24 ਸਾਲ ਬਾਅਦ Commonweath games ਵਿੱਚ ਕ੍ਰਿਕਟ ਦੀ ਵਾਪਸੀ ਹੋਈ
‘ਦ ਖ਼ਾਲਸ ਬਿਊਰੋ :- 24 ਸਾਲ ਬਾਅਦ Commonwealth Games ਵਿੱਚ ਕ੍ਰਿਕਟ ਦੀ ਵਾਪਸੀ ਹੋਈ ਹੈ, ਪਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਵਿੱਚ ਖ਼ਰਾਬ ਸ਼ੁਰੂਆਤ ਹੋਈ ਹੈ। ਆਸਟ੍ਰੇਲੀਆ ਨਾਲ ਹੋਏ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ 3 ਵਿਕਟਾਂ ਨਾਲ ਹਾਰ ਗਈ ਹੈ। 20 ਓਵਰ ਵਿੱਚ ਭਾਰਤ ਨੇ 8 ਵਿਕਟਾਂ ਗਵਾ ਕੇ 154 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੀ ਟੀਮ ਨੇ 7 ਵਿਕਟਾਂ ਗਵਾ ਕੇ 19ਵੇਂ ਓਵਰ ਵਿੱਚ 155 ਦਾ ਟੀਚਾ ਹਾਸਲ ਕਰ ਲਿਆ। ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ। ਟੀਮ ਦੀ ਸ਼ੁਰੂਆਤ ਚੰਗੀ ਰਹੀ। ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਉਨ੍ਹਾਂ ਦਾ ਸਾਥ ਸ਼ੇਵਾਲੀ ਵਰਮਾ ਨੇ 48 ਦੌੜਾਂ ਬਣਾ ਕੇ ਦਿੱਤਾ।
ਓਪਨਰ ਸਿਮਰਤੀ ਮਦਾਨਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਉਨ੍ਹਾਂ ਨੇ 24 ਦੌੜਾਂ ਦਾ ਯੋਗਦਾਨ ਦਿੱਤਾ। ਉੱਧਰ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਜਦੋਂ ਟੀਮ ਇੰਡੀਆ ਗੇਂਦਬਾਜ਼ੀ ਵਿੱਚ ਉਤਰੀ ਦਾ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਦੀ ਟੀਮ ਨੂੰ ਹਿਲਾ ਦਿੱਤਾ ਸੀ।
ਆਸਟ੍ਰੇਲੀਆ ਦੇ 32 ਦੌੜਾਂ ‘ਤੇ 4 ਵਿਕਟ ਡਿੱਗੇ
ਆਸਟ੍ਰੇਲੀਆ ਟੀਮ ਨੂੰ ਟੀਮ ਇੰਡੀਆ ਤੋਂ ਗੇਂਦਬਾਜ਼ੀ ਵਿੱਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ਦੀ ਓਪਨ ਹੀਲੀ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਰੇਨੁਕਾ ਸਿੰਘ ਨੇ ਉਨ੍ਹਾਂ ਨੂੰ ਆਊਟ ਕੀਤਾ, ਫਿਰ ਦੂਜੀ ਸਲਾਮੀ ਬੱਲੇਬਾਜ਼ ਮੂਨੀ ਵੀ ਜ਼ਿਆਦਾ ਦੇਰ ਨਹੀਂ ਟਿਕ ਸਕੀ। ਉਨ੍ਹਾਂ ਨੂੰ ਵੀ ਰੇਨੂੰ ਨੇ 10 ਦੌੜਾਂ ‘ਤੇ ਆਊਟ ਕਰ ਦਿੱਤਾ। ਇੱਕ ਵਕਤ ਸੀ, ਜਦੋਂ 49 ਦੌੜਾਂ ‘ਤੇ ਆਸਟ੍ਰੇਲੀਆ ਦੀ ਅੱਧੀ ਟੀਮ ਪਵੀਲਿਅਨ ਵਾਪਸ ਜਾ ਚੁੱਕੀ ਸੀ ਪਰ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਆਈ ਗਾਰਡਨਰ ਨੇ ਆਸਟ੍ਰੇਲਿਆ ਟੀਮ ਦੀ ਮੈਚ ਵਿੱਚ ਵਾਪਸੀ ਕਰਵਾਈ। ਅਖੀਰ ਤੱਕ ਉਹ 52 ਦੌੜਾਂ ਬਣਾਕੇ ਮੈਦਾਨ ‘ਤੇ ਡਟੀ ਰਹੀ। ਉਨ੍ਹਾਂ ਦਾ ਸਾਥ 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਪਹੁੰਚੀ ਗਰੇਸ ਹੈਸਿਨ ਨੇ ਦਿੱਤਾ। ਗਰੇਸ ਨੇ 37 ਦੌੜਾਂ ਬਣਾਈਆਂ।