International Punjab

ਵਰਲਡ ਪੁਲਿਸ ਖੇਡਾਂ ‘ਚ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਨਾਂ ਕੀਤਾ ਰੌਸ਼ਨ

ਖਾਲਸ ਬਿਊਰੋ:ਇੱਕ ਪਾਸੇ ਜਿੱਥੇ ਭਾਰਤੀ ਖਿਡਾਰੀ ਕਾਮਨਵੈਲਥ ਖੇਡਾਂ ਵਿੱਚ ਮਾਅਰਕੇ ਮਾਰ ਰਹੇ ਹਨ,ਉਥੇ ਦੂਜੇ ਪਾਸੇ ਨੀਦਰਲੈਂਡ ਵਿਖੇ ਚੱਲ ਰਹੀਆਂ ਵਰਲਡ ਪੁਲਿਸ ਗੇਮਸ ‘ਚ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ ਸੂਬੇ ਦਾ ਤੇ ਆਪਣੇ ਵਿਭਾਗ ਦਾ ਨਾਂ ਰੌਸ਼ਨ ਕੀਤਾ ਹੈ। ਬਟਾਲਾ ਵਿੱਚ ਐਕਸਸਾਈਜ਼ ਇੰਚਾਰਜ ਵਜੋਂ ਤਾਇਨਾਤ ਏਐਸਆਈ ਜਸਪਿੰਦਰ ਸਿੰਘ ਤੇ ਮਹਿਲਾ ਕਾਂਸਟੇਬਲ ਸਰਬਜੀਤ ਕੌਰ ਨੇ ਇਹਨਾਂ ਖੇਡਾਂ ਵਿੱਚ ਸੋਨ ਤਮਗੇ ਜਿੱਤੇ ਹਨ।

ਏਐਸਆਈ ਜਸਪਿੰਦਰ ਸਿੰਘ ਨੇ 100 ਮੀਟਰ ਹਰਡਲ ਦੌੜ ਵਿੱਚ ਸੋਨ ਤਮਗਾ ਜਿੱਤਿਆ ਹੈ ਤੇ 100 ਮੀਟਰ ਦੌੜ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਸਹਾਇਕ ਕਾਂਸਟੇਬਲ ਸਰਬਜੀਤ ਕੌਰ ਨੇ ਡਿਸਕਸ ਥਰੋਅ ਵਿੱਚ ਚਾਂਦੀ ਤੇ ਸ਼ਾਟਪੁਟ ਵਿੱਚ ਸੋਨ ਤਮਗਾ ਹਾਸਿਲ ਕੀਤਾ ਹੈ।ਨੀਦਰਲੈਂਡ ਵਿੱਚ ਹੋਈਆਂ ਇਹਨਾਂ ਵਰਲਡ ਪੁਲਿਸ ਖੇਡਾਂ ਵਿੱਚ 10,000 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇੱਥੋਂ ਮੈਡਲ ਜਿੱਤ ਕੇ ਆਏ ਜੇਤੂ ਮੁਲਾਜ਼ਮਾਂ ਦਾ ਵਿਭਾਗ ਨੇ ਵਾਪਸ ਆਉਣ ‘ਤੇ ਭਰਵਾਂ ਸੁਆਗਤ ਕੀਤਾ ਹੈ।