2 ਕਰੋੜ ਤੋਂ ਘੱਟ ਵਾਲੇ ਖਾਤਿਆਂ ‘ਤੇ FD ਦੀ ਵਿਆਜ ਦਰ ਵਧੀ
‘ਦ ਖ਼ਾਲਸ ਬਿਊਰੋ : ਬੈਂਕ ਵਿੱਚ FD ਕਰਵਾਉਣ ਵਾਲੇ ਗਾਹਕਾਂ ਲਈ ਚੰਗੀ ਖ਼ਬਰ ਹੈ। ਪ੍ਰਾਈਵੇਟ ਤੋਂ ਬਾਅਦ ਹੁਣ ਸਰਕਾਰੀ ਬੈਂਕਾਂ ਨੇ FD ਯਾਨੀ ਫਿਕਸ ਡਿਪਾਜ਼ਿਟ ‘ਤੇ ਮਿਲਣ ਵਾਲੀ ਵਿਆਜ ਦਰ ਨੂੰ ਵਧਾ ਦਿੱਤਾ ਹੈ। ਪਿਛਲੇ ਮਹੀਨਿਆਂ ਦੌਰਾਨ ਇਹ ਹੁਣ ਤੱਕ ਦੇ ਸਭ ਤੋਂ ਨਿਚਲੇ ਪੱਧਰ ‘ਤੇ ਪਹੁੰਚ ਗਈ ਹੈ ਪਰ ਹੁਣ ਮੁੜ ਤੋਂ ਵਿਆਜ ਦਰਾਂ ਵੱਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜਾਬ ਨਾਲ ਜੁੜੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਪੰਜਾਬ ਨੈਸ਼ਲਨ ਬੈਂਕ (Punjab national Bank) ਨੇ FD ‘ਤੇ ਵਿਆਜ ਦਰ ਵਧਾ ਦਿੱਤੀ ਹੈ । ਵਧੀਆਂ ਹੋਇਆ ਵਿਆਜ ਦਰਾਂ ਲਾਗੂ ਹੋ ਗਈਆਂ ਹਨ। RBI ਵੱਲੋਂ REPO ਵਿੱਚ ਵਾਧੇ ਤੋਂ ਬਾਅਦ PNB ਨੇ ਜੁਲਾਈ ਮਹੀਨੇ ਵਿੱਚ ਦੂਜੀ ਵਾਰ FD ਦਾ ਰੇਟ ਵਧਾਇਆ ਹੈ, ਇਸ ਤੋਂ ਪਹਿਲਾਂ 4 ਜੁਲਾਈ ਨੂੰ FD ‘ਤੇ ਵਿਆਜ ਦਰ ਵਧਾਈ ਗਈ ਸੀ ਜਦਕਿ ਦੂਜੀ ਵਾਰ 20 ਜੁਲਾਈ ਨੂੰ ਵਧਾਈ ਗਈ।
FD ‘ਤੇ ਨਵੀਂਆਂ ਵਿਆਜ ਦਰਾਂ
ਪੰਜਾਬ ਨੈਸ਼ਲਨ ਬੈਂਕ ਮੁਤਾਬਿਕ 2 ਕਰੋੜ ਰੁਪਏ ਤੋਂ ਘੱਟ ਦੇ ਫਿਕਸ ਡਿਪਾਜ਼ਿਟ ‘ਤੇ ਹੀ ਵਧੀ ਹੋਇਆਂ ਵਿਆਜ ਦਰਾਂ ਲਾਗੂ ਹੋਣਗੀਆਂ। ਬੈਂਕ ਵੱਲੋਂ ਗਾਹਕਾਂ ਨੂੰ 6 ਮਹੀਨੇ ਤੋਂ 10 ਸਾਲ ਤੱਕ ਦੀ FD ਸਹੂਲਤ ਦਿੱਤੀ ਗਈ ਹੈ। 7 ਤੋਂ 45 ਦਿਨਾਂ ਦੇ ਲਈ FD ਦੀ ਵਿਆਜ ਦਰ 3 ਫੀਸਦੀ ਹੋਵੇਗੀ ਜਦਕਿ 46 ਤੋਂ 90 ਦਿਨਾਂ ਦੇ ਲਈ ਵਿਆਜ ਦਰ 3.25 ਫੀਸਦੀ ਹੋਵੇਗੀ। 1 ਸਾਲ ਲਈ 5.30 ਫ਼ੀਸਦੀ ਵਿਆਜ ਰੱਖੀ ਗਈ ਹੈ ਜਦਕਿ 2 ਸਾਲ ਲਈ 15 ਪੁਆਇੰਟ ਵਧ ਕੇ 5.45 ਫੀਸਦੀ ਦੀ ਦਰ ਨਾਲ ਗਾਹਕਾਂ ਨੂੰ ਵਿਆਜ ਮਿਲੇਗਾ, 5 ਸਾਲ ਦੀ FD ਕਰਵਾਉਣ ਵਾਲਿਆਂ ਨੂੰ 5.75 ਫ਼ੀਸਦੀ ਦੀ ਦਰ ‘ਤੇ ਵਿਆਜ ਮਿਲੇਗਾ ਅਤੇ 10 ਸਾਲ ਦੀ FD ‘ਤੇ ਵਿਆਜ ਦਰ ਘੱਟ ਕੇ ਮੁੜ ਤੋਂ 5. 60 ਫੀਸਦੀ ਹੋ ਜਾਵੇਗਾ।