Punjab

AG ਵਿਨੋਦ ਘਈ ਦੇ ਹੱਕ ‘ਚ ਨਿਤਰੀ HC ਬਾਰ ਕੌਂਸਲ, ਡਾਕਟਰੀ ਪੇਸ਼ੇ ਨਾਲ ਜੋੜ ਦੱਸੀ ਆਪਣੀ ਮਜਬੂਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਘਈ ਦੀ ਨਿਯੁਕਤੀ ਨੂੰ ਸਹੀ ਦੱਸਿਆ ਸੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ AG ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਹਿਮਾਇਤ ਵਿੱਚ ਅੱਗੇ ਆਏ ਹਨ ਅਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਵੀ ਅੱਗੇ ਆਈ ਹੈ।

ਬਾਰ ਕੌਂਸਲ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਡਾਕਟਰ ਬਿਨਾਂ ਕਿਸੇ ਦਾ ਧਰਮ,ਜਾਤ ਅਤੇ ਭੇਦ ਭਾਵ ਤੋਂ ਮਰੀਜ ਦਾ ਇਲਾਜ ਕਰਦਾ ਹੈ ਇਸੇ ਤਰ੍ਹਾਂ ਹੀ ਵਕੀਲ ਹਰ ਕਲਾਇੰਟ ਦਾ ਕੇਸ ਲ ੜਦਾ ਹੈ। ਬਾਰ ਕੌਂਸਲ ਦੇ ਚੇਅਰਮੈਨ ਸੁਵੀਰ ਸਿੱਧੂ ਨੇ ਕਿਹਾ ਸੂਬਾ ਅਤੇ ਕੇਂਦਰ ਏਜੰਸੀਆਂ ਨੂੰ ਵਕੀਲਾਂ ਖਿਲਾਫ ਹੋਣ ਵਾਲੇ ਇਸ ਹ ਮਲੇ ਨੂੰ ਸਖ਼ਤੀ ਨਾਲ ਲੈਣਾ ਚਾਹੀਦਾ ਹੈ, ਉਨ੍ਹਾਂ ਕਿਹਾ ਬਾਰ ਕੌਂਸਲ ਇਸ ਨੂੰ ਸਖ਼ਤੀ ਨਾਲ ਲੈ ਰਹੀ ਹੈ ਅਤੇ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕਰ ਸਕਦੀ ਹੈ।

AG ਘਈ ਦੀ ਨਿਯੁਕਤੀ ‘ਤੇ ਇਹ ਵਿਵਾਦ

ਅਨਮੋਲ ਰਤਨ ਸਿੰਘ ਸਿੱਧੂ ਨੇ ਜਦੋਂ AG ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੋਦ ਘਈ ਨੂੰ ਨਵਾਂ ਏਜੀ ਲਾ ਦਿੱਤਾ ਸੀ ਹਾਲਾਂਕਿ ਇਸ ਬਾਰੇ ਹੁਣ ਤੱਕ ਸਰਕਾਰ ਵੱਲੋਂ ਕੋਈ ਨੋਟਿਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਘਈ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਲਜ਼ਾਮ ਲਗਾਏ ਸਨ ਕਿ ਘਈ ਨੇ ਸੌਦਾ ਸਾਧ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਬੇਅ ਦਬੀ ਮਾਮਲੇ ਵਿੱਚ ਕੇਸ ਲ ੜੇ ਸਨ । ਇਸ ਤੋਂ ਇਲਾਵਾ ਇਹ ਵੀ ਇਲ ਜ਼ਾਮ ਲੱਗਿਆ ਸੀ ਕਿ ਉਹ ਬਰਖਾਸਤ ਮੰਤਰੀ ਵਿਜੇ ਸਿੰਗਲਾ ਦੇ ਵਕੀਲ ਵੀ ਰਹੇ ਹਨ । ਅਜਿਹੇ ਵਿੱਚ ਆਖਿਰ ਉਹ ਕਿਵੇਂ ਅਦਾਲਤ ਵਿੱਚ ਸਰਕਾਰ ਦਾ ਪੱਖ ਮਜਬੂਤੀ ਨਾਲ ਰੱਖ ਸਕਦੇ ਹਨ।

10 ਮਹੀਨੇ ਦੇ ਅੰਦਰ 5ਵੇਂ AG ਘਈ

ਪੰਜਾਬ ਵਿੱਚ 10 ਮਹੀਨੇ ਦੇ ਅੰਦਰ 4 ਐਡਵੋਕੇਟ ਬਦਲੇ ਗਏ ਹਨ। ਕੈਪਟਨ ਸਰਕਾਰ ਵਿੱਚ ਐਡਵੋਕੇਟ ਅਤੁਲ ਨੰਦਾ AG ਸਨ, ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ ਤਾਂ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਤੋਂ ਬਾਅਦ DS ਪਟਵਾਲਿਆ ਨੂੰ AG ਬਣਾਇਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਦੀ ਥਾਂ ਅਨਮੋਲ ਰਤਨ ਸਿੰਘ ਸਿੱਧੂ ਨੂੰ ਏਜੀ ਲਾ ਦਿੱਤਾ ਗਿਆ ਸੀ।