India

ਹੁਣ ਸੋਨੀਆ ਗਾਂਧੀ ਨੂੰ ਕਿਸਨੇ ਧਮ ਕਾਇਆ !’ਤੁਸੀਂ ਮੈਨੂੰ ਜਾਣ ਦੇ ਨਹੀਂ ਹੋ ਮੈਂ ਕੌਣ ਹਾਂ’!

ਅਧੀਰ ਰੰਜਨ ਚੌਧਰੀ ਦੇ ਬਿਆਨ ਨੂੰ ਲੈ ਕੇ ਪਾਰਲੀਮੈਂਟ ਵਿੱਚ ਸ਼ੁੱਕਰਵਾਰ ਨੂੰ ਵੀ ਹੰਗਾਮਾ

ਦ ਖ਼ਾਲਸ ਬਿਊਰੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤਨੀ ਦੱਸਣ ਵਾਲੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੇ ਬਿਆਨ ‘ਤੇ ਬੀਜੇਪੀ ਸੋਨੀਆ ਗਾਂਧੀ ਨੂੰ ਬਖਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੀ ਹੈ। ਬੀਜੇਪੀ ਨੇ ਸਾਫ਼ ਕਰ ਦਿੱਤਾ ਹੈ ਕਿ ਸੋਨੀਆ ਗਾਂਧੀ ਨੂੰ ਮੁਆਫੀ ਮੰਗਣੀ ਹੋਵੇਗੀ। ਉਧਰ ਵੀਰਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਾਅਵਾ ਕੀਤਾ ਸੀ ਕਿ ਸੋਨੀਆ ਗਾਂਧੀ ਨੇ ਉਨ੍ਹਾਂ ਦੀ ਮਹਿਲਾ ਮੈਂਬਰ ਪਾਰਲੀਮੈਂਟ ਨੂੰ ਧਮ ਕਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਜਵਾਬ ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਦਿੱਤਾ।

ਜੈਰਾਮ ਰਮੇਸ਼ ਦਾ ਪਲਟਵਾਰ

ਜੈਰਾਮ ਰਮੇਸ਼ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਧ ਮਕਾਉਣ ਵਾਲੇ ਬਿਆਨ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੋਨੀਆ ਗਾਂਧੀ ਨੂੰ ਸਿਮ੍ਰਤੀ ਇਰਾਨੀ ਨੇ ਅਪ ਮਾਨ ਜਨਕ ਸ਼ਬਦ ਕਹੇ ਸਨ। ਜੈਰਾਮ ਰਮੇਸ਼ ਨੇ ਕਿਹਾ ਜਦੋਂ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਰਮਾ ਦੇਵੀ ਸੋਨੀਆ ਗਾਂਧੀ ਨਾਲ ਗੱਲ ਕਰ ਰਹੀ ਸੀ ਤਾਂ ਸਿਮ੍ਰਤੀ ਇਰਾਨੀ ਸੋਨੀਆ ਦੇ ਕੋਲ ਪਹੁੰਚੀ ਅਤੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ । ਸੋਨੀਆ ਗਾਂਧੀ ਨੇ ਬੜੀ ਹੀ ਨਰਮੀ ਨਾਲ ਕਿਹਾ ‘ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ ਹਾਂ,ਮੈਂ ਦੂਸਰੇ ਨਾਲ ਗੱਲ ਕਰ ਰਹੀ ਹਾਂ । ਜਿਸ ਤੋਂ ਬਾਅਦ ਸਿਮ੍ਰਤੀ ਇਰਾਨੀ ਚੀਕੀ ਅਤੇ ਕਿਹਾ ‘ਤਸੀਂ ਮੈਨੂੰ ਜਾਣ ਦੇ ਨਹੀਂ ਹੋ ਮੈਂ ਕੌਣ ਹਾਂ’,ਜੈਰਾਮ ਰਮੇਸ਼ ਨੇ ਕਿਹਾ ਕਈ ਪਾਰਟੀ ਦੇ ਮੈਂਬਰ ਇਸ ਦੇ ਗਵਾਹ ਹਨ। ਜੈਰਾਮ ਰਮੇਸ਼ ਨੇ ਕਿਹਾ ਇਹ ਕਿਸ ਤਰ੍ਹਾਂ ਦਾ ਵਤੀਰਾ ਹੈ ? ਕਿ ਕੋਈ ਐੱਮਪੀ ਆਪਣੇ ਸਾਥੀ ਮੈਂਬਰ ਪਾਰਲੀਮੈਂਟ ਨਾਲ ਗੱਲ ਨਹੀਂ ਕਰ ਸਕਦਾ, ਸਿਮ੍ਰਤੀ ਇਰਾਨੀ ਸਿਆਸੀ ਤਰੀਕੇ ਨਾਲ ਆਪਣੀ ਗੱਲ ਰੱਖ ਸਕਦੀ ਸੀ ਇੱਕ ਸੀਨੀਅਰ ਐੱਮਪੀ ਨਾਲ ਇਸ ਤਰ੍ਹਾਂ ਦਾ ਗਲਤ ਵਤੀਰਾ ਬਰਦਾਸ਼ ਨਹੀਂ ਕੀਤਾ ਜਾ ਸਕਦਾ ।

ਮੱਧ ਪ੍ਰਦੇਸ਼ ‘ਚ ਅਧੀਰ ਰੰਜਨ ਚੌਧਰੀ ਖਿਲਾਫ਼ ਕੇਸ

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕਰਨ ‘ਤੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਖਿਲਾਫ਼ ਮੱਧ ਪ੍ਰਦੇਸ਼ ਦੇ ਡਿੰਡੌਰੀ ਵਿੱਚ FIR ਦਰਜ ਕੀਤੀ ਗਈ ਹੈ। ਆਦੀਵਾਸੀ ਆਗੂ ਅਤੇ ਬੀਜੇਪੀ ਦੇ ਕੌਮੀ ਮੰਤਰੀ ਓਮ ਪ੍ਰਕਾਸ਼ ਨੇ ਚੌਧਰੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਚੌਧਰੀ ਨੇ ਪਾਰਲੀਮੈਂਟ ਦੇ ਅੰਦਰ ਮੁਆਫੀ ਮੰਗਣ ਤੋਂ ਇਨਕਾਰ ਕੀਤਾ ਸੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਆਪ ਮਿਲਕੇ ਮੁਆਫੀ ਮੰਗਣਗੇ ।