ਦਿੱਲੀ ਤੋਂ ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਪਹੁੰਚਿਆ ਸੀ ਯਾਤਰੀ
‘ਦ ਖ਼ਾਲਸ ਬਿਊਰੋ :- ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲ ਰਹੀ Monkey pox ਦੀ ਬਿਮਾਰੀ ਹੁਣ ਭਾਰਤ ਵਿੱਚ ਵੀ ਚਿੰਤਾ ਵਧਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ 4 ਮਾਮਲੇ ਦਰਜ ਕੀਤੇ ਗਏ ਹਨ। ਤਿੰਨ ਕੇਰਲਾ ਅਤੇ 1 ਦਿੱਲੀ। ਹੁਣ ਅੰਮ੍ਰਿਤਸਰ ਵਿੱਚ ਵੀ Monkey pox ਦਾ ਸ਼ੱਕੀ ਮਰੀਜ਼ ਮਿਲਿਆ ਹੈ, ਜਿਸ ਦਾ ਸੈਂਪਲ GNDH ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਮਰੀਜ਼ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਸ਼ੱਕੀ ਮਰੀਜ਼ ਦਾ ਪਤਾ ਲੱਗਿਆ
ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ Monkey pox ਦੀ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਦਿੱਲੀ ਤੋਂ ਆਏ ਇੱਕ ਯਾਤਰੀ ਦੀ ਸਕ੍ਰੀਨਿੰਗ ਦੌਰਾਨ Monkey pox ਦੇ ਸ਼ੱਕੀ ਲੱਛਣ ਵੇਖੇ ਗਏ ਸਨ, ਜਿਸ ਤੋਂ ਬਾਅਦ ਮਰੀਜ਼ ਨੂੰ ਫੌਰਨ ਹਸਤਪਾਲ ਵਿੱਚ ਸ਼ਿਫਟ ਕੀਤਾ ਗਿਆ। ਫਿਲਹਾਲ ਮਰੀਜ਼ ਪੂਰੀ ਤਰ੍ਹਾਂ ਡਾਕਟਰਾਂ ਦੀ ਨਿਗਰਾਨੀ ਵਿੱਚ ਹੈ। ਇਸ ਤੋਂ ਪਹਿਲਾਂ ਮੁਹਾਲੀ ਵਿੱਚ ਵੀ Monkey pox ਦੇ ਮਰੀਜ਼ ਦੀ ਖ਼ਬਰ ਮਿਲੀ ਸੀ ਪਰ ਪ੍ਰਸ਼ਾਸਨ ਨੇ ਇਸ ਨੂੰ ਅਫਵਾਹ ਦੱਸਿਆ ਸੀ।
ਇਹ ਹੁੰਦੇ ਨੇ Monkey pox ਦੇ ਲੱਛਣ
Monkey pox ਦੀ ਬਿਮਾਰੀ ਹੁਣ ਤੱਕ 75 ਤੋਂ ਵੱਧ ਦੇਸ਼ਾਂ ਵਿੱਚ ਫੈਲ ਚੁੱਕੀ ਹੈ। WHO ਯਾਨੀ ਵਰਲਡ ਸਿਹਤ ਸੰਗਠਨ ਨੇ ਵੀ ਇਸ ਨੂੰ ਗੰਭੀਰ ਦੱਸਿਆ ਹੈ। ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਰਟਾਂ ਮੁਤਾਬਿਕ Monkey Pox ਇੱਕ ਵਾਇਰਲ ਬਿਮਾਰੀ ਹੈ ਅਤੇ ਇਹ ਮਰੀਜ਼ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। Monkey pox ਦੇ ਲੱਛਣ ਇਸ ਤਰ੍ਹਾਂ ਹੁੰਦੇ ਹਨ ਜਿਵੇਂ ਕਿ ਸਰੀਰ ਵਿੱਚ ਲਾਲ ਰੰਗ ਦੇ ਦਾਨੇ ਹੋਣਾ, ਨਿਮੋਨੀਆ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਠੰਡ ਲੱਗਣਾ, ਜ਼ਿਆਦਾ ਥਕਾਨ, ਤੇਜ਼ ਬੁਖਾਰ ਆਉਣਾ,ਸਕਿੱਨ ਵਿੱਚ ਲਾਲ ਚਮੜੀ ਆਉਣਾ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਤੁਹਾਨੂੰ ਵਿਖਾਈ ਦਿੰਦੇ ਹਨ ਤਾਂ ਫੌਰਨ ਤੁਸੀਂ ਡਾਕਟਰ ਨਾਲ ਸੰਪਰਕ ਕਰੋ।