ਖਾਲਸ ਬਿਊਰੋ:ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਪੁਲਿਸ ਵੱਲੋਂ ਮੁਕਾਬਲੇ ਵਿੱਚ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਕੂਸਾ ਤੇ ਜਗਰੂਪ ਰੂਪਾ ਮਾਰੇ ਗਏ ਸੀ।ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਐਮਐਸ ਭੁਲਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕੁੱਝ ਖੁਲਾਸੇ ਕੀਤੇ ਹਨ । ਉਹਨਾਂ ਦੱਸਿਆ ਹੈ ਕਿ ਏਜੀਟੀਐਫ ‘ਤੇ ਮਾਨਸਾ ਪੁਲਿਸ ਵੱਲੋਂ ਸਾਂਝੇ ਤੋਰ ‘ਤੇ ਕੀਤੀ ਗਈ । ਇਸ ਕਾਰਵਾਈ ਵਿੱਚ ਅੰਮ੍ਰਿਤਸਰ ਪੁਲਿਸ ਦੇ ਦੋ ਅਫਸਰ ਵੀ ਸ਼ਾਮਿਲ ਸਨ।ਮੁਲਜ਼ਮਾਂ ਬਾਰੇ ਸੂਹ ਮਿਲਣ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤੇ ਜਦੋਂ ਰੇਡ ਕਰਨ ਲਈ ਅੰਦਰ ਗਈ ਤਾਂ ਗੈਂ ਗਸਟਰਾਂ ਨੇ ਫਾ ਇਰਿੰਗ ਸ਼ੁਰੂ ਕਰ ਦਿੱਤੀ ਸੀ ,ਜਿਸ ਕਾਰਨ ਪੰਜਾਬ ਪੁਲਿਸ ਦਾ ਇੱਕ ਜਵਾਨ ਕੰਨ ਉਤੇ ਗੋ ਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਉਹਨਾਂ ਦੀ ਟੀਮ ਨੂੰ ਇਤਲਾਹ ਮਿਲਦੇ ਹੀ ਉਹ ਵੀ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਉਹਨਾਂ ਤੇ ਵੀ ਫਾ ਇਰਿੰਗ ਹੋਈ।
ਉਹਨਾਂ ਦਸਿਆ ਕਿ ਇਸ ਮੌਕੇ ਹੋਈ ਫਾ ਇਰਿੰਗ ਦੌਰਾਨ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਜਾਨ ਉਦੋਂ ਮਸਾਂ ਬਚੀ ਜਦੋਂ ਇੱਕ ਗੋ ਲੀ ਸਿੱਧੀ ਉਸ ਦੀ ਛਾਤੀ ‘ਤੇ ਵੱਜਣ ਵਾਲੀ ਸੀ ਪਰ ਜੇਬ ਵਿੱਚ ਮੋਬਾਇਲ ਹੋਣ ਕਾਰਨ ਉਸ ਦਾ ਬਚਾਅ ਹੋ ਗਿਆ ਤੇ ਗੋ ਲੀ ਉਸ ਦੇ ਮੋਬਾਇਲ ਵਿੱਚ ਹੀ ਅਟਕ ਗਈ। ਉਹਨਾਂ ਇਹ ਵੀ ਦੱਸਿਆ ਕਿ ਜਗਰੂਪ ਰੂਪਾ ਦੀ ਮੌ ਤ ਪਹਿਲਾਂ ਹੋਈ ਸੀ ਤੇ ਉਸ ਨੇ ਹੀ ਪਹਿਲਾਂ ਫਾ ਇਰਿੰਗ ਕੀਤੀ ਸੀ।ਇਸ ਕਾਰਵਾਈ ਦੇ ਸ਼ੁਰੂਆਤੀ ਪਲਾਂ ਵਿੱਚ ਮਾਨਸਾ ਪੁਲਿਸ ਤੇ ਐ ਟੀਂ ਗੈਂ ਗਸਟਰ ਟਾਸਕ ਫੋਰਸ ਦੇ 35 ਜਵਾਨ ਹੀ ਸਨ ਪਰ ਬਾਅਦ ਵਿੱਚ ਕੁੱਲ 350 ਦੀ ਫੋਰਸ ਨੇ ਗੈਂ ਗਸਟਰਾਂ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਸੀ।ਪੰਜਾਬ ਪੁਲਿਸ ਬਾਰ-ਬਾਰ ਇਹਨਾਂ ਨੂੰ ਆਤਮ ਸਮਰਪਣ ਲਈ ਕਹਿ ਰਹੀ ਸੀ ਪਰ ਇਹਨਾਂ ਫਾ ਲਇਰਿੰਗ ਜਾਰੀ ਰਖੀ ਤੇ ਅੰਤ ਵਿੱਚ ਮਾ ਰੇ ਗਏ।