1 ਲੱਖ ਤੋਂ 5 ਲੱਖ ਤੱਕ ਕਮਾਈ ਕਰ ਸਕਦੇ ਨੇ ਬਿਨਾਂ ਡਿਗਰੀ ਦੇ
‘ਦ ਖ਼ਾਲਸ ਬਿਊਰੋ :- 12ਵੀਂ ਪਾਸ ਕਰਨ ਤੋਂ ਬਾਅਦ ਅਕਸਰ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਚੰਗੇ ਕਾਲਜਾਂ ਵਿੱਚ ਦਾਖ਼ਲਾ ਲੈਂਦੇ ਹਨ। ਜਿਨ੍ਹਾਂ ਨੂੰ ਨਹੀਂ ਮਿਲਦਾ ਹੈ, ਉਹ ਦਾਖਲਾ ਲੈਣ ਲਈ ਲੱਖਾਂ ਰੁਪਏ ਦੀ ਡੋਨੇਸ਼ਨ ਵੀ ਦਿੰਦੇ ਹਨ। ਫਿਰ ਜਦੋਂ ਹੱਥ ਵਿੱਚ ਡਿਗਰੀ ਆਉਂਦੀ ਹੈ ਤਾਂ ਨੌਕਰੀ ਲੈਣ ਲਈ ਭਟਕਣਾ ਪੈਂਦਾ ਹੈ ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਅਜਿਹੀਆਂ ਕਈ ਨੌਕਰੀਆਂ ਨੇ ਜਿਸ ਵਿੱਚ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ ਤੁਸੀਂ ਲੱਖਾਂ ਦੀ ਕਮਾਈ ਕਰ ਸਕਦੇ ਹੋ।
ਡਿਜੀਟਲ ਵਰਲਡ ਵਿੱਚ ਵੈਬਸਾਇਟ ਡਿਜ਼ਾਇਨਰ ਦੀ ਕਾਫੀ ਮੰਗ ਹੈ। ਹਰ ਕੰਮ ਆਨਲਾਈਨ ਹੋ ਰਿਹਾ ਹੈ, ਅਜਿਹੇ ਵਿੱਚ ਵੈੱਬ ਡਵੈਲਪਰ ਦੀ ਮੰਗ ਵੱਧ ਰਹੀ ਹੈ। ਇਸ ਦੇ ਲਈ ਤੁਹਾਨੂੰ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੈ। ਵੈਬਸਾਈਟ ਅਤੇ ਇੰਟਰਨੈੱਟ ਬਾਰੇ ਪਤਾ ਹੋਣਾ ਚਾਹੀਦਾ ਹੈ। ਤੁਸੀਂ ਕਿਸੇ ਵੀ ਅਧਾਰੇ ਤੋਂ ਵੈਬ ਡਵੈਲਪਰ ਦਾ ਕੋਰਸ ਕਰਕੇ ਮੋਟੀ ਕਮਾਈ ਕਰ ਸਕਦੇ ਹੋ। ਇੱਕ ਚੰਗਾ ਵੈਬ ਡਵੈਲਪਰ 80 ਹਜ਼ਾਰ ਤੋਂ 1 ਲੱਖ ਤੱਕ ਦੀ ਕਮਾਈ ਕਰ ਸਕਦਾ ਹੈ।
ਕਰਮਸ਼ਲ ਪਾਇਲਟ ਲਈ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਡਿਪਲੋਮਾ ਕਰਕੇ ਕਮਰਸ਼ਲ ਪਾਇਲਟ ਦਾ ਲਾਇਸੈਂਸ ਲੈ ਸਕਦੇ ਹੋ। ਹਾਲਾਂਕਿ ਇਸ ਦੇ ਲਈ 12ਵੀਂ ਪਾਸ ਕਰਨੀ ਜ਼ਰੂਰੀ ਹੈ। ਤੁਹਾਨੂੰ ਪਾਇਲਟ ਦੀ ਟ੍ਰੇਨਿੰਗ ਲੈਣੀ ਹੋਵੇਗੀ। ਟ੍ਰੇਨਿੰਗ ਲੈਣ ਤੋਂ ਬਾਅਦ ਤੁਸੀਂ ਹਰ ਮਹੀਨੇ 5 ਤੋਂ 6 ਲੱਖ ਕਮਾ ਸਕਦੇ ਹੋ।
ਤੁਸੀਂ ਸੋਸ਼ਲ ਮੀਡੀਆ ਮਾਹਿਰ ਬਣ ਕੇ ਵੀ ਚੰਗਾ ਪੈਸਾ ਕਮਾ ਸਕਦੇ ਹੋ। ਇਸ ਦੇ ਲਈ ਵੀ ਕਿਸੇ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਸੋਸ਼ਲ ਮੀਡੀਆ ਹੈਂਡਲ ਕਰਨ ਦੇ ਲਈ ਮਾਹਿਰ ਰੱਖਦੀਆਂ ਹਨ। ਪਰ ਤੁਹਾਨੂੰ ਇਸ ਦੇ ਲਈ ਇੰਟਰਨੈੱਟ ਮਾਰਕਿਟਿੰਗ ਦੀ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ। ਇੱਕ ਸੋਸ਼ਲ ਮੀਡੀਆ ਮਾਹਿਰ ਹਰ ਮਹੀਨੇ 60-70 ਹਜ਼ਾਰ ਤੱਕ ਕਮਾ ਸਕਦਾ ਹੈ।
ਰੀਅਲ ਅਸਟੇਟ ਬ੍ਰੋਕਰ ਲਈ ਵੀ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਸ ਦੇ ਲਈ ਤੁਹਾਡੇ ਵਿੱਚ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਦੀ ਸਕਿੱਲ ਹੋਣੀ ਚਾਹੀਦੀ ਹੈ। ਰੀਅਲ ਅਸਟੇਟ ਬ੍ਰੋਕਰ ਦੀ ਕਮਾਈ ਫਿਕਸ ਨਹੀਂ ਹੁੰਦੀ ਪਰ ਬ੍ਰੋਕਰ ਚੰਗੀ ਕਮਾਈ ਜ਼ਰੂਰ ਕਰ ਲੈਂਦਾ ਹੈ।