International

ਸੱਤ ਸਮੁੰਦਰੋਂ ਪਾਰ ਰਿਪੁਦਮਨ ਸਿੰਘ ਮਲਿਕ ਮਾਮਲੇ ‘ਚ ਕੋਣ ਹੋਇਆ ਗ੍ਰਿਫਤਾਰ ?

ਰਿਪੁਦਮਨ ਸਿੰਘ ਮਲਿਕ ਮਾਮਲੇ ‘ਚ Canadian police ਦੀ ਕਾਰਵਾਈ।

ਖਾਲਸ ਬਿਊਰੋ:ਕੈਨੇਡਾ ‘ਚ ਸਿੱਖ ਆਗੂ ਰਿਪੁਦਮਨ ਸਿੰਘ ਦੇ ਕ ਤਲ ਕੇਸ ਮਾਮਲੇ ਵਿੱਚ ਕੈਨੇਡਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿ ਫਤਾਰ ਕੀਤਾ ਹੈ। ਇਹਨਾਂ ਦੋਹਾਂ ਬਾਰੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਗੈਰ ਪੰਜਾਬੀ ਹਨ। ਇਹਨਾਂ ਦੀ ਪਛਾਣ 21 ਸਾਲਾ ਟੈਨਰ ਫੌਕਸ ਅਤੇ 23 ਸਾਲਾ ਜੋਸ ਲੋਪੇਜ਼ ਵਜੋਂ ਹੋਈ ਹੈ। ਬੀਤੀ 14 ਜੁਲਾਈ ਨੂੰ ਰਿਪੁਦਮਨ ਸਿੰਘ ਮਲਿਕ ਨੂੰ ਕੈਨੇਡਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋ ਲੀਆਂ ਮਾਰ ਕੇ ਕ ਤਲ ਕਰ ਦਿੱਤਾ ਗਿਆ ਸੀ। ਫਿਲਹਾਲ ਕੈਨੇਡਾ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਫੜੇ ਗਏ ਮੁਲਜ਼ਮਾਂ ਦੇ ਪਿੱਛੇ ਹੋਰ ਕੋਈ ਹੈ ਜਾਂ ਨਹੀਂ ਤੇ ਇਹਨਾਂ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਹੈ?

ਕੈਨੇਡੀਅਨ ਮੀਡੀਆ ਮੁਤਾਬਕ ਦੋਵਾਂ ਦਾ ਅ ਪਰਾਧਿਕ ਰਿਕਾਰਡ ਜਰੂਰ ਹੈ ਪਰ ਕਿਸੇ ਗੈਂ ਗ ਨਾਲ ਸਬੰਧ ਨਹੀਂ ਹੈ। ਪੁਲਿਸ ਨੇ ਫੌਕਸ ਅਤੇ ਲੋਪੇਜ਼ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕੀਤਾ ਹੈ। ਮਲਿਕ ‘ਤੇ ਜੂਨ 1985 ਵਿਚ ਏਅਰ ਇੰਡੀਆ ਦੀ ਉਡਾਣ ਕਨਿਸ਼ਕ ਨੂੰ ਬੰ ਬ ਧ ਮਾਕੇ ਵਿਚ ਉਡਾਉਣ ਵਿੱਚ ਹੱਥ ਹੋਣ ਦੇ ਦੋ ਸ਼ ਲੱਗੇ ਸਨ,ਜਿਸ ਵਿਚ 329 ਲੋਕ ਮਾ ਰੇ ਗਏ ਸਨ ਪਰ ਕੈਨੇਡਾ ਦੇ ਕਾਰੋਬਾਰੀ ਮਲਿਕ ਨੂੰ ਮਾਰਚ 2005 ਵਿੱਚ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਸ ਘਟਨਾ ਨੂੰ ਕੈਨੇਡੀਅਨ ਇਤਿਹਾਸ ਵਿਚ ਸਭ ਤੋਂ ਘਾ ਤਕ ਅੱ ਤਵਾਦੀ ਹਮ ਲੇ ਵਜੋਂ ਗਿਣਿਆ ਜਾਂਦਾ ਹੈ । ਮਲਿਕ ਕੈਨੇਡਾ ਵਿੱਚ ਖਾਲਸਾ ਸਕੂਲਾਂ ਦਾ ਮੁਖੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਇੱਕ ਟਾਰਗੇਟ ਅ ਪਰਾਧ ਸੀ।