਦੇ ਮੰਤਰੀਆਂ ਨੂੰ ਲੈਕੇ ਵੀ CM ਨਿਤੀਸ਼ ਦਾ ਇਤਰਾਜ਼ ਸੀ, ਬੀਜੇਪੀ ਦੇ ਮੰਤਰੀ ਮੁੱਖ ਮੰਤਰੀ ਦੀ ਗੱਲ ਨਹੀਂ ਸੁਣ ਦੇ ਸਨ, ਪਰ ਇਸ ਸਾਰੀ ਸਿਆਸੀ ਹੱਲਚਲ ਵਿੱਚ ਬੀਜੇਪੀ ਕੋਲ ਇੱਕ ਅਜਿਹਾ ਹਥਿਆਰ ਹੈ ਜਿਸ ਦੇ ਜ਼ਰੀਏ ਉਹ ਗੇਮ ਬਦਲ ਸਕਦੇ ਹਨ।

ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ

RJD ਦੇ 14 ਵਿਧਾਇਕਾਂ ‘ਤੇ ਤਲਵਾਰ ਟੰਗੀ

ਬਜਟ ਇਜਲਾਸ ਦੌਰਾਨ ਵਿਧਾਨ ਸਭਾ ਵਿੱਚ ਸਪੀਕਰ ਨੂੰ ਲੈ ਕੇ RJD ਦੇ ਵਿਧਾਇਕਾਂ ਨੇ ਕਾਫੀ ਹੰਗਾਮਾ ਹੋਇਆ ਸੀ। ਜਿਸ ਤੋਂ ਬਾਅਦ ਸਪੀਕਰ ਵੱਲੋਂ RJD ਦੇ 14 ਵਿਧਾਇਕਾਂ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ। ਸਪੀਕਰ ਨਾਲ ਪਹਿਲਾਂ ਹੀ ਨਿਤੀਸ਼ ਕੁਮਾਰ ਦੀ ਨਹੀਂ ਬਣਦੀ ਹੈ ਅਜਿਹੇ ਵਿੱਚ ਜੇਕਰ ਸਪੀਕਰ RJD ਦੇ ਵਿਧਾਇਕਾਂ ਨੂੰ ਬਰਖਾਸਤ ਕਰਦੇ ਹਨ ਤਾਂ ਮਾਮਲਾ ਅਦਾਲਤ ਵਿੱਚ ਜਾ ਸਕਦਾ ਹੈ। RJD ਦੇ ਵਿਧਾਨ ਸਭਾ ਵਿੱਚ 79 ਵਿਧਾਇਕ ਨੇ,JDU ਦੇ 45 ਅਤੇ ਕਾਂਗਰਸ ਦੇ 19 ਇਸ ਤੋਂ ਇਲਾਵਾ CPI (M) ਦੇ 16 ਅਤੇ ਇੱਕ ਆਜ਼ਾਦ ਵਿਧਾਇਕ ਨੂੰ ਮਿਲਾਕੇ ਗਠਜੋੜ ਦੀ ਗਿਣਤੀ 160 ਤੱਕ ਪਹੁੰਚ ਜਾਂਦੀ ਹੈ ।