ਤਲਵੰਡੀ ਸਾਬੋ ਤੋਂ ਮਿਲੀ BOXER ਕੁਲਦੀਪ ਸਿੰਘ ਦੀ ਲਾ ਸ਼
‘ਦ ਖ਼ਾਲਸ ਬਿਊਰੋ :- ਭਗਵੰਤ ਮਾਨ ਸਰਕਾਰ ਨੇ ਡਰੱ ਗ ਦੇ ਖਿਲਾਫ਼ ਭਾਵੇਂ DGP ਗੌਰਵ ਯਾਦਵ ਨੂੰ ਜੰ ਗੀ ਪੱਧਰ ‘ਤੇ ਮੁਹਿੰਮ ਛੇੜਨ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਦੇ ਬਾਵਜੂਦ ਸੂਬੇ ਵਿੱਚ ਡ ਰੱਗ ਦੇ ਮਾਮਲੇ ਚਿੰਤਾ ਵਧਾ ਰਹੇ ਹਨ। ਤਲਵੰਡੀ ਸਾਬੋ ਤੋਂ ਜਿਹੜੀ ਖ਼ਬਰ ਸਾਹਮਣੇ ਆਈ ਹੈ, ਉਹ ਹਿਲਾ ਦੇਣ ਵਾਲੀ ਹੈ। ਕੌਮੀ ਪੱਧਰ ਦੇ ਨੌਜਵਾਨ Boxer ਦੀ ਲਾ ਸ਼ ਬੁਰੀ ਹਾਲਤ ਵਿੱਚ ਮਿਲੀ ਹੈ। ਲਾ ਸ਼ ਦੇ ਨਜ਼ਦੀਕ ਸਰਿੰਜ ਮਿਲੇ ਹਨ। ਪੁਲਿਸ ਦੀ ਸ਼ੁਰੂਆਤੀ ਪੜਤਾਲ ਵਿੱਚ ਹੁਣ ਤੱਕ ਇਹ ਡ ਰੱਗ ਦੀ ਓਵਰ ਡੋਜ਼ ਦਾ ਮਾਮਲਾ ਲੱਗ ਰਿਹਾ ਹੈ ਪਰ ਪਰਿਵਾਰ ਇਸ ਥਿਊਰੀ ਤੋਂ ਸਹਿਮਤ ਨਜ਼ਰ ਨਹੀਂ ਆ ਰਿਹਾ ਹੈ।
ਇਸ ਹਾਲਤ ਵਿੱਚ ਮਿਲੀ ਕੁਲਦੀਪ ਦੀ ਲਾ ਸ਼
22 ਸਾਲਾਂ ਜੂਨੀਅਰ Boxer ਕੁਲਦੀਪ ਸਿੰਘ ਕੌਮੀ ਪੱਧਰ ‘ਤੇ ਹੁਣ ਤੱਕ 5 ਮੈਡਲ ਆਪਣੇ ਨਾਂ ਕਰ ਚੁੱਕਿਆ ਹੈ, ਜਿਸ ਵਿੱਚ ਇੱਕ ਗੋਲਡ ਮੈਡਲ ਵੀ ਸ਼ਾਮਲ ਹੈ। ਪਰਿਵਾਰ ਮੁਤਾਬਿਕ ਬੁੱਧਵਾਰ ਨੂੰ ਘਰੋਂ ਤਕਰੀਬਨ 11 ਵਜੇ ਕੁਲਦੀਪ ਨਿਕਲਿਆ, ਸ਼ਾਮ ਤੱਕ ਵਾਪਸ ਨਹੀਂ ਆਇਆ। ਜਦੋਂ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਸ ਦੀ ਲਾ ਸ਼ ਨਹਿਰ ਦੇ ਨਜ਼ਦੀਕ ਮਿਲੀ। ਜਿਸ ਥਾਂ ‘ਤੇ ਲਾ ਸ਼ ਮਿਲੀ, ਉੱਥੇ ਨ ਸ਼ੇ ਦੀਆਂ ਸਰਿੰਜਾਂ ਵੀ ਮਿਲੀਆਂ। ਕੁਲਦੀਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਕੁਲਦੀਪ ਦਾ ਪਰਿਵਾਰ ਉਸ ਦੀ ਨ ਸ਼ੇ ਦੀ ਆਦਤ ਤੋਂ ਇਨਕਾਰ ਕਰ ਰਿਹਾ ਹੈ। ਉਨ੍ਹਾਂ ਮੁਤਾਬਿਕ ਨ ਸ਼ੇ ਦੇ ਸਰਿੰਜ ਸੁੱਟਣ ਪਿੱਛੇ ਕੋਈ ਸ਼ਰਾਰਤ ਹੈ। ਕੁਲਦੀਪ ਨ ਸ਼ਾ ਕਰਦਾ ਸੀ ਜਾਂ ਨਹੀਂ ? ਇਸ ਦੀ ਅਸਲੀ ਵਜ੍ਹਾ ਪੋਸਟਮਾਰਟ ਤੋਂ ਬਾਅਦ ਹੀ ਸਾਹਮਣੇ ਆਏਗੀ ਪਰ ਜੇਕਰ ਪਰਿਵਾਰ ਦਾ ਇਲ ਜ਼ਾਮ ਠੀਕ ਹੈ ਤਾਂ ਕੀ ਕੁਲਦੀਪ ਦਾ ਕ ਤਲ ਕੀਤਾ ਗਿਆ ? ਕੀ ਸਬੂਤ ਮਿਟਾਉਣ ਦੇ ਲਈ ਉਸ ਦੀ ਲਾਸ਼ ਕੋਲ ਸਾਜਿਸ਼ ਦੇ ਤਹਿਤ ਨਸ਼ੇ ਦੇ ਸਰਿੰਜ ਸੁੱਟ ਦਿੱਤੇ ਗਏ ? ਜਾਂ ਫਿਰ ਕ ਤਲ ਤੋਂ ਪਹਿਲਾਂ ਉਸ ਨੂੰ ਨ ਸ਼ਾ ਦਿੱਤਾ ਗਿਆ ਹੈ ? ਇਹ ਉਹ ਸਵਾਲ ਹਨ, ਜਿਨ੍ਹਾਂ ਦੇ ਜਵਾਬ ਜਾਂਚ ਤੋਂ ਬਾਅਦ ਸਾਹਮਣੇ ਆਉਣਗੇ। ਪਰ ਇੱਕ ਗੱਲ ਤੈਅ ਹੈ ਕਿ ਪੰਜਾਬ ਨੇ ਆਪਣਾ ਇੱਕ ਚਮਕਦਾ ਖਿਡਾਰੀ ਗਵਾ ਦਿੱਤਾ ਅਤੇ ਪਰਿਵਾਰ ਨੇ ਜਵਾਨ ਪੁੱਤ ਜਿਸ ਦੀ ਮਿਹਨਤ ਪਰਿਵਾਰ ਦੀ ਅੱਖਾਂ ਨੂੰ ਹਮੇਸ਼ਾ ਰੌਸ਼ਨ ਕਰਦੀ ਸੀ।
ਡ ਰੱਗ ਦੀ ਓਵਰਡੋਜ਼ ਨਾਲ ਮੌ ਤਾਂ
ਪੰਜਾਬ ਵਿੱਚ ਡਰੱ ਗ ਦੀ ਓਵਰ ਡੋਜ਼ ਨਾਲ ਹਰ ਮਹੀਨੇ ਦੇ ਅੰਦਰ 3 ਮੌ ਤਾਂ ਹੁੰਦੀਆਂ ਹਨ। ਇਹ ਨੰਬਰ ਵੱਧ ਵੀ ਹੋ ਸਕਦੇ ਹਨ ਕਿਉਂਕਿ ਪੁਲਿਸ ਉਨ੍ਹਾਂ ਲੋਕਾਂ ਦੇ ਹੀ ਸੈਂਪਲ ਹੀ ਭੇਜਦੀ ਹੈ, ਜਿਨ੍ਹਾਂ ਦੇ ਪੁਲਿਸ ਕੇਸ ਰਜਿਸਟਰ ਕਰਦੀ ਹੈ। ਖਰੜ ਦੀ ਵਿਸਰਾ ਲੈਬ ਨੇ 134 ਸੈਂਪਲ ਰਿਸੀਵ ਕੀਤੇ ਹਨ ਪਰ 78 ਮੌ ਤਾਂ ਡਰੱ ਗ ਨਾਲ ਸਾਹਮਣੇ ਆਇਆ ਹਨ। Morphin ਅਤੇ opiate pain reliever ਇਹ ਉਹ ਦਵਾਈਆਂ ਹਨ, ਜੋ ਨ ਸ਼ਾ ਕਰਨ ਵਾਲੇ ਸਭ ਤੋਂ ਜ਼ਿਆਦਾ ਲੈਂਦੇ ਹਨ।