ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਰਕਾਰ ਨੇ ਨੈਸ਼ਨਲ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ
‘ਦ ਖ਼ਾਲਸ ਬਿਊਰੋ : ਮੋਦੀ ਸਰਕਾਰ ਨੇ ਵਿਆਹੇ ਜੋੜਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਇੱਕ ਸਕੀਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਵਿਆਹੀ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਇਆ ਜਾਵੇਗਾ। ਸਰਕਾਰ ਵਿਆਹੇ ਜੋੜਿਆਂ ਨੂੰ 72 ਹਜ਼ਾਰ ਦੇਵੇਗੀ ਪਰ ਇਸ ਦੇ ਲਈ ਜੋੜਿਆਂ ਨੂੰ 200 ਰੁਪਏ ਹਰ ਮਹੀਨੇ ਜਮ੍ਹਾਂ ਕਰਵਾਉਣੇ ਹੋਣਗੇ। ਇਹ ਸਕੀਮ ਨੈਸ਼ਲਨ ਪੈਨਸ਼ਨ ਯੋਜਨਾ ਯਾਨੀ (NPS) ਅਧੀਨ ਹੋਵੇਗੀ। ਸਰਕਾਰ ਦੀ ਇਸ ਸਕੀਮ ਅਧੀਨ ਤੁਹਾਡੇ ਕੋਲ ਬੈਂਕ ਅਤੇ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ, ਤੁਹਾਨੂੰ ਸਿਰਫ਼ NPS ਸਕੀਮ ਅੰਦਰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ।
NPS ਸਕੀਮ ਮੁਤਾਬਿਕ ਜੇਕਰ ਕੋਈ ਵਿਅਕਤੀ 3 ਦਹਾਕਿਆਂ ਤੱਕ 100 ਰੁਪਏ ਹਰ ਮਹੀਨੇ ਦਿੰਦਾ ਹੈ ਤਾਂ 60 ਸਾਲ ਤੱਕ ਉਹ 36 ਹਜ਼ਾਰ ਸਰਕਾਰ ਨੂੰ ਜਮ੍ਹਾਂ ਕਰਵਾਏਗਾ। ਜਿਸ ਤੋਂ ਬਾਅਦ ਤੁਹਾਨੂੰ ਹਰ ਮਹੀਨੇ 3 ਹਜ਼ਾਰ ਦੀ ਪੈਨਸ਼ਨ ਮਿਲੇਗੀ। ਜੇਕਰ ਪਤੀ ਦੀ ਮੌ ਤ ਹੋ ਜਾਂਦੀ ਹੈ ਮਹਿਲਾਵਾਂ ਨੂੰ 1500 ਰੁਪਏ ਯਾਨੀ ਅੱਧੀ ਪੈਨਸ਼ਨ ਮਿਲ ਦੀ ਰਹੇਗੀ। ਜੇਕਰ ਪਤੀ ਪਤਨੀ ਦੋਵੇ ਇਸ ਸਕੀਮ ਦਾ ਹਿੱਸਾ ਬਣ ਦੇ ਨੇ ਤਾਂ ਕੁੱਲ 6000 ਰੁਪਏ ਹਰ ਮਹੀਨੇ ਮਿਲਣਗੇ, ਯਾਨੀ ਕੁੱਲ 72000 ਰੁਪਏ ਸਾਲਾਨਾ ਮਿਲਣਗੇ।
ਇਸ ਉਮਰ ਦੇ ਲੋਕ ਸਕੀਮ ਲੈ ਸਕਦੇ ਹਨ
ਕੇਂਦਰ ਸਰਕਾਰ ਦੀ ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਉਮਰ 18 – 40 ਸਾਲ ਅਧੀਨ ਹੋਣੀ ਚਾਹੀਦੀ ਹੈ। ਨੈਸ਼ਨਲ ਪੈਨਸ਼ਨ ਸਕੀਮ ਰਿਟਾਇਰਮੈਂਟ ਨਾਲ ਜੁੜੀ ਹੈ ਅਤੇ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਤੁਸੀਂ ਪੈਨਸ਼ਨ ਹਾਸਲ ਕਰ ਸਕਦੇ ਹੋ। ਸਰਕਾਰ ਵੱਲੋਂ 2004 ਵਿੱਚ ਪੈਨਸ਼ਨ ਖ਼ਤਮ ਕਰ ਦਿੱਤੀ ਗਈ ਸੀ ਅਜਿਹੇ ਵਿੱਚ ਜੇਕਰ ਤੁਸੀਂ ਇਸ ਸਕੀਮ ਨਾਲ ਜੁੜ ਦੇ ਹੋ ਤਾਂ ਪਤਨੀ ਅਤੇ ਤੁਹਾਨੂੰ ਰਿਟਾਇਰਮੈਟ ਤੋਂ ਬਾਅਦ ਕਾਫੀ ਫਾਇਦਾ ਮਿਲ ਸਕਦਾ ਹੈ।