ਬਠਿੰਡਾ ਜੇ ਲ੍ਹ ਵਿੱਚ ਗੈਂ ਗਸਟਰ ਸਾਰਜ ਮਿੰਟੂ ਨਾਲ ਹੋਈ ਕੁੱ ਟ ਮਾ ਰ
‘ਦ ਖ਼ਾਲਸ ਬਿਊਰੋ : ਬਠਿੰਡਾ ਜੇਲ੍ਹ ਵਿੱਚ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਗੈਂ ਗਸਟਰ ਸਾਰਜ ਮਿੰਟੂ ਅਤੇ ਗੈਂ ਗਸਟਰ ਸਾਗਰ ‘ਤੇ ਹ ਮਲਾ ਹੋਇਆ ਹੈ। ਦੋਵਾਂ ਦੇ ਨਾਲ ਜੇਲ੍ਹ ਦੇ ਅੰਦਰ ਹੀ ਕੁੱ ਟ ਮਾ ਰ ਕੀਤੀ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਹ ਮਲਾ ਕਰਨ ਵਾਲੇ ਕੈਦੀ ਗੈਂ ਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖਿ ਲਾਫ਼ ਮਾਮਲਾ ਦਰਜ ਕਰ ਲਿਆ ਹੈ । ਸਾਰਜ ਸੰਧੂ ਹੀ ਉਹ ਗੈਂ ਗਸਟਰ ਸੀ ਜਿਸ ਨੇ ਮਨਪ੍ਰੀਤ ਮਨੂੰ ਨੂੰ ਸਿੱਧੂ ਮੂਸੇਵਾਲਾ ਦੇ ਕਤ ਲ ਲਈ ਗੱਡੀ ਦਿੱਤੀ ਸੀ, ਮਨਪ੍ਰੀਤ ਮਨੂੰ ਦਾ ਰੂਪਾ ਦੇ ਨਾਲ ਅੰਮ੍ਰਿਤਸਰ ਵਿੱਚ ਪੁਲਿਸ ਵੱਲੋਂ ਐਂਕਾਉਂਟਰ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਸਤਬੀਰ ਸਿੰਘ ‘ਤੇ ਵੀ ਲੁਧਿਆਣਾ ਜੇਲ੍ਹ ਵਿੱਚ ਹ ਮਲਾ ਹੋਇਆ ਸੀ।
ਲੁਧਿਆਣਾ ਜੇਲ੍ਹ ਵਿੱਚ ਸਤਵੀਰ ‘ਤੇ ਹ ਮਲਾ
ਸਤਵੀਰ ਨੇ ਸਿੱਧੂ ਮੂਸੇਵਾਲਾ ਦੇ ਕ ਤਲ ਵਿੱਚ ਸ਼ਾਮਲ ਕਾ ਤਲਾਂ ਨੂੰ ਹ ਥਿਆਰ ਸਪਲਾਈ ਕੀਤੇ ਸਨ। ਘੋੜਿਆਂ ਦੇ ਵਪਾਰੀ ਸਤਬੀਰ ਸਿੰਘ ਨੂੰ ਪੁਲਿਸ ਨੇ ਲੁਧਿਆਣ ਜੇ ਲ੍ਹ ਵਿੱਚ ਰੱਖਿਆ ਸੀ, 8 ਜੁਲਾਈ ਨੂੰ ਲੁਧਿਆਣਾ ਜੇਲ੍ਹ ਵਿੱਚ ਕੁਝ ਕੈ ਦੀਆਂ ਨੇ ਸਤਵੀਰ ‘ਤੇ ਹ ਮਲਾ ਕਰ ਦਿੱਤਾ । ਸਤਬੀਰ ਦੇ ਸਿਰ ਤੇ ਸੱ ਟਾਂ ਲੱਗੀਆਂ ਸਨ । ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹ ਮਲੇ ਤੋਂ ਬਾਅਦ ਸਤਬੀਰ ਨੂੰ ਦੂਜੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਜਿੰਨ੍ਹਾਂ ਨੇ ਸਤਬੀਰ ‘ਤੇ ਹਮ ਲਾ ਕੀਤਾ ਸੀ ਉਹ ਲਾਰੈਂਸ ਬਿਸ਼ਨੋਈ ਦੇ ਵਿਰੋਧੀ ਗੁੱਟ ਬੰਬੀਹਾ ਗਰੁੱਪ ਨਾਲ ਸਬੰਧ ਰੱਖ ਦੇ ਸਨ ।
ਸਤਬੀਰ ਦਾ ਮੂਸੇਵਾਲਾ ਦੇ ਕਤ ਲ ਵਿੱਚ ਰੋਲ
ਪੁਲਿਸ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਸਤਬੀਰ ਨੇ ਆਪਣੀ ਗੱਡੀ ਵਿੱਚ ਹਥਿਆਰਾਂ ਦਾ ਸੈੱਟ ਮਾਨਸਾ ਭੇਜਿਆ ਸੀ, ਸਤਬੀਰ ਆਪਣੇ ਤਿੰਨ ਸਾਥੀਆਂ ਨਾਲ ਬਠਿੰਡਾ ਦੇ ਡੱਬਵਾਲੀ ਦੇ ਪੈਟਰੋਲ ਪੰਪ ਗਿਆ ਸੀ ਜਿੱਥੇ ਮੂਸੇਵਾਲਾ ਦੇ ਕਾਤ ਲਾਂ ਨੂੰ ਹਥਿ ਆਰ ਸੌਂਪੇ ਗਏ ਸਨ। ਪੁਲਿਸ ਨੇ ਚਿੱਟੇ ਰੰਗ ਦੀ ਟੋਇਟਾ ਫਾਰਚੂਨਰ ਗੱਡੀ ਵੀ ਬਰਾਮਦ ਕੀਤੀ ਸੀ। ਸਤਬੀਰ ਦੀ ਪੁੱਛ-ਗਿੱਛ ਤੋਂ ਬਾਅਦ ਹੀ ਅਕਾਲੀ ਦਲ ਦੇ ਆਗੂ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਸੰਦੀਪ ਨੇ ਹੀ ਸਤਬੀਰ ਨੂੰ ਹ ਥਿਆਰ ਸਪਲਾਈ ਕੀਤੇ ਸਨ। ਸਿੱਧੂ ਮੂ੍ਸੇਵਾਲਾ ਦੇ ਕ ਤਲ ਤੋਂ ਬਾਅਦ ਉਸ ਨੇ ਹਥਿ ਆਰ ਸਪਲਾਈ ਕਰਨ ਵਾਲਿਆਂ ਨੂੰ ਦੇਸ਼ ਤੋਂ ਬਾਹਰ ਭਜਾਉਣ ਦਾ ਭਰੋਸਾ ਵੀ ਦਿੱਤਾ ਸੀ।