Punjab

ਇਸ ਮਸ਼ਹੂਰ ਪੰਜਾਬੀ ਅਦਾਕਾਰ ਨੇ ਪੰਜਾਬ ਛੱਡਿਆ !ਗੈਂ ਗਸਟਰ ਦੀ ਧ ਮਕੀ ਤੋਂ ਪਰੇਸ਼ਾਨ CM ਤੇ DGP ਨੂੰ ਲਿਖਿਆ ਪੱਤਰ

ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਸਿਆਸਤਦਾਨਾਂ ਤੋਂ ਲੈ ਕੇ ਕਲਾਕਾਰਾਂ ਨੂੰ ਗੈਂ ਗਸਟਰਾਂ ਤੋਂ ਧ ਮਕੀਆਂ ਮਿਲ ਰਹੀਆਂ ਸਨ

ਦ ਖ਼ਾਲਸ ਬਿਊਰੋ : ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਪੰਜਾਬ ਵਿੱਚ ਗੈਂ ਗਸਟਰਾਂ ਵੱਲੋਂ ਧਮਕੀ ਦਾ ਸਿਲਸਿਲਾ ਤੇਜ਼ ਹੋ ਗਿਆ ਸੀ। ਸਿਆਸਤਦਾਨਾਂ ਤੋਂ ਲੈ ਕੇ ਫਿਲਮ ਅਦਾਕਾਰਾਂ ਨੂੰ ਧਮ ਕੀ ਮਿਲ ਰਹੀ ਸੀ । ਇੱਥੋਂ ਤੱਕ ਲਾਰੈਂਸ ਬਿਸ਼ਨੋਈ ਗੈਂ ਗ ਨੇ ਸਲਮਾਨ ਖਾਨ ਨੂੰ ਮਾਰ ਨ ਦੀ ਧ ਮਕੀ ਦੇ ਦਿੱਤੀ ਸੀ । ਜਿਸ ਤੋਂ ਬਾਅਦ ਸਲਮਾਨ ਨੂੰ ਲਾਇਸੈਂਸੀ ਪਿਸਟਲ ਜਾਰੀ ਕੀਤੀ ਗਈ ਹੈ।

ਉਧਰ ਪੰਜਾਬੀ ਫਿਲਮਾਂ ਦੇ ਅਦਾਕਾਰ ਅਤੇ ਸਕ੍ਰਿਪਟ ਰਾਇਟਰ ਜਾਨੀ ਨੇ ਵੀ ਆਪਣੀ ਜਾਨ ਨੂੰ ਖ਼ਤ ਰਾ ਦੱਸ ਦੇ ਹੋਏ ਪੰਜਾਬ ਛੱਡ ਦਿੱਤਾ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੇ ਡੀਜੀਪੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਦੇ ਜ਼ਰੀਏ ਦਿੱਤੀ ਹੈ।

ਅਦਾਕਾਰ ਅਤੇ ਸਕ੍ਰਿਪਟ ਰਾਇਟਰ ਜਾਨੀ

ਅਦਾਕਾਰ ਜਾਨੀ ਦਾ ਬਿਆਨ

ਅਦਾਕਾਰ ਜਾਨੀ ਨੇ ਕਿਹਾ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਹੁਣ ਮੈਨੂੰ ਅਤੇ ਮੇਰੇ ਮੈਨੇਜਰ ਦਿਲਰਾਜ ਸਿੰਘ ਨੰਦਾ ਨੂੰ ਲਗਾਤਾਰ ਗੈਂਗਸਟਰਾਂ ਵੱਲੋਂ ਧਮਕੀ ਮਿਲ ਰਹੀਆਂ ਹੈ ਇਸ ਦੀ ਸ਼ਿਕਾਇਤ ਅਸੀਂ ਮੋਹਾਲੀ ਦੇ SSP ਨੂੰ ਕੀਤੀ ਸੀ, ਉਨ੍ਹਾਂ ਦੀ ਡਾਇਰੈਕਸ਼ਨ ‘ਤੇ ਵੀ ਹੁਣ ਤੱਕ ਅਸੀਂ ਕੰਮ ਕਰ ਰਹੇ ਸਨ, ਜਾਨੀ ਨੇ ਦੱਸਿਆ ਕਿ ਗੈਂਗਸਟਰਾਂ ਦੇ ਡਰ ਤੋਂ ਉਨ੍ਹਾਂ ਨੇ ਆਪਣਾ ਪਰਿਵਾਰ ਪਹਿਲਾਂ ਹੀ ਪੰਜਾਬ ਤੋਂ ਬਾਹਰ ਭੇਜ ਦਿੱਤਾ ਸੀ,ਅਦਾਕਾਰ ਨੇ ਕਿਹਾ ਗੈਂਗਸਟਰਾਂ ਦੀ ਧਮਕੀ ਤੋਂ ਬਾਅਦ ਅਸੀਂ ਨਾ ਬਾਹਰ ਜਾ ਸਕਦੇ ਨਾ ਹੀ ਸ਼ੂਟਿੰਗ ਕਰ ਸਕਦੇ ਹਾਂ ਸਾਨੂੰ ਸੁਰੱਖਿਆ ਦੀ ਜ਼ਰੂਰਤ ਹੈ ਤਾਂਕਿ ਅਸੀਂ ਆਪਣਾ ਕੰਮ ਬੇਖੌਫ ਹੋਕੇ ਕਰ ਸਕੀਏ ਜਦੋਂ ਤੱਕ ਸੁਰੱਖਿਆ ਨਹੀਂ ਮਿਲ ਦੀ ਪੰਜਾਬ ਵਿੱਚ ਰਹਿਣਾ ਮੁਸ਼ਕਿਲ ਹੈ।