Punjab

ਮਾਨ ਸਰਕਾਰ ਦਾ ਕੈਬਨਿਟ ਮੰਤਰੀ ਕੋ ਰੋਨਾ ਪਾਜ਼ੀਟਿਵ, ਪੰਜਾਬ ਦੇ 2 ਸ਼ਹਿਰਾਂ ‘ਚ ਕੋ ਵਿਡ ਦੀ ਰਫ਼ਤਾਰ ਚਿੰ ਤਾ ਜਨਕ

ਪੰਜਾਬ ਵਿੱਚ ਕੋ ਰੋਨਾ ਐਕਟਿਵ ਕੇਸਾਂ ਦੀ ਗਿਣਤੀ 2,688 ਤੱਕ ਪਹੁੰਚੀ

‘ਦ ਖ਼ਾਲਸ ਬਿਊਰੋ :- ਭਗਵੰਤ ਮਾਨ ਸਰਕਾਰ ਦੀ 28 ਜੁਲਾਈ ਨੂੰ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਹੈ ਕਿ ਚਾਰ ਅਹਿਮ ਮੰਤਰਾਲੇ ਸੰਭਾਲ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕੁਝ ਦਿਨ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਜਦੋਂ ਕੋਰੋਨਾ ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਨਾਲ ਹੀ ਬੈਂਸ ਨੇ ਕਿਹਾ ਉਹ ਘਰ ਤੋਂ ਸਰਕਾਰੀ ਕੰਮ ਕਰਦੇ ਰਹਿਣਗੇ’। ਉੱਧਰ ਪੰਜਾਬ ਵਿੱਚ ਕੋਵਿਡ ਦੇ ਕੇਸਾਂ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਦੋ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਹੇ ਹਨ।

ਪੰਜਾਬ ਵਿੱਚ ਵਧੀ ਕੋਰੋਨਾ ਦੀ ਰਫ਼ਤਾਰ

24 ਘੰਟੇ ਵਿੱਚ ਕੋਰੋਨਾ ਨਾਲ ਲੁਧਿਆਣਾ ਵਿੱਚ 1 ਮਰੀਜ਼ ਨੇ ਦਮ ਤੋੜਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 434 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 2,688 ਪਹੁੰਚ ਗਈ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਹਾਲੀ ਨਜ਼ਰ ਆ ਰਿਹਾ ਹੈ। ਇੱਥੇ ਪਿਛਲੇ 24 ਘੰਟਿਆਂ ਦੇ ਅੰਦਰ 132 ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆਏ ਹਨ। ਮੁਹਾਲੀ ਵਿੱਚ ਪਾਜ਼ੀਟਿਵ ਰੇਟ 15.55% ਰਿਹਾ ਸੀ। ਜਿਲ੍ਹੇ ਵਿੱਚ ਇਸ ਵਕਤ 691 ਐਕਟਿਵ ਕੇਸ ਹਨ। ਦੂਜੇ ਨੰਬਰ ‘ਤੇ ਲੁਧਿਆਣਾ ਹੈ, ਇੱਥੇ 1.95% ਪਾਜ਼ੀਟਿਵ ਰੇਟ ਨਾਲ 66 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਮਿਲੇ। ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੀ ਪਾਜ਼ੀਟਿਵ ਰੇਟ 3.65% ਰਹੀ ਅਤੇ 434 ਨਵੇਂ ਮਾਮਲੇ ਸਾਹਮਣੇ ਆਏ ਹਨ। 4 ਮਹੀਨੇ ਦੇ ਅੰਦਰ ਪੰਜਾਬ ਵਿੱਚ ਕੋਵਿਡ ਦੇ ਨਾਲ 64 ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਲੁਧਿਆਣਾ ਅਤੇ ਮੁਹਾਲੀ ਤੋਂ ਸਾਹਮਣੇ ਆਏ ਹਨ। ਲੁਧਿਆਣਾ ਵਿੱਚ 21 ਤੇ ਮੁਹਾਲੀ ਵਿੱਚ 11 ਲੋਕ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਹਨ। ਇਸ ਤੋਂ ਇਲਾਵਾ ਜਲੰਧਰ ਵਿੱਚ 6, ਹੁਸ਼ਿਆਰਪੁਰ 4, ਪਟਿਆਲਾ ਅਤੇ ਫਰੀਦਕੋਟ ਵਿੱਚ ਵਿੱਚ 3-3 ਮਰੀਜ਼ਾਂ ਦੀ ਇਲਾਜ ਦੌਰਾਨ ਜਾਨ ਗਈ ਹੈ।