ਫਲਾਇਟ ਨੰਬਰ 6E48 ਰੋਜ਼ਾਨਾ ਉਡਾਣ ਭਰਨ ਵਾਲੀ ਇਕੱਲੀ ਫਲਾਇਟ ਸੀ
‘ਦ ਖ਼ਾਲਸ ਬਿਊਰੋ :- ਪੰਜਾਬ ਤੋਂ ਖਾੜੀ ਮੁਲਕਾਂ ਵਿੱਚ ਜਾਣ ਵਾਲੇ ਯਾਤਰੀਆਂ ਲਈ ਬੁਰੀ ਖ਼ਬਰ ਹੈ। ਏਅਰਲਾਇੰਸ Indigo ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਰੋਜ਼ਾਨਾ ਸ਼ਾਰਜਾਹ ਜਾਣ ਵਾਲੀ ਫਲਾਈਟ ਬੰਦ ਕਰਨ ਦਾ ਫੈਸਲਾ ਲਿਆ ਹੈ। 31 ਜੁਲਾਈ ਨੂੰ ਅੰਮ੍ਰਿਤਸਰ ਤੋਂ ਇਹ ਫਲ਼ਾਈਟ ਆਪਣੀ ਅਖੀਰਲੀ ਉਡਾਣ ਭਰੇਗੀ। 1 ਅਗਸਤ ਤੋਂ ਸਾਰੀ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਫਲਾਈਟ ਕਿਉਂ ਬੰਦ ਕੀਤੀ ਜਾ ਰਹੀ ਹੈ, ਇਸ ਬਾਰੇ Indigo ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Indigo ਦੀ ਫਲਾਇਟ ਨੰਬਰ 6E47-6E48 ਅੰਮ੍ਰਿਤਸਰ ਤੋਂ ਰੋਜ਼ਾਨਾ ਸ਼ਾਰਜਾਹ ਦੇ ਲਈ ਉਡਾਨ ਭਰਦੀ ਸੀ। ਅੰਮ੍ਰਿਤਸਰ ਤੋਂ ਸ਼ਾਰਜਾਹ ਜਾਣ ਦੇ ਲਈ ਇਹ ਇਕੱਲੀ ਫਲਾਈਟ ਸੀ। ਅੰਮ੍ਰਿਤਸਰ ਤੋਂ ਦੁਪਹਿਰ 12.30 ਉੱਤੇ ਇਹ ਉਡਾਣ ਭਰਦੀ ਸੀ ਅਤੇ ਸ਼ਾਰਜਾਹ ਦੁਪਹਿਰ 3.45 ਵਜੇ ਪਹੁੰਚ ਦੀ ਸੀ।
ਹੁਣ ਏਅਰ ਇੰਡੀਆ ਦੇਵੇਗੀ ਸੇਵਾਵਾਂ
Indigo ਏਅਰਲਾਇੰਸ ਦੀ ਫਲਾਇਟ ਬੰਦ ਹੋਣ ਤੋਂ ਬਾਅਦ ਹੁਣ ਅੰਮ੍ਰਿਤਸਰ ਤੋਂ ਸ਼ਾਰਜਾਹ ਨੂੰ ਜੋੜਨ ਵਾਲੀ ਸਿਰਫ਼ ਏਅਰ ਇੰਡੀਆ ਐਕਸਪ੍ਰੈੱਸ ਫਲਾਇਟ ਹੀ ਬਚੀ ਹੈ। ਇਹ ਫਲਾਈਟ ਹਫਤੇ ਵਿੱਚ ਤਿੰਨ ਦਿਨ ਹੀ ਸ਼ਾਰਜਾਹ ਲਈ ਉਡਾਣ ਭਰਦੀ ਹੈ ਚਸੋਮਵਾਰ,ਬੁੱਧਵਾਰ ਅਤੇ ਸ਼ੁੱਕਰਵਾਰ।