Punjab

ਪੰਜਾਬ ‘ਚ ਜਗ੍ਹਾ-ਜਗ੍ਹਾ ਪੁ ਲਿਸ ਦੀ ਰੇ ਡ ਤੇ ਕਈ ਜ਼ਿਲ੍ਹਿਆਂ ‘ਚ ਛਾਪੇ

ਖਾਲਸ ਬਿਊਰੋ:ਗੈਰ ਸਮਾਜੀ ਤੱਤਾਂ ਵਿਰੁੱਧ ਛੇੜੀ ਗਈ ਮੁਹਿੰਮ ਦੇ ਦੌਰਾਨ ਪੰਜਾਬ ‘ਚ ਜਗ੍ਹਾ-ਜਗ੍ਹਾ ਪੁਲਿਸ ਦੀ ਰੇ ਡ ਹੋਈ ਹੈ ਤੇ ਕਈ ਜ਼ਿਲ੍ਹਿਆਂ ‘ਚ ਪੰਜਾਬ ਪੁਲਿਸ ਛਾ ਪੇਮਾਰੀ ਕਰ ਰਹੀ ਹੈ।ਜਿਹਨਾਂ 10 ਜ਼ਿਲ੍ਹਿਆਂ ‘ਚ ਪੁਲਿਸ ਨੇ ਛਾ ਪੇਮਾਰੀ ਕੀਤੀ ਹੈ,ਉਹਨਾਂ ਵਿੱਚ ਮੁਹਾਲੀ, ਜਲੰਧਰ, ਬਠਿੰਡਾ, ਪਟਿਆਲਾ, ਲੁਧਿਆਣਾ, ਫਰੀਦਕੋਟ, ਮੋਗਾ, ਅੰਮ੍ਰਿਤਸਰ ਤੇ ਮਾਨਸਾ ਜ੍ਹਿਲੇ ਸ਼ਾਮਿਲ ਹਨ।ਇਹਨਾਂ ਇਲਾਕਿਆਂ ਦੇ ਕਈ ਹੋਟਲਾਂ ਤੇ ਰਿਹਾਇਸ਼ੀ ਇਲਾਕਿਆਂ ‘ਚ ਰੇ ਡ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਡੀਜੀਪੀ ਸਮੇਤ ਕਈ ਵੱਡੇ ਅਧਿਕਾਰੀਆਂ ਦੀ ਅਗਵਾਈ ਦੇ ਹੇਠ ਇਹ ਸਾਰੀ ਕਾਰਵਾਈ ਹੋ ਰਹੀ ਹੈ।ਉੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖਤ ਨਿਰਦੇਸ਼ਾਂ ਤੇ ਨ ਸ਼ਿਆਂ ਨੂੰ ਰੋਕਣ,ਗੈਂ ਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਵਿੱਚ ਕਾਨੂੰਨ ਪ੍ਰਤੀ ਵਿਸ਼ਵਾਸ ਬਣਿਆ ਰਹੇ।

ਮੁਹਾਲੀ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ।ਜਿਸ ਅਧੀਨ ਜ਼ੀਰਕਪੁਰ ਦੀ ਇੱਕ ਨਾਮੀ ਸੁਸਾਇਟੀ ‘ਚ ਪੁਲਿਸ ਵੱਲੋਂ ਫਲੈਟਾਂ ਦੀ ਤਲਾਸ਼ੀ ਲਈ ਗਈ।ਇਸ ਸਬੰਧ ਵਿੱਚ ਉੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ।ਇਸ ਲਈ ਗੈਰ-ਸਮਾਜਿਕ ਤੱਤਾਂ ਖਿਲਾਫ਼ ਮੁਹਿੰਮ ਛੇੜੀ ਗਈ ਹੈ।ਉਹਨਾਂ ਇਹ ਵੀ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਇਹ ਦੇਖਣ ਵਿੱਚ ਆਇਆ ਸੀ ਕਿ ਖਾਲੀ ਪਏ ਫਲੈਟਾਂ ਨੂੰ ਮਾਲਕ ਅਕਸਰ ਖੁਦ ਜਾਂ ਫਿਰ ਡੀਲਰਾਂ ਰਾਹੀਂ ਅੱਗੇ ਕਿਰਾਏ ‘ਤੇ ਚੜਾ ਦਿੰਦੇ ਹਨ ਤੇ ਕਈ ਵਾਰ ਕਿਰਾਏਦਾਰ ਦੀ ਪੁੱਛ-ਪੜਤਾਲ ਵੀ ਨੀਂ ਹੁੰਦੀ ਤੇ ਅਕਸਰ ਸਮਾਜ-ਵਿਰੋਧੀ ਤੱਤ ਇਹਨਾਂ ਨੂੰ ਗੈਰ ਕਾਨੂੰਨੀ ਕਾਰਵਾਈਆਂ ਦੇ ਲਈ ਵਰਤਣ ਲੱਗ ਪੈਂਦੇ ਹਨ।ਇਸ ਲਈ ਅਹਤਿਆਤ ਵਜੋਂ ਫਲੈਟਾਂ ਦੀ ਤਲਾਸ਼ੀ ਲੈਣ ਦੀ ਮੁਹਿੰਮ ਚਲਾਈ ਗਈ ਹੈ।