23 ਜੂਨ ਨੂੰ ਮੂਸੇਵਾਲਾ ਦਾ SYL ਗਾਣਾ ਰਿਲੀਜ਼ ਹੋਇਆ ਸੀ ਅਤੇ 26 ਜੂਨ ਨੂੰ ਹਟਾ ਦਿੱਤਾ ਗਿਆ ਸੀ
‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਮੁੜ ਤੋਂ ਚਰਚਾ ਵਿੱਚ ਹੈ। RTI ਤੋਂ ਮਿਲੀ ਅਹਿਮ ਜਾਣਕਾਰੀ ਨੇ ਇਸ ਨੂੰ ਮੁੜ ਤੋਂ ਸੁਰਖੀਆਂ ਵਿੱਚ ਲਿਆ ਦਿੱਤਾ ਹੈ। 23 ਜੂਨ ਦੀ ਸ਼ਾਮ ਨੂੰ SYL ਗਾਣੇ ਨੂੰ ਰਿਲੀਜ਼ ਕੀਤਾ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਇਹ ਮਿਲੀਅਨਸ ਲੋਕਾਂ ਤੱਕ ਪਹੁੰਚ ਗਿਆ ਅਤੇ ਕਈ ਕੌਮਾਂਤਰੀ ਮਿਊਜ਼ੀਕਲ ਪਲੇਟਫਾਰਮ ‘ਤੇ ਨੰਬਰ 1 ‘ਤੇ ਗਾਣਾ ਪਹੁੰਚਿਆ।
ਟਵਿਟਰ ਅਤੇ ਸੋਸ਼ਲ ਮੀਡੀਆ ਦੇ ਹੋਰ ਪਲੇਟਫਾਰਮ ‘ਤੇ ਵੀ ਗਾਣਾ ਟਰੈਂਡ ਕਰ ਰਿਹਾ ਸੀ ਪਰ ਅਚਾਨਕ 26 ਜੂਨ ਨੂੰ ਖ਼ਬਰ ਆਈ ਕਿ Youtube ਵੱਲੋਂ ਸਿੱਧੂ ਮੂਸੇਵਾਲਾ ਦਾ SYL ਗਾਣਾ ਬੈਨ ਕਰ ਦਿੱਤਾ ਗਿਆ ਹੈ। ਦੱਸਿਆ ਗਿਆ ਸੀ ਹਰਿਆਣਾ ਅਤੇ ਭਾਰਤ ਸਰਕਾਰ ਦੀ ਸ਼ਿਕਾਇਤ ‘ਤੇ SYL ਗਾਣਾ ਹਟਾਇਆ ਗਿਆ ਹੈ ਕਿਉਂਕਿ ਇਸ ਨਾਲ ਮਾਹੌਲ ਖ਼ਰਾਬ ਹੋ ਸਕਦਾ ਹੈ ਪਰ ਮੁੰਬਈ ਦੇ ਇੱਕ ਵਕੀਲ ਅਮ੍ਰਿਤਪਾਲ ਸਿੰਘ ਖਾਲਸਾ ਨੇ ਪੰਜਾਬ ਤੇ ਹਰਿਆਣਾ ਸਰਕਾਰਾਂ ਤੋਂ ਇਲਾਵਾ ਭਾਰਤ ਸਰਕਾਰ ਦੇ 3 ਮੰਤਰਾਲੇ ਤੋਂ RTI ਦੇ ਜ਼ਰੀਏ ਗਾਣਾ ਬੈਨ ਕਰਨ ਨੂੰ ਲੈ ਕੇ ਜਿਹੜੀ ਜਾਣਕਾਰੀ ਹਾਸਲ ਕੀਤੀ ਹੈ ਉਹ ਹੈਰਾਨ ਕਰਨ ਵਾਲੀ ਹੈ।
ਅਮ੍ਰਿਤਪਾਲ ਸਿੰਘ ਨੇ RTI ਵਿੱਚ 3 ਸਵਾਲ ਪੁੱਛੇ
ਵਕੀਲ ਅਮ੍ਰਿਤਪਾਲ ਸਿੰਘ ਨੇ RTI ਦੇ ਜ਼ਰੀਏ ਪੰਜਾਬ ਅਤੇ ਹਰਿਆਣਾ ਸਰਕਾਰ ਸਮੇਤ ਕੇਂਦਰੀ ਗ੍ਰਹਿ ਮੰਤਰਾਲੇ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ,ਜਲ ਸ਼ਕਤੀ ਮੰਤਾਰਲੇ ਵਿੱਚ ਵੱਖ-ਵੱਖ ਤਰੀਕਾਂ ਨੂੰ RTI ਦੇ ਜ਼ਰੀਏ ਸਿੱਧੂ ਮੂਸੇਵਾਲਾ ਦਾ ਗਾਣਾ ਬੈਨ ਕਰਨ ਨੂੰ ਲੈਕੇ 3 ਅਹਿਮ ਸਵਾਲ ਪੁੱਛੇ ਜਿਸ ਦਾ ਜਵਾਬ ਦੋਵੇ ਸਰਕਾਰਾਂ ਅਤੇ 3 ਮੰਤਰਾਲੇ ਦਾ ਇੱਕ ਹੀ ਸੀ।
- ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦਾ ਗਾਣਾ ਬੈਨ ਕਰਨ ਦੇ ਲਈ Youtube ਅਤੇ Google ਨੂੰ ਭੇਜੀ ਗਈ ਸ਼ਿਕਾਇਤ ਦੀ ਸਰਟਿਫਾਇਡ ਕਾਪੀ ਦਿੱਤੀ ਜਾਵੇ ।
- ਸਿੱਧੂ ਮੂਸੇਵਾਲਾ ਦਾ ਗਾਣਾ ਬੈਨ ਕਰਵਾਉਣ ਦੇ ਲਈ ਮੰਤਰਾਲੇ ਜਾਂ ਫਿਰ ਸਰਕਾਰ ਕੋਲ ਜਿਹੜੀ ਸ਼ਿਕਾਇਤ ਆਈ ਹੈ ਉਸ ਦੀ ਸਰਟਿਫਾਇਡ ਕਾਪੀ ਦਿੱਤੀ ਜਾਵੇ।
- ਇਸ ਸਬੰਧ ਵਿੱਚ ਅਪੀਲ ਅਥਾਰਟੀ ਦਾ ਨਾਂ ਅਹੁਦਾ,ਸੰਪਰਕ ਵੇਰਵਾ ਦਿੱਤਾ ਜਾਵੇ।
ਅੰਮ੍ਰਿਤਪਾਲ ਸਿੰਘ ਖਾਲਸਾ ਦੇ 3 ਸਵਾਲਾਂ ਦਾ ਜਵਾਬ
ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਪੰਜਾਬ,ਹਰਿਆਣਾ ਦੀ ਸਰਕਾਰਾਂ ਦੇ ਨਾਲ ਕੇਂਦਰ ਦੇ ਤਿੰਨੋ ਮੰਤਰਾਲੇ ਦਾ ਇੱਕ ਹੀ ਜਵਾਬ ਹੈ ਕਿ ਉਨ੍ਹਾਂ ਕੋਲ ਇਹ ਜਾਣਕਾਰੀ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਦਾ ਗਾਣਾ ‘SYL’ Youtube ਅਤੇ Google ‘ਤੇ ਕਿਸ ਦੇ ਕਹਿਣ ‘ਤੇ ਬੈਨ ਹੋਇਆ ਹੈ, ਪਰ ਮੰਤਰਾਲੇ ਦਾ ਇਹ ਜਵਾਬ ਕਈ ਸਵਾਲ ਜ਼ਰੂਰ ਖੜੇ ਕਰ ਰਿਹਾ ਹੈ । ਆਖਿਰ Youtube ਅਤੇ Google ਨੇ ਕਿਸ ਦੀ ਸ਼ਿਕਾਇਤ ‘ਤੇ ਗਾਣੇ ਨੂੰ ਬੈਨ ਕਰਨ ਦਾ ਫੈਸਲਾ ਲਿਆ ਕਿ ਕਿਸੇ ਨਿੱਜੀ ਵਿਅਕਤੀ ਦੀ ਸ਼ਿਕਾਇਤ ‘ਤੇ Youtube ਅਤੇ Google ਕੰਟੈਂਟ ਹਟਾ ਸਕਦਾ ਹੈ, ਜਾਂ ਫਿਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੰਟੈਂਟ ਨੂੰ ਲੈਕੇ Youtube ਦੀ ਆਪਣੀ ਗਾਇਡ ਲਾਇੰਸ ਹਨ।
ਕੰਟੈਂਟ ਨੂੰ ਲੈ ਕੇ Youtube ਦੀ ਗਾਇਡ ਲਾਇੰਸ
Youtube ਵੱਲੋਂ ਵੀ ਕੰਟੈਂਟ ਨੂੰ ਲੈ ਕੇ ਗਾਇਡ ਲਾਇੰਸ ਤਿਆਰ ਕੀਤੀਆਂ ਗਈਆਂ ਹਨ। ਜੇਕਰ ਕੰਟੈਂਟ ਵਿੱਚ ਕੁਝ ਵੀ ਅਜਿਹਾ ਹੁੰਦਾ ਹੈ ਤਾਂ ਉਹ ਆਪ ਵੀ ਇਸ ਨੂੰ ਹਟਾ ਸਕਦਾ ਹੈ, Youtube ਨੇ ਬੈਨ ਨੂੰ 5 ਕੈਟਾਗਿਰੀ ਵਿੱਚ ਵੰਡਿਆ ਹੈ।
- ਜੇਕਰ Youtube ‘ਤੇ Fake engagement,impersonation,external link ਹੁੰਦਾ ਹੈ ਤਾਂ Youtube ਉਸ ਨੂੰ ਬੈਨ ਕਰ ਸਕਦਾ ਹੈ
- ਦੂਜਾ ਹੈ Senstive content ਯਾਨੀ ਅੱਤ ਸੰਵੇਦਨਸ਼ੀਲ ਕੰਟੈਂਟ ਇਸ ਵਿੱਚ child safety,Thubnail, nudity and sexual content, sucide and self harm,vulur language ਵਰਗੇ ਕੰਟੈਂਟ ‘ਤੇ Youtube ਦੀ ਨਜ਼ਰ ਹੁੰਦੀ ਹੈ।
3 Violent or dangerous content- youtube ਹਿੰ ਸਾ ਅਤੇ ਖ਼ਤ ਰਨਾਕ ਕੰਟੈਂਟ ‘ਤੇ ਵੀ ਨਜ਼ਰ ਰੱਖਦਾ ਹੈ ਜਿਸ ਵਿੱਚ Harassment and cyberbullying,Harmful or dangerous content,Hate speech,Violent criminal organisations,Violent or graphic content ਸ਼ਾਮਲ ਹੈ।
- ਚੌਥੀ ਕੈਟਾਗਿਰੀ ਵਿੱਚ Regulated goods ਜਿਸ ਵਿੱਚ Firearms,Sale of illegal or regulated goods or services ਸ਼ਾਮਲ ਹੈ ।
- Youtube ਦੇ ਬੈਨ ਦੀ ਪੰਜਵੀਂ ਕੈਟਾਗਿਰੀ Misinformation ਹੈ ਜਿਸ ਵਿੱਚ Elections misinformation,COVID-19 medical misinformation ਨੂੰ ਸ਼ਾਮਲ ਕੀਤਾ ਗਿਆ ਹੈ ।
ਗਾਣਾ ਹਟਾਉਣ ‘ਤੇ Youtube ਦਾ ਜਵਾਬ
ਸਿੱਧੂ ਮੂਸੇਵਾਲਾ ਦਾ ਗਾਣਾ ‘SYL’ ਬੈਨ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਨੇ ਕਿਹਾ ਸੀ ਕਿ ‘ਸਾਡੇ ਕੋਲ ਦੁਨੀਆ ਭਰ ਦੀਆਂ ਸਰਕਾਰਾਂ ਤੋਂ ਹਟਾਉਣ ਦੀਆਂ ਬੇਨਤੀਆਂ ਲਈ ਸਪੱਸ਼ਟ ਨੀਤੀਆਂ ਹਨ। ਅਸੀਂ ਸਹੀ ਕਾਨੂੰਨੀ ਪ੍ਰਕਿਰਿਆਵਾਂ ਦੁਆਰਾ ਸਰਕਾਰ ਵੱਲੋਂ ਹਟਾਉਣ ਦੀਆਂ ਬੇਨਤੀਆਂ ਦੀ ਸਮੀਖਿਆ ਕਰਦੇ ਹਾਂ ਅਤੇ ਸਾਡੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਲਈ ਸਮੱਗਰੀ ਦੀ ਸਮੀਖਿਆ ਵੀ ਕਰਦੇ ਹਾਂ। ਜਿੱਥੇ ਸਹੀ ਹੋਵੇ ਅਸੀਂ ਪੂਰੀ ਸਮੀਖਿਆ ਤੋਂ ਬਾਅਦ ਸਥਾਨਕ ਕਾਨੂੰਨਾਂ ਅਤੇ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੱਗਰੀ ਨੂੰ ਪ੍ਰਤਿਬੰਧਿਤ ਜਾਂ ਹਟਾਉਂਦੇ ਹਾਂ। ਇਹ ਸਾਰੀਆਂ ਬੇਨਤੀਆਂ ਨੂੰ ਟਰੈਕ ਕੀਤਾ ਗਿਆ ਹੈ ਅਤੇ ਸਾਡੀ ਪਾਰਦਰਸ਼ਤਾ ਰਿਪੋਰਟ ਵਿੱਚ ਸ਼ਾਮਲ ਕੀਤਾ ਗਿਆ ਹੈ, ਸਾਫ ਹੈ ਕਿ ਪਲੇਟਫਾਰਮ ਨੇ ਵੀਡੀਓ ਨੂੰ ਹਟਾਏ ਜਾਣ ਦਾ ਸਹੀ ਜਾਣਕਾਰੀ ਨਹੀਂ ਪਰ Youtube ਦਾ ਗਾਣੇ ਨੂੰ ਲੈ ਕੇ ਦਿੱਤਾ ਗਿਆ ਜਵਾਬ 3 ਸਵਾਲ ਜ਼ਰੂਰ ਖੜੇ ਕਰ ਰਿਹਾ ਹੈ।
Youtube ਦੇ ਜਵਾਬ ‘ਤੇ 3 ਸਵਾਲ
Youtube ਨੇ Syl ਗਾਣਾ ਬੈਨ ਕਰਨ ‘ਤੇ ਜੋ ਜਵਾਬ ਦਿੱਤਾ ਸੀ ਉਸ ਨਾਲ 3 ਸਵਾਲ ਜ਼ਰੂਰ ਖੜੇ ਹੋ ਰਹੇ ਹਨ। ਪਹਿਲਾਂ ਸਵਾਲ ਇਹ ਹੈ ਕਿ Youtube ਸਰਕਾਰ ਦੀ ਜ਼ਬਾਨੀ ਸ਼ਿਕਾਇਤ ‘ਤੇ ਕੋਈ ਵੀ ਕੰਟੈਂਟ ਹਟਾ ਸਕਦਾ ਹੈ ? ਕਿ ਸਰਕਾਰ ਸੋਸ਼ਲ ਮੀਡੀਆ ਨੂੰ ਪਲੇਟਫਾਮਰ ਜ਼ੁਬਾਨੀ ਸ਼ਿਕਾਇਤ ‘ਤੇ ਕੰਟੈਂਟ ਹਟਾਉਣ ਦੀ ਅਪੀਲ ਕਰ ਸਕਦਾ ਹੈ ? ਤੀਜੀ ਸਵਾਲ ਇਹ ਹੈ ਕਿ Youtube ਆਪਣੀ ਸਫਾਈ ਵਿੱਚ ਇਹ ਕਹਿ ਰਿਹਾ ਹੈ ਕਿ ਸਰਕਾਰ ਦੀ ਗਾਇਡ ਲਾਇੰਸ ‘ਤੇ ਗਾਣਾ ਹਟਾਇਆ ਜਾ ਸਕਦਾ ਹੈ, ਜੇਕਰ ਸਰਕਾਰ ਨੇ ਹੁਕਮ ਨਹੀਂ ਦਿੱਤੇ ਹੁੰਦੇ ਤਾਂ ਉਹ Youtube ਦੇ ਜਵਾਬ ‘ਤੇ ਇਤਰਾਜ਼ ਜਤਾਉਂਦੇ, ਕੁੱਲ ਮਿਲਾਕੇ RTI ਵਿੱਚ ਗਾਣੇ ‘ਤੇ ਬੈਨ ਨੂੰ ਲੈਕੇ ਪੁੱਛੇ ਗਏ ਸਵਾਲਾਂ ‘ਤੇ ਸਰਕਾਰਾਂ ਦਾ ਜਵਾਬ ਅਤੇ Youtube ਦਾ ਗਾਣਾ ਬੈਨ ਕਰਨ ਨੂੰ ਲੈਕੇ ਤਰਕ ਆਪਣੇ ਆਪ ਵਿੱਚ ਹੀ ਕਈ ਸਵਾਲ ਖੜੇ ਕਰ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਗਾਣੇ ਨੂੰ ਲੈਕੈ ਇਤਰਾਜ਼
ਸਿੱਧੂ ਮੂਸੇਵਾਲਾ ਦਾ ਗਾਣਾ SYL ਪੰਜਾਬ ਦੇ ਹੱਕਾਂ ਨੂੰ ਬਿਆਨ ਕਰਦਾ ਸੀ ਉਸ ਵਿੱਚ ਸਿਰਫ਼ ਪਾਣੀਆਂ ਦੀ ਵੰਡ ਨੂੰ ਲੈ ਕੇ ਹੀ ਸਵਾਲ ਨਹੀਂ ਚੁੱਕੇ ਗਏ ਸਨ ਪੰਜਾਬ ਦੇ ਉਨ੍ਹਾਂ ਮੁੱਦਿਆਂ ਨੂੰ ਵੀ ਥਾਂ ਦਿੱਤੀ ਗਈ ਸੀ ਜਿਸ ‘ਤੇ ਅਕਸਰ ਸਿਆਸੀ ਪਾਰਟੀਆਂ ਸਿਆਸਤ ਕਰਦੇ ਹੋਏ ਨਜ਼ਰ ਆ ਜਾਂਦੀਆਂ ਹਨ। ਉਹ ਭਾਵੇਂ ਚੰਡੀਗੜ੍ਹ ਦੇ ਹੱਕ ਦੀ ਲੜਾਈ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਜਾਂ ਫਿਰ ਵਧ ਅਧਿਕਾਰਾਂ ਦਾ ਮੁੱਦਾ ਹੋਵੇ ਪਰ ਫਿਰ ਆਖਿਰ ਕਿਸ ਮਕਸਦ ਨਾਲ ਇਸ ਗਾਣੇ ਨੂੰ ਬੈਨ ਕੀਤਾ ਗਿਆ ਇਹ ਹੁਣ ਵੀ ਸਵਾਲ ਬਣਿਆ ਹੋਇਆ ਹੈ ਕਿਉਂਕਿ ਕੇਂਦਰ ਸਰਕਾਰ ਦੇ 3 ਮੰਤਰਾਲੇ ਅਤੇ ਪੰਜਾਬ,ਹਰਿਆਣਾ ਸਰਕਾਰਾਂ ਵੀ ਇਸ ‘ਤੇ ਚੁੱਪ ਹਨ।