Punjab

ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟ ਆਪਸ ‘ਚ ਭਿੜੇ

ਦ ਖ਼ਾਲਸ ਬਿਊਰੋ : ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਆਪਸ ਵਿਚ ਭਿੜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਕੈ ਦੀਆਂ ਦੇ ਦੋ ਧੜੇ ਆਪਸ ‘ਚ ਭਿ ੜ ਗਏ ਅਤੇ ਝਗ ੜਾ ਰੋਕਣ ਸਮੇਂ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਵੀ ਜ਼ਖ਼ ਮੀ ਹੋ ਗਏ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਹਵਾਲਾਤੀਆਂ ਦੇ ਦੋ ਗੁੱਟ ਆਪਸ ਵਿੱਚ ਭਿ ੜ ਗਏ ਜਿਸ ਤੋਂ ਬਾਅਦ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਵੱਲੋਂ ਮੌਜੂਦਾ ਗਾਰਦ ਦੀ ਸਹਾਇਤਾ ਨਾਲ ਘੱਟੋ ਘੱਟ ਤਾਕਤ ਦਾ ਇਸਤੇਮਾਲ ਕਰਕੇ ਸਥਿਤੀ ਨੂੰ ਕੰਟਰੋਲ ਕਰਦੇ ਹੋਏ ਇਨ੍ਹਾਂ ਹਵਾਲਾਤੀਆਂ ਨੂੰ ਅਲੱਗ ਅਲੱਗ ਕੀਤਾ ਗਿਆ ਅਤੇ ਵੱਖ ਵੱਖ ਥਾਂਈਂ ਬੰਦ ਕਰ ਦਿੱਤਾ।

ਇਸ ਝਗੜੇ ਦੌਰਾਨ ਕਈ ਹਵਾਲਾਤੀਆਂ ਦੇ ਸੱਟਾਂ ਵੀ ਲੱਗੀਆਂ ਅਤੇ ਇਸ ਝਗੜੇ ਦੌਰਾਨ ਹਵਾਲਾਤੀਆਂ ਨੂੰ ਛਡਵਾਉਂਦੇ ਸਮੇਂ ਅਡੀਸ਼ਨਲ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਖੱਬੇ ਗੁੱਟ ਉਤੇ ਸੱਟ ਲੱਗ ਗਈ।

ਜੇਲ੍ਹ ਮੈਡੀਕਲ ਅਫ਼ਸਰ ਵੱਲੋਂ ਜਖਮੀ ਹੋਏ ਹਵਾਲਾਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਝਗੜਾ ਕਰਨ ਵਾਲੇ ਹਵਾਲਾਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਥਾਣਾ ਸਿਟੀ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਭੇਜ ਦਿੱਤੀ ਗਈ ਹੈ।