Punjab

ਜੇਲ੍ਹ ‘ਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਡੋਪ ਟੈਸਟ ਕਰਵਾਏ ਗਏ ਹਨ, ਜਿਸਦੇ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸੰਗਰੂਰ ਜੇਲ੍ਹ ਵਿੱਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ ਹੈ। 966 ਕੈਦੀਆਂ ਵਿੱਚੋਂ 340 ਕੈਦੀ ਡੋਪ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਹਨ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਜੇਲ੍ਹਾਂ ਵਿੱਚ ਬੰਦ ਸਾਰੇ ਅੰਡਰ ਟਰਾਇਲ ਅਤੇ ਸਜ਼ਾ ਯਾਫ਼ਤਾ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਇਸੇ ਤਹਿਤ ਜਦੋਂ ਇਨ੍ਹਾਂ ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਦੀ ਜੇਲ੍ਹ ਵਿਚ 1900 ਕੈਦੀਆਂ ਦੇ ਡੋਪ ਟੈਸਟਾਂ ਵਿਚੋਂ 900 ਕੈਦੀ ਨਸ਼ੇ ਦੇ ਆਦੀ ਪਾਏ ਗਏ ਸਨ। ਅੰਮ੍ਰਿਤਸਰ ਜੇਲ੍ਹ ਵਿਚ 3600 ਕੈਦੀ ਸਜ਼ਾ ਭੁਗਤ ਰਹੇ ਹਨ ਤੇ ਇਨ੍ਹਾਂ ਕੈਦੀਆਂ ਦਾ ਡੋਪ ਟੈਸਟ ਕੀਤਾ ਗਿਆ ਸੀ। ਜਦੋਂ ਰਿਪੋਰਟ ਤਿਆਰ ਕੀਤੀ ਗਈ ਤਾਂ ਕਰੀਬ 50 ਫੀਸਦੀ ਕੈਦੀ ਨਸ਼ੇ ਦਾ ਸ਼ਿਕਾਰ ਪਾਏ ਗਏ। ਨਸ਼ੇ ਦੀ ਲਤ ਤੋਂ ਪੀੜਤ 900 ਕੈਦੀਆਂ ਵਿੱਚ ਉਹ ਵੀ ਸ਼ਾਮਲ ਹਨ, ਜੋ ਨਸ਼ਾ ਛੁਡਾਉਣ ਲਈ ਸਰਕਾਰੀ ਓਟ ਸੈਂਟਰ ਤੋਂ ਦਵਾਈ ਲੈ ਰਹੇ ਹਨ।