ਕੈਨੇਡਾ ਵਿੱਚ ਸਿਟੀਜਨਸ਼ਿਪ ਲੈਣ ਦੇ ਲਈ ਤੁਹਾਨੂੰ 3 ਸਾਲ ਤੱਕ ਟੈਕਸ ਭਰਨਾ ਹੋਵੇਗਾ
‘ਦ ਖ਼ਾਲਸ ਬਿਊਰੋ :- ਕੈਨੇਡਾ ਇਸ ਵਕਤ ਹਰ ਪੰਜਾਬੀ ਦੇ ਸੁਪਨਿਆਂ ਵਿੱਚ ਵੱਸਦਾ ਹੈ। ਵਿਦਿਆਰਥੀ ਵੱਡੀ ਗਿਣਤੀ ਵਿੱਚ ਕੈਨੇਡਾ ਦਾ ਰੁਖ ਕਰ ਰਹੇ ਹਨ ਪਰ ਜਿੰਨਾ ਕੈਨੇਡਾ ਜਾਣਾ ਮੁਸ਼ਕਿਲ ਹੈ, ਉੱਥੇ ਜਾ ਕੇ Citizen ship ਲੈਣਾ ਵੀ ਉਨ੍ਹਾਂ ਹੀ ਔਖਾ ਹੈ। Canada ਦੀ Citizen ship ਦੇਣ ਲਈ ਸਰਕਾਰ ਨੇ ਕੁਝ ਸਖ਼ਤ ਨਿਯਮ ਰੱਖੇ ਹਨ, ਜਿਸ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ 5 ਸਾਲ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ।
ਕੈਨੇਡਾ ਦੀ Citizen ship ਹਾਸਲ ਕਰਨ ਦੇ ਨਿਯਮ
- ਕੈਨੇਡਾ ਦੀ citizen ship ਹਾਸਲ ਕਰਨ ਦੀ ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ 5 ਸਾਲ ਵਿੱਚੋਂ 1,095 ਦਿਨ ਕੈਨੇਡਾ ਵਿੱਚ ਗੁਜ਼ਾਰਨੇ ਹੋਣਗੇ। ਇਸ ਦੌਰਾਨ ਤੁਹਾਨੂੰ ਸਰੀਰਕ ਤੌਰ ‘ਤੇ ਕੈਨੇਡਾ ਵਿੱਚ ਰਹਿਣਾ ਹੋਵੇਗਾ। ਇਹ ਨਹੀਂ ਕਿ ਤੁਸੀਂ ਸਾਲ ਵਿੱਚ 6 ਮਹੀਨੇ ਕੈਨੇਡਾ ਰਹਿੰਦੇ ਹੋ ਅਤੇ 6 ਮਹੀਨੇ ਕਿਧਰੇ ਹੋਰ। ਜੇਕਰ ਅਜਿਹਾ ਹੁੰਦਾ ਹੈ ਤਾਂ ਇੱਕ ਦਿਨ ਦੀ ਥਾਂ ਉਸ ਨੂੰ ਅੱਧਾ ਦਿਨ ਮੰਨਿਆ ਜਾਵੇਗਾ। 1 ਸਾਲ ਪੂਰਾ ਕਰਨ ਦੇ ਲਈ ਤੁਹਾਨੂੰ 2 ਸਾਲ ਲੱਗ ਸਕਦੇ ਹਨ।
- ਅਗਲੀ ਸ਼ਰਤ ਮੁਤਾਬਿਕ ਤੁਹਾਨੂੰ ਅਗਲੇ 2 ਸਾਲ ਤੱਕ ਫਿਜ਼ੀਕਲ ਤੌਰ ‘ਤੇ ਕੈਨੇਡਾ ਰਹਿਣਾ ਹੀ ਹੋਵੇਗਾ ਤਾਂ ਹੀ ਤੁਸੀਂ ਨਾਗਰਿਕਤਾ ਲਈ ਅਪਲਾਈ ਕਰ ਸਕਦੇ ਹੋ।
- ਇਸ ਤੋਂ ਇਲਾਵਾ ਨਾਗਰਿਕਤਾ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੇ ਖਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਹੈ। ਤੁਹਾਨੂੰ ਕੈਨੇਡਾ ਦੇ ਨਾਗਰਿਕ ਦੇ ਤੌਰ’ਤੇ ਜ਼ਿੰਮੇਵਾਰੀਆਂ ਦਾ ਪਤਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਰਹਿਣ ਦੌਰਾਨ ਤਿੰਨ ਸਾਲ ਤੱਕ ਦਾ ਟੈਕਸ ਭਰਨਾ ਜ਼ਰੂਰੀ ਹੈ। ਤਿੰਨੋਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਤੁਸੀਂ ਵੈਬਸਾਈਟ ਦੇ ਜ਼ਰੀਏ Citizen ship ਲਈ ਅਪਲਾਈ ਕਰ ਸਕਦੇ ਹੋ।
citizen ship ਲਈ ਇਸ ਤਰ੍ਹਾਂ ਅਪਲਾਈ ਕਰੋ
citizen ship ਦੇ ਲਈ ਤੁਹਾਨੂੰ ਡਿਟੇਲ ਨਾਲ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਰਿਫਿਊਜੀ ਐਂਡ ਸਿਟੀਜਨਸ਼ਿੱਪ ਕੈਨੇਡਾ (IRCC) ਦੀ ਵੈਬਸਾਈਟ ‘ਤੇ ਜਾਉ। ਅਸਾਨੀ ਨਾਲ ਨਾਗਰਿਕਤਾ ਹਾਸਲ ਕਰਨ ਦੇ ਲਈ IRCC ਤੁਹਾਡੀ ਪੂਰੀ ਮਦਦ ਕਰਦਾ ਹੈ ਅਤੇ ਸਲਾਹ ਵੀ ਦਿੰਦਾ ਹੈ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਪਹਿਲਾਂ ਇਹ ਜ਼ਰੂਰ ਤੈਅ ਕਰੋ ਕਿ ਤੁਸੀਂ ਉੱਥੇ 1,095 ਦਿਨਾਂ ਤੱਕ ਫਿਜ਼ੀਕਲ ਮੌਜੂਦ ਸੀ।