Punjab

ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨਾਂ ਦੇ ਪੁਲਿਸ ਰਿ ਮਾਂਡ ‘ਤੇ ਭੇਜਿਆ

ਖਾਲਸ ਬਿਊਰੋ:ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ ਗੈਂ ਗਸਟਰ ਜੱਗੂ ਭਗਵਾਨਪੁਰੀਆ ਨੂੰ ਗੁਰਦਾਸਪੁਰ ਅਦਾਲਤ ਨੇ ਫਿਰ ਤੋਂ 4 ਦਿਨ ਦੇ ਪੁਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ। ਜੱਗੂ ਦਾ 6 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋ ਗਿਆ ਸੀ,ਜਿਸ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸਨੂੰ ਫਿਰ ਤੋਂ 4 ਦਿਨਾਂ ਦੇ ਪੁਲਿਸ ਰਿ ਮਾਂਡ ‘ਤੇ ਭੇਜ ਦਿੱਤਾ ਹੈ। ਇਸ ਸਮੇਂ ਉਹ ਕਲਾਨੌਰ ਪੁਲਿਸ ਦੀ ਹਿ ਰਾਸਤ ਵਿੱਚ ਹੈ।

ਇਹ ਮਾਮਲਾ ਜਨਵਰੀ ਮਹੀਨੇ ਵਿੱਚ 53 ਕਿਲੋ ਹੈ ਰੋਇਨ ਦੀ ਬਰਾਮਦਗੀ ਦੇ ਨਾਲ ਜੁੜਿਆ ਹੋਇਆ ਹੈ। 29 ਜਨਵਰੀ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨ ‘ਤੇ ਪਾਕਿਸਤਾਨ ਵੱਲੋਂ ਗੋ ਲੀਬਾਰੀ ਕੀਤੀ ਗਈ ਸੀ। ਇਸ ਮਾਮਲੇ ‘ਚ ਪੁਲਿਸ ਨੇ 53 ਕਿਲੋ ਹੈ ਰੋਇਨ ਅਤੇ ਦੋ ਪਿ ਸਤੌਲ ਬਰਾਮਦ ਕੀਤੇ ਸਨ। ਇਸ ਮਾਮਲੇ ‘ਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਅਦਾਲਤ ‘ਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਹਾਸਲ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਸੀ।ਗੈਂਗਸਟਰ ਜੱਗੂ ਭਗਵਾਨਪੁਰੀਆ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਵੀ ਨਾਮਜ਼ਦ ਹੈ।ਜੱਗੂ ਤੇ ਇਲਜ਼ਾਮ ਹੈ ਕਿ ਸਿੱਧੂ ਨੂੰ ਮਾਰਨ ਵਾਲੇ ਸ਼ਾਰਪ ਸ਼ੂ ਟਰਾਂ ਵਿੱਚੋਂ 2 ਉਸ ਨੇ ਉਪਲੱਬਧ ਕਰਵਾਏ ਸੀ।ਇਸ ਲਈ ਪੁਲਿਸ ਉਸ ਨੂੰ ਦਿੱਲੀ ਦੀ ਤਿਹਾੜ ਜੇ ਲ੍ਹ ‘ਚੋਂ ਪੰਜਾਬ ਲਿਆਈ ਸੀ।