6 ਰੁਪਏ ਨੇ ਪੰਜਾਬ ਪੁਲਿਸ ਦੇ ਹਵਲਦਾਰ ਦੀ ਕਿਸਮਤ ਬਦਲ ਦਿੱਤੀ
‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਦੇ ਇੱਕ ਹਵਲਦਾਰ ਨੇ ਆਪਣੀ ਮਾਂ ਦੀ ਇੱਕ ਗੱਲ ਮੰਨੀ ਤਾਂ ਰਾਤੋ-ਰਾਤ ਕਿਸਮਤ ਬਦਲ ਗਈ। ਮਾਂ ਦੇ ਕਹਿਣ ‘ਤੇ ਹਵਲਦਾਰ ਕੁਲਦੀਪ ਸਿੰਘ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਅਤੇ ਉਸ ਦਾ 1 ਕਰੋੜ ਦਾ ਇਨਾਮ ਨਿਕਲ ਗਿਆ। ਹੁਣ ਉਸ ਦੀ ਖੁਸ਼ੀ ਦਾ ਕੋਈ ਹਿਸਾਬ ਨਹੀਂ ਹੈ । ਕੁਲਦੀਪ ਰਾਜਸਥਾਨ ਦੇ ਸ੍ਰੀਗੰਗਾਨਗਰ ਦਾ ਰਹਿਣ ਵਾਲਾ ਹੈ ਪਰ ਉਹ ਪੰਜਾਬ ਪੁਲਿਸ ਵਿੱਚ ਤੈਨਾਤ ਹੈ। ਨੌਕਰੀ ਦੇ ਲਈ ਉਹ ਰਾਜਸਥਾਨ ਤੋਂ ਪੰਜਾਬ ਆਇਆ ਸੀ ਉਸ ਦਾ ਪੂਰਾ ਪਰਿਵਾਰ ਲੁਧਿਆਣਾ ਰਹਿੰਦਾ ਹੈ, ਪਰਿਵਾਰ ਵਿੱਚ ਮਾਪਿਆ ਦੇ ਨਾਲ 8 ਸਾਲ ਦਾ ਪੁੱਤਰ ਵੀ ਹੈ। ਕੁਲਦੀਪ ਦੀ ਪੋਸਟਿੰਗ ਇਸ ਵਕਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਈ ਹੈ।
ਮਾਂ ਦੇ ਕਹਿਣ ਦੇ ਲਗਾਈ ਲਾਟਰੀ
ਕੁਲਦੀਪ ਨੇ ਦੱਸਿਆ ਕਿ ਉਸ ਦੀ ਮਾਂ ਬਲਜਿੰਦਰ ਕੌਰ 6 ਮਹੀਨੇ ਤੋਂ ਲਾਟਰੀ ਖਰੀਦਣ ਦੇ ਲਈ ਕਹਿ ਰਹੀ ਸੀ ਅਚਾਨਕ ਇੱਕ ਦਿਨ ਉਸ ਨੇ ਲਾਟਰੀ ਖਰੀਦ ਲਈ,ਮਾਂ ਵਾਰ-ਵਾਰ ਕਹਿੰਦੀ ਸੀ ਕਿ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਮਾਂ ਦੀ ਗੱਲ ਸੱਚ ਹੋ ਗਈ, 4 ਮਹੀਨੇ ਪਹਿਲਾਂ ਉਸ ਦੀ 6 ਹਜ਼ਾਰ ਦੀ ਪਹਿਲੀ ਲਾਟਰੀ ਨਿਕਲੀ ਤਾਂ ਸਾਰੇ ਬਹੁਤ ਖੁਸ਼ ਹੋ ਗਏ। ਕੁਲਦੀਪ ਨੇ ਦੱਸਿਆ ਕਿ ਉਹ ਨਾਗਾਲੈਂਡ ਸਟੇਟ ਲਾਟਰੀ ਦਾ ਡ੍ਰਾਅ ਹੀ ਖਰੀਦ ਦਾ ਸੀ। 2 ਅਗਸਤ ਨੂੰ ਉਸ ਨੇ ਡੇਢ ਸੌ ਰੁਪਏ ਦੀ ਲਾਟਰੀ ਦੇ 25 ਟਿਕਟ ਖਰੀਦੇ ਹਰ ਟਿਕਟ ਦੀ ਕੀਮਤ 6 ਰੁਪਏ ਸੀ। ਜਦੋਂ ਸ਼ਾਮ ਨੂੰ ਫਿਰੋਜ਼ਪੁਰ ਡਿਊਟੀ ‘ਤੇ ਸੀ ਤਾਂ ਉਸ ਦੇ ਕੋਲ ਲਾਟਰੀ ਦੀ ਦੁਕਾਨ ਤੋਂ ਫੋਨ ਆਇਆ। ਫੋਨ ਕਰਨ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਉਸ ਦੀ 1 ਕਰੋੜ ਦੀ ਲਾਟਰੀ ਲੱਗੀ ਹੈ ਇੱਕ ਵਾਰ ਤਾਂ ਕੁਲਦੀਪ ਨੂੰ ਯਕੀਨ ਨਹੀਂ ਆਇਆ ਹੈ, ਉਸ ਨੇ ਕਦੇ ਨਹੀਂ ਸੋਚਿਆ ਸੀ ਉਸ ਦੀ 1 ਕਰੋੜ ਦੀ ਲਾਟਰੀ ਨਿਕਲੇਗੀ। ਕੁਲਦੀਪ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਆਪਣੇ ਬੱਚੇ ਨੂੰ ਚੰਗੀ ਪੜਾਈ ਕਰਵਾਏਗਾ ਅਤੇ ਉਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀ ਕਰੇਗਾ।