ਮੋਗਾ ਦੇ ਧਰਮਕੋਟ ਹਲਕੇ ਦੇ ਪਿੰਡ ਰੇੜਵਾਂ ਵਿੱਚ ਡਰੱ ਗ ਦੀ ਓਵਰ ਡੋਜ਼ ਨਾਲ ਨੌਜਵਾਨ ਦੀ ਮੌ ਤ
‘ਦ ਖ਼ਾਲਸ ਬਿਊਰੋ : ਮੋਗਾ ਨ ਸ਼ੇ ਦਾ ਵੱਡਾ ਅੱਡਾ ਬਣ ਦਾ ਜਾ ਰਿਹਾ ਹੈ। 4 ਮਹੀਨੇ ਦੇ ਅੰਦਰ ਇੱਥੇ 12ਵੀਂ ਮੌ ਤ ਨ ਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਮ੍ਰਿ ਤਕ ਨੌਜਵਾਨ ਦਾ ਨਾਂ ਜੋਧਾ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਲਾ ਸ਼ ਹਲਕਾ ਧਰਮਕੋਟ ਦੇ ਪਿੰਡ ਰੇੜਵਾਂ ਦੇ ਜੰਗਲ ਤੋਂ ਮਿਲੀ ਹੈ। ਨੌਜਵਾਨ ਸ਼ਾਹਕੋਟ ਨੇੜਲੇ ਪਿੰਡ ਦਾ ਦੱਸਿਆ ਜਾ ਰਿਹਾ ਹੈ,ਪਤਾ ਲੱਗਿਆ ਹੈ ਕਿ ਨੌਜਵਾਨ ਨੇ ਆਪਣੀ ਬਾਂਹ ‘ਤੇ ਨ ਸ਼ੇ ਦਾ ਟੀਕਾ ਲਗਾਇਆ ਸੀ ਡੋਜ਼ ਓਵਰ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ,ਦੱਸਿਆ ਜਾ ਰਿਹਾ ਹੈ ਕਿ ਮ੍ਰਿ ਤਕ ਜੋਧਾ ਸਿੰਘ ਆਪਣੇ ਸਾਥੀਆਂ ਦੇ ਨਾਲ ਧਰਮਕੋਟ ਤੋਂ ਨ ਸ਼ਾ ਲੈ ਕੇ ਆਇਆ ਸੀ, ਮੋਗਾ ਦੇ ਦੌਲੇਵਾਲ ਪਿੰਡ ‘ਤੇ ਪਹਿਲਾਂ ਹੀ ਨ ਸ਼ੇ ਦੀ ਰਾਜਧਾਨੀ ਦਾ ਦਾਗ਼ ਹੈ।
ਮੋਗਾ ਦੌਲੇਵਾਲ ਪਿੰਡ ਨ ਸ਼ੇ ਦੀ ਰਾਜਧਾਨੀ
ਮੋਗਾ ਦੇ ਦੌਲੇਵਾਲ ਪਿੰਡ ਨੂੰ ਨ ਸ਼ੇ ਦੀ ਰਾਜਧਾਨੀ ਕਿਹਾ ਜਾਂਦਾ ਹੈ। ਹਰ ਤਰ੍ਹਾਂ ਦਾ ਨ ਸ਼ਾ ਇਸ ਪਿੰਡ ਵਿੱਚ ਅਸਾਨੀ ਨਾਲ ਮਿਲ ਜਾਂਦਾ ਹੈ। ਦੌਲੇਵਾਲ ਪਿੰਡ ਵਿੱਚ 400 ਦੇ ਕਰੀਬ ਘਰ ਹਨ। ਪੁਲਿਸ ਨੇ ਪਿਛਲੇ 6 ਸਾਲਾਂ ਦੇ ਅੰਦਰ 390 ਡਰੱਗ ਦੇ ਕੇਸ ਪਿੰਡ ਦੇ ਵੱਖ-ਵੱਖ ਲੋਕਾਂ ‘ਤੇ ਦਰਜ ਕੀਤੇ ਹਨ। ਪੁਰਾਣੇ ਕੇਸਾਂ ਦੀ ਗੱਲ ਕਰੀਏ ਤਾਂ ਉਹ ਹਜ਼ਾਰਾਂ ਵਿੱਚ ਹਨ। ਦੌਲੇਵਾਲ ਪਿੰਡ ਦੀਆਂ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਨ ਸ਼ੇ ਦੇ ਧੰਦੇ ਵਿੱਚ ਸ਼ਾਮਲ ਹਨ। ਪੁਲਿਸ ਨੇ 70 ਮਹਿਲਾਵਾਂ ਦੇ ਖਿਲਾ ਫ਼ ਡਰੱਗ ਟਰੇਡਿੰਗ ਦਾ ਮਾਮਲਾ ਦਰਜ ਕੀਤਾ ਹੈ, ਪੁਲਿਸ ਦੇ ਰਿਕਾਰਡ ਮੁਤਾਬਿਕ ਦੌਲੇਵਾਲ ਪਿੰਡ ਦੇ 70 ਫੀਸਦੀ ਲੋਕ ਡਰੱਗ ਦੇ ਧੰਦੇ ਨਾਲ ਜੁੜੇ ਹੋਏ ਹਨ। ਪਿੰਡ ਵਿੱਚ ਪੁਲਿਸ ਨੇ ਹੁਣ ਤੱਕ 120 ਭੁੱਕੀ ,105 ਨਜਾਇਜ਼ ਸ਼ਰਾਬ ਅਤੇ 24 ਸਮੈਕ ਦੇ ਮਾਮਲੇ ਦਰਜ ਕੀਤੇ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਮੁਤਾਬਿਕ 1980 ਵਿੱਚ ਵੱਡੀ ਗਿਣਤ ਵਿੱਚ ਲੇਬਰ ਦੌਲੇਵਾਲ ਪਿੰਡ ਵਿੱਚ ਆਈ ਜਿਸ ਤੋਂ ਬਾਅਦ ਨਸ਼ਾ ਸਪਲਾਈ ਦਾ ਇਹ ਸਾਰਾ ਖੇਡ ਸ਼ੁਰੂ ਹੋਇਆ।
ਤਲਵੰਡੀ ਵਿੱਚ ਕੌਮੀ ਪੱਧਰ ਦੇ ਖਿਡਾਰੀ ਦੀ ਮੌ ਤ
27 ਜੁਲਾਈ ਨੂੰ ਤਲਵੰਡੀ ਸਾਬੋ ਤੋਂ ਕੌਮੀ ਪੱਧਰ ਦੇ ਨੌਜਵਾਨ Boxer ਦੀ ਲਾ ਸ਼ ਬੁਰੀ ਹਾਲਤ ਵਿੱਚ ਮਿਲੀ ਹੈ। ਲਾ ਸ਼ ਦੇ ਨਜ਼ਦੀਕ ਸਰਿੰਜ ਮਿਲੇ ਹਨ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਡਰੱਗ ਦੀ ਓਵਰ ਡੋਜ਼ ਨਾਲ 22 ਸਾਲਾਂ ਜੂਨੀਅਰ Boxer ਕੁਲਦੀਪ ਸਿੰਘ ਦੀ ਮੌਤ ਹੋਈ ਹੈ, ਕੁਲਦੀਪ ਨੇ ਕੌਮੀ ਪੱਧਰ ‘ਤੇ ਹੁਣ ਤੱਕ 5 ਮੈਡਲ ਆਪਣੇ ਨਾਂ ਕੀਤੇ ਸਨ, ਜਿਸ ਵਿੱਚ ਇੱਕ ਗੋਲਡ ਮੈਡਲ ਵੀ ਸ਼ਾਮਲ ਹੈ। ਪਰਿਵਾਰ ਮੁਤਾਬਿਕ 27 ਜੁਲਾਈ ਨੂੰ ਘਰੋਂ ਤਕਰੀਬਨ 11 ਵਜੇ ਕੁਲਦੀਪ ਨਿਕਲਿਆ, ਸ਼ਾਮ ਤੱਕ ਵਾਪਸ ਨਹੀਂ ਆਇਆ। ਜਦੋਂ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਦੀ ਲਾਸ਼ ਨਹਿਰ ਦੇ ਨਜ਼ਦੀਕ ਮਿਲੀ। ਜਿਸ ਥਾਂ ‘ਤੇ ਲਾਸ਼ ਮਿਲੀ, ਉੱਥੇ ਨਸ਼ੇ ਦੀਆਂ ਸਰਿੰਜਾਂ ਵੀ ਮਿਲੀਆਂ। ਕੁਲਦੀਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।