Punjab

ਪੰਜਾਬ ਦੇ ਇਸ ਪੁਲਿਸ ਚੌਕੀ ‘ਤੇ ਪਿੰਡ ਵਾਲਿਆਂ ਨੇ ਕਬਜ਼ਾ ਕੀਤਾ ਫਿਰ ਕੈਦੀ ਭਜਾਇਆ !

ਅੰਮ੍ਰਿਤਸਰ ਦੇ ਥਾਣਾ ਕਥੂਨੰਗਲ ਅਧੀਨ ਪੈਂਦੀ ਚੌਕੀ ਚਵਿੰਡਾ ਦੇਵੀ ਵਿੱਚ ਹੋਈ ਵਾਰਦਾਤ

ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਦੇ ਥਾਣਾ ਕਥੂਨੰਗਲ ਅਧੀਨ ਆਉਣ ਵਾਲੀ ਪੁਲਿਸ ਚੌਕੀ ਚਵਿੰਡਾ ਦੇਵੀ ‘ਤੇ ਪਿੰਡ ਵਾਲਿਆਂ ਨੇ ਹਮ ਲਾ ਕਰਕੇ ਇੱਕ ਕੈਦੀ ਨੂੰ ਛਡਾ ਲਿਆ। ਇਸ ਹਮ ਲੇ ਵਿੱਚ ਪਿੰਡ ਦੀਆਂ ਮਹਿਲਾਵਾਂ ਵੀ ਸ਼ਾਮਲ ਸਨ, ਪੁਲਿਸ ਨੇ ਨਸ਼ੇ ਦੀ ਸਮੱਗਲਿੰਗ ਦੇ ਮਾਮਲੇ ਵਿੱਚ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਸੀ। ਪਿੰਡ ਵਾਲਿਆਂ ਦਾ ਦਾਅਵਾ ਹੈ ਕਿ ਜਿਸ ਸ਼ਖ਼ਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ । ਉਹ ਨਸ਼ਾ ਤਸਕਰ ਨਹੀਂ ਬਲਕਿ ਨਸ਼ੇ ਦਾ ਆਦੀ ਹੈ, ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਜਿਹੜਾ ਮੁਲਜ਼ਮ ਫਰਾਰ ਹੋਇਆ ਹੈ ਉਸ ਨੂੰ ਤਾਂ ਫੜਿਆ ਜਾਵੇਗਾ ਨਾਲ ਪਿੰਡ ਦੇ ਜਿਹੜੇ ਲੋਕਾਂ ਨੇ ਉਸ ਦੀ ਮਦਦ ਕੀਤੀ ਹੈ ਉਨ੍ਹਾਂ ‘ਤੇ ਵੀ ਸਖ਼ਤ ਕਾਰਵਾਈ ਹੋਵੇਗੀ।

ਮੁਲਜ਼ਮ ਨੂੰ ਹੈਰੋਈਨ ਨਾਲ ਗ੍ਰਿਫਤਾਰ ਕੀਤਾ ਸੀ

ਚਵਿੰਡਾ ਦੇਵੀ ਪੁਲਿਸ ਮੁਤਾਬਿਕ ਮੁਲਜ਼ਮ ਅਕਾਸ਼ਦੀਪ ਨੂੰ 9 ਗਰਾਮ ਹੈਰੋਈਨ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਉਸੇ ਦੇ ਖਿਲਾਫ਼ NDPS ACT ਅਧੀਨ ਕੇਸ ਦਰਜ ਕੀਤਾ ਗਿਆ ਸੀ ਜਦਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅਕਾਸ਼ਦੀਪ ਚਿੱਟਾ ਵੇਚ ਦਾ ਨਹੀਂ ਸੀ ਬਲਕਿ ਉਸ ਆਦੀ ਸੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁਲਿਸ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਸਨ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਗਿਰਫ਼ਤਾਰ ਕਰਨ ਦੀ ਥਾਂ ਨਸ਼ੇ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਦਕਿ ਨਸ਼ਾ ਪੀੜਤਾਂ ਨੂੰ ਨ ਸ਼ਾ ਕੇਂਦਰਾਂ ਵਿੱਚ ਪਹੁੰਚਾਇਆ ਜਾਵੇ ਤਾਂਕਿ ਉਨ੍ਹਾਂ ਦਾ ਇਲਾਜ ਹੋ ਸਕੇ, ਪਰ ਜਿਸ ਤਰ੍ਹਾਂ ਪਿੰਡ ਵਾਲਿਆਂ ਨੇ ਪੁਲਿਸ ਚੌਕੀ ‘ਤੇ ਹਮ ਲਾ ਕਰਕੇ ਅਕਾਸ਼ਦੀਪ ਨੂੰ ਛਡਾਇਆ ਹੈ ਉਸ ਨੂੰ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ।