‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਦੇ ਖ਼ਿਲਾਫ਼ ਮੁਹਾਲੀ ਕੋਰਟ ਵਿੱਚ ਚਾਰਜਸ਼ੀਟ ਦਾਇਰ ਹੋ ਗਈ ਹੈ। ਵਿਜੇ ਸਿੰਗਲਾ ਉੱਤੇ ਭ੍ਰਿਸ਼ ਟਾਚਾਰ ਦੇ ਦੋ ਸ਼ ਲੱਗੇ ਹਨ ਜੋ ਫਿਲਹਾਲ ਜ਼ਮਾਨਤ ਉੱਤੇ ਬਾਹਰ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਰਿਸ਼ ਵਤ ਲੈਣ ਦੇ ਦੋ ਸ਼ ਵਿੱਚ ਬਰਖਾਸਤ ਕਰਨ ਦੇ ਫੈਸਲੇ ਤੋਂ ਬਾਅਦ ਐਂਟੀ ਕੁਰੱਪਸ਼ਨ ਬਰਾਂਚ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫ ਤਾਰ ਕਰ ਲਿਆ ਸੀ।
ਮਾਨ ਨੇ ਭ੍ਰਿਸ਼ ਟਾਚਾਰ ਦੇ ਖਿਲਾਫ਼ ਛੇੜੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਵਿਜੇ ਸਿੰਗਲਾ ਦੀ ਵਜ਼ਾਰਤ ਵਿੱਚੋਂ ਛੁੱਟੀ ਕਰ ਦਿੱਤੀ ਸੀ। ਸਿਹਤ ਮੰਤਰੀ ਉੱਤੇ ਰਿ ਸ਼ਵਤ ਮੰਗਣ ਦੇ ਦੋ ਸ਼ ਲੱਗੇ ਸਨ। ਸਿਹਤ ਮੰਤਰੀ ਵੱਲੋਂ ਆਪਣਾ ਜੁਰ ਮ ਕਬੂਲ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਉਸਦੇ ਖਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਨੂੰ ਹੁਕਮ ਦੇ ਦਿੱਤੇ ਸਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਖੁਰਾਕ ਮੰਤਰੀ ਨੂੰ ਰਿਸ਼ ਵਤ ਦੇ ਦੋ ਸ਼ਾਂ ਤਹਿਤ ਬਰਖਾਸਤ ਕਰ ਦਿੱਤਾ ਸੀ।
ਭਗਵੰਤ ਮਾਨ ਨੇ ਮੰਤਰੀ ਨੂੰ ਵਜ਼ਾਰਤ ਵਿੱਚੋਂ ਹਟਾਉਣ ਦੇ ਫੈਸਲੇ ਦੀ ਜਾਣਕਾਰੀ ਵੀਡੀਓ ਰਾਹੀਂ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਅੰਦੋਲਨ ਵਿੱਚੋਂ ਨਿਕਲੀ ਹੈ। ਰਿਸ਼ ਵਤ ਕਰਨ ਵਾਲਾ ਭਾਵੇਂ ਉਨ੍ਹਾਂ ਦਾ ਆਪਣਾ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਚਿ ਤਾਵਨੀ ਦਿੱਤੀ ਸੀ। ਮੁੱਖ ਮੰਤਰੀ ਅਨੁਸਾਰ ਵਿਜੇ ਸਿੰਗਲਾ ਵੱਲੋਂ ਸਿਹਤ ਵਿਭਾਗ ਨਾਲ ਸਬੰਧਿਤ ਹਰੇਕ ਟੈਂਡਰ ਵਿੱਚੋਂ ਇੱਕ ਫ਼ੀਸਦੀ ਹਿੱਸਾ ਲੈਣ ਦੀ ਸੂਹ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਸ਼ਾਂ ਬਾਰੇ ਸਿਰਫ਼ ਜਾਣਕਾਰੀ ਉਨ੍ਹਾਂ ਕੋਲ ਹੀ ਸੀ ਅਤੇ ਜੇ ਉਹ ਚਾਹੁੰਦੇ ਤਾਂ ਉਹ ਆਪਣੇ ਸਾਥੀ ਨੂੰ ਬਚਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਭ੍ਰਿ ਸ਼ਟ ਲੋਕਾਂ ਦੀ ਮਦਦ ਕਰਨ ਨਾਲ ਆਪਣੀ ਅਤੇ ਲੋਕਾਂ ਦੀ ਜ਼ਮੀਰ ਨਾਲ ਧੋਖਾ ਹੋ ਜਾਣਾ ਸੀ।
ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਦੇਸ਼ ਦੇ ਇਤਿਹਾਸ ਵਿੱਚ ਦੂਜੀ ਵਾਰ ਹੈ ਜਦੋਂ ਕਿਸੇਂ ਮੁੱਖ ਮੰਤਰੀ ਨੇ ਆਪਣੇ ਮੰਤਰੀ ਸਾਥੀ ਉੱਤੇ ਸਿੱਧੀ ਕਾਰਵਾਈ ਕੀਤੀ ਹੋਵੇ। ਸਾਲ 2015 ਵਿੱਚ ਕੇਜਰੀਵਾਲ ਨੇ ਆਪਣੇ ਫੂਡ ਸਪਲਾਈ ਮੰਤਰੀ ਨੂੰ ਇੱਕ ਆਡੀਓ ਫੋਨ ਉੱਤੇ ਪੈਸੇ ਮੰਗਣ ਦੇ ਚਾਰਜ ਹੇਠ ਬਰਖਾਸਤ ਕੀਤਾ ਸੀ ਅਤੇ ਉਸਦਾ ਕੇਸ ਸੀਬੀਆਈ ਨੂੰ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਇਸ ਮੌਕੇ ਆਪ ਦੇ ਸੁਪਰੀਮੋ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਭ੍ਰਿ ਸ਼ਟ ਸਿਸਟਮ ਨੂੰ ਜੜ ਤੋਂ ਉਖਾੜ ਦਿੱਤਾ ਸੀ। ਉਹ ਆਪ ਵੀ ਕੇਜਰੀਵਾਲ ਦੇ ਸਿਪਾਹੀ ਹਨ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸਰਕਾਰ ਵਿੱਚ ਭ੍ਰਿਸ਼ ਟਾਚਾਰ ਲਈ ਇੱਕ ਫ਼ੀਸਦੀ ਵੀ ਥਾਂ ਨਹੀਂ ਹੈ।
ਮਾਨ ਨੇ ਸਾਰੇ ਭ੍ਰਿਸ਼ ਟਾਚਾਰ ਕਰਨ ਵਾਲੇ ਅਧਿਕਾਰੀਆਂ ਨੂੰ ਚਿ ਤਾਵਨੀ ਦਿੰਦਿਆਂ ਕਿਹਾ ਸੀ ਕਿ ਜੋ ਭ੍ਰਿਸ਼ ਟਾਚਾਰ ਕਰਦੇ ਹਨ ਉਹ ਸਾਵਧਾਨ ਰਹਿਣ ਕਿਉਂਕਿ ਭ੍ਰਿਸ਼ ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।