Flipkart 18 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ
‘ਦ ਖ਼ਾਲਸ ਬਿਊਰੋ : ਦੁਨੀਆ ਦੀ ਮਸ਼ਹੂਰ ਕੰਪਨੀ Flipkart ਨੇ ਕਿਸਾਨਾਂ ਨਾਲ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਕੇਂਦਰੀ ਵਣਜ ਅਤੇ ਸਨਅਤ ਮੰਤਰਾਲੇ ਤੋਂ ਮਨਜ਼ੂਰੀ ਮੰਗੀ ਹੈ। ਕੰਪਨੀ ਨੇ ਕਿਹਾ ਕਿ ਉਹ ਖੇਤੀ-ਖਿੱਤੇ ਵਿੱਚ 18 ਹਜ਼ਾਰ ਕਰੋੜ ਦਾ ਨਿਵੇਸ਼ ਕਰੇਗੀ। Flipkart ਦੇ ਇਸ ਐਲਾਨ ਦਾ ਪੰਜਾਬ ਵਿੱਚ ਸੁਆਗਤ ਕੀਤਾ ਜਾ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਚੌਲ,ਦਲੀਆਂ ਅਤੇ ਦਾਲਾਂ ਦੀ ਖਰੀਦ ਕਰੇਗੀ। ਇਸ ਸਬੰਧ ਵਿੱਚ ਸਰਕਾਰ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ।
ਮੋਗਾ ਦੇ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਮੀਟਿੰਗ
ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਸਕੀਮ ਇੱਕ ਜ਼ਿਲ੍ਹਾਂ ਇੱਕ ਉਤਪਾਦ ਤਹਿਤ ਮੂੰਗੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਜਿਹੇ ਵਿੱਚ Flipkart ਵੱਲੋਂ ਕੀਤੀ ਗਈ ਪੇਸ਼ਕਸ਼ ਕਿਸਾਨਾਂ ਦੇ ਲਈ ਚੰਗੀ ਸ਼ੁਰੂਆਤ ਹੋਵੇਗੀ। ਡਿਪਟੀ ਕਮਿਸ਼ਨਰ ਮੁਤਾਬਿਕ ਜ਼ਿਲ੍ਹੇ ਦੇ ਕਿਸਾਨ ਮੂੰਗੀ ਅਤੇ ਹੋਰ ਦਾਲਾਂ ਦੀ ਬਰੈਂਡਿੰਗ ਕਰਕੇ Flipkart ਕੰਪਨੀ ਦੇ ਜ਼ਰੀਏ ਆਪਣੀ ਕਾਸ਼ਤ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਪਹੁੰਚਾ ਸਕਦੇ ਹਨ ਅਤੇ ਵੱਧ ਮੁਨਾਫਾ ਕਮਾ ਸਕਦੇ ਹਨ । ਸਿਰਫ਼ ਇੰਨਾਂ ਹੀ ਨਹੀ ਇਸ ਨਾਲ ਫਸਲੀ ਵਿਭਿੰਨਤਾ ਨੂੰ ਵੀ ਵਧਾਵਾ ਮਿਲੇਗਾ। ਡਿਪਟੀ ਕਮਿਸ਼ਨ ਵੱਲੋਂ ਕਿਸਾਨਾਂ ਨੂੰ ਜਲਦ ਤੋਂ ਜਲਦ ਉਤਪਾਦਾਂ ਦੇ ਸੈਂਪਲ ਇਨਵੈਸਟ ਇੰਡੀਆ ਨੂੰ ਸੌਂਪਣ ਲਈ ਕਿਹਾ ਹੈ ਤਾਂ ਕਿ ਕੰਪਨੀਆਂ ਨੂੰ ਜਿਹੜੇ ਸੈਂਪਲ ਪਸੰਦ ਆਉਣਗੇ ਉਨ੍ਹਾਂ ਦੇ ਆਡਰ ਮਿਲਣੇ ਸ਼ੁਰੂ ਹੋ ਜਾਣਗੇ।
ਮੋਗਾ ਵਿੱਚ ਤਕਰੀਬਨ 5500 ਹੈਕਟੇਅਰ ਵਿੱਚ ਦਾਲਾਂ ਦੀ ਕਾਸ਼ਤ ਹੋਈ ਸੀ।ਪੰਜਾਬ ਸਰਕਾਰ ਨੇ ਵੀ ਇਸ ਵਾਰ ਮੂੰਗੀ ਦੀ ਪੈਦਾਵਾਰ ਕਰਨ ਲਈ ਕਿਸਾਨਾਂ ਨੂੰ ਕਾਫੀ ਉਤਸ਼ਾਹਿਤ ਕੀਤਾ ਸੀ। ਹਾਲਾਂਕਿ ਸਰਕਾਰ ਨੇ MSP ‘ਤੇ ਮੂੰਗੀ ਦੀ ਖਰੀਦਣ ਦਾ ਵਾਅਦਾ ਕੀਤਾ ਸੀ ਪਰ ਨਮੀ ਦੀ ਮਾਤਰਾ ਵੱਧ ਹੋਣ ਦੀ ਵਜ੍ਹਾ ਕਰਕੇ ਜਦੋਂ ਖ਼ਬਰਾ ਆਇਆ ਕਿ 80 ਫੀਸਦੀ ਮੂੰਗੀ MSP ‘ਤੇ ਨਹੀਂ ਖਰੀਦੀ ਗਈ ਤਾਂ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਇਨਸੈਨਟਿਵ ਦਿੱਤਾ।