Punjab

ਵਿ ਵਾਦਾਂ ਦੇ ਬਾਵਜੂਦ AG ਵਿਨੋਦ ਘਈ ਨਾਲ ਡਟੇ CM ਮਾਨ ! ਸਿੱਖ ਆਗੂਆਂ ਵੱਲੋਂ ਹਟਾਉਣ ਦੀ ਮੰਗ ਸੀ

ਵਿਨੋਦ ਘਈ ‘ਤੇ ਸੌਦਾ ਸਾਧ ਦੇ ਪੈਰੋਕਾਰਾਂ ਦਾ ਬੇ ਅਦਬੀ ਮਾਮਲੇ ਵਿੱਚ ਕੇਸ ਲੜਨ ਦਾ ਇਲ ਜ਼ਾਮ ਲੱਗਿਆ ਸੀ

‘ਦ ਖ਼ਾਲਸ ਬਿਊਰੋ :- ਨਵੇਂ AG ਵਿਨੋਦ ਘਈ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 48 ਘੰਟਿਆਂ ਵਿੱਚ ਦੂਜੀ ਵਾਰ ਵੱਡਾ ਬਿਆਨ ਦਿੱਤਾ ਹੈ। ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੀਐੱਮ ਮਾਨ ਨੇ ਕਿਹਾ ਕਿ ਵਿਨੋਦ ਘਈ ਹੀ ਪੰਜਾਬ ਦੇ ਐਡਵੋਕੇਟ ਜਨਰਲ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਪੱਖ ਉਹ ਅਦਾਲਤ ਵਿੱਚ ਮਜਬੂਤੀ ਨਾਲ ਰੱਖਣਗੇ। ਸਿਰਫ਼ ਇੰਨਾ ਹੀ ਨਹੀਂ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਨ੍ਹਾਂ ਸਿਫਾਰਿਸ਼ ਵਾਲੀ ਟੀਮ ਦਿੱਤੀ ਗਈ ਹੈ। ਸੌਦਾ ਸਾਧ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਕੇਸ ਲੜਨ ਦੀ ਵਜ੍ਹਾ ਕਰਕੇ ਸਿੱਖ ਆਗੂਆਂ ਨੇ ਵਿਨੋਦ ਘਈ ਨੂੰ ਹਟਾਉਣ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ AG ਦੀ ਨਿਯੁਕਤੀ ਨੂੰ ਲੈ ਕੇ ਰਾਘਵ ਚੱਢਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮਤਭੇਦ ਦੀਆਂ ਖ਼ਬਰਾ ਵੀ ਆਈਆਂ ਸਨ। ਮੰਨਿਆ ਜਾ ਰਿਹਾ ਹੈ ਬੁੱਧਵਾਰ ਨੂੰ ਦਿੱਲੀ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋਵਾਂ ਨੂੰ ਸੱਦਿਆ ਸੀ। ਸੋਮਵਾਰ ਨੂੰ ਅਨਮੋਲ ਰਤਨ ਸਿੰਘ ਸਿੱਧੂ ਨੇ ਨਿੱਜੀ ਕਾਰਨ ਦੱਸਦੇ ਹੋਏ ਆਪਣਾ ਅਸਤੀਫ਼ਾ 19 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸੀ ਪਰ 25 ਜੁਲਾਈ ਨੂੰ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਹੋਇਆ ਸੀ।

ਵਿਨੋਦ ਗਈ ‘ਤੇ ਇਹ ਸਨ ਇਲਜ਼ਾਮ

ਵਿਨੋਦ ਘਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਕ੍ਰਿਮੀਨਲ ਵਕੀਲ ਹਨ। ਭਗਵੰਤ ਮਾਨ ਸਰਕਾਰ ਨੇ ਉਨ੍ਹਾਂ ਨੂੰ ਨਵੇਂ AG ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਉਨ੍ਹਾਂ ‘ਤੇ ਸਭ ਤੋਂ ਵੱਡਾ ਇਲਜ਼ਾਮ ਇਹ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਬਰਗਾੜੀ ਬੇ ਅਦਬੀ, ਬਹਿਬਲਕਲਾਂ ਅਤੇ ਕੋਟਕਪੂਰਾ ਗੋ ਲੀਕਾਂਡ ਮਾਮਲੇ ਵਿੱਚ ਸੌਦਾ ਸਾਦ ਦੇ ਪੈਰੋਕਾਰਾਂ ਦੀ ਪੈਰਵੀ ਕੀਤੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਨੋਦ ਘਈ ਹੀ ਪੰਚਕੂਲਾ ਹਿੰ ਸਾ ਮਾਮਲੇ ਵਿੱਚ ਰਾਮ ਰਹੀਮ ਦੇ ਵਕੀਲ ਰਹੇ ਹਨ। ਅਜਿਹੇ ਵਿੱਚ ਸਰਕਾਰੀ ਵਕੀਲ ਰਹਿੰਦੇ ਹੋਏ ਉਨ੍ਹਾਂ ਤੋਂ ਇਨਸਾਫ਼ ਦੀ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ।

HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਇਹ ਇ ਲਜ਼ਾਮ ਲਗਾਉਂਦੇ ਹੋਏ ਭਗਵੰਤ ਮਾਨ ਸਰਕਾਰ ਨੂੰ ਫੌਰਨ ਐਡਵੋਕੇਟ ਜਨਰਲ ਬਦਲਣ ਦੀ ਚਿ ਤਾਵਨੀ ਦਿੱਤੀ ਹੈ। ਵਿਨੋਦ ਘਈ ‘ਤੇ ਤੀਜਾ ਵੱਡਾ ਇ ਲਜ਼ਾਮ ਇਹ ਲੱਗ ਰਿਹਾ ਹੈ ਕਿ ਉਹ ਭ੍ਰਿਸ਼ਟਾਚਾਰ ਵਿੱਚ ਬਰਖ਼ਾਸਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਵਕੀਲ ਹਨ। ਅਜਿਹੇ ਵਿੱਚ ਉਹ ਸਰਕਾਰ ਵੱਲੋਂ ਕਿਵੇਂ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਗੇ। AG ਵਿਨੋਦ ਘਈ ਵਿੱਕੀ ਮਿੱਠੂਖੇੜਾ ਕ ਤਲਕਾਂਡ ਵਿੱਚ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਕੇਸ ਲੜ ਰਹੇ ਹਨ। ਇਸ ਮਾਮਲੇ ਵਿੱਚ ਵੀ ਸਰਕਾਰ ਦੂਜੇ ਪਾਲੇ ਵਿੱਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੇ ਅਦਬੀ ਗੋ ਲੀਕਾਂਡ ਵਿੱਚ ਉਹ ਸਾਬਕਾ DGP ਸੈਣੀ ਵੱਲੋਂ ਵੀ ਪੇਸ਼ ਹੋ ਚੁੱਕੇ ਹਨ।

10 ਮਹੀਨੇ ਦੇ ਅੰਦਰ 5ਵੇਂ AG ਘਈ

ਪੰਜਾਬ ਵਿੱਚ 10 ਮਹੀਨੇ ਦੇ ਅੰਦਰ 4 ਐਡਵੋਕੇਟ ਬਦਲੇ ਗਏ ਹਨ। ਕੈਪਟਨ ਸਰਕਾਰ ਵਿੱਚ ਐਡਵੋਕੇਟ ਅਤੁਲ ਨੰਦਾ AG ਸਨ, ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਇਆ ਗਿਆ ਤਾਂ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਬਾਅ ਤੋਂ ਬਾਅਦ DS ਪਟਵਾਲਿਆ ਨੂੰ AG ਬਣਾਇਆ ਗਿਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਨ੍ਹਾਂ ਦੀ ਥਾਂ ਅਨਮੋਲ ਰਤਨ ਸਿੰਘ ਸਿੱਧੂ ਨੇ ਲਈ।