‘ਦ ਖ਼ਾਲਸ ਬਿਊਰੋ : ਫ਼ਸਲਾਂ ਦੀ ਐਮਐਸਪੀ ਕਾਨੂੰਨ ਅਤੇ ਹੋਰਨਾਂ ਮੰਗਾ ਨੂੰ ਲੈ ਕੇ ਕਿਸਾਨਾਂ ਵਲੋਂ ਦੇਸ਼ ਭਰ ਚ 31 ਜੁਲਾਈ ਨੂੰ ਸੰਗਰਸ਼ ਵਿਖੇ ਵੱਡੇ ਪ੍ਰ ਦਰਸ਼ਨ ਦਾ ਐਲਾਨ ਕੀਤਾ ਗਿਆ ਹੈ, ਉਥੇ ਹੀ ਪੰਜਾਬ ਦੀਆ ਕਿਸਾਨ ਜਥੇਬੰਦੀਆਂ ਵਲੋਂ 31 ਜੁਲਾਈ ਨੂੰ ਟ੍ਰੇਨਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਮਾਮਲੇ ਤੇ ਪੰਜਾਬ ਦੇ ਖੇਤੀਬਾੜੀ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਅਤੇ ਉਹ ਜੋ ਸੰਘਰਸ਼ ਕਰ ਰਹੇ ਹਨ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ ਜਦਕਿ ਪੰਜਾਬ ਦੇ ਹਰ ਕਿਸਾਨ ਨਾਲ ਉਹਨਾਂ ਦੀ ਸਰਕਾਰ ਖੜੀ ਹੈ ਅਤੇ ਉਹਨਾਂ ਦਾ ਸਮਰਥਨ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਜਦ ਵੀ ਆਪਣੀਆਂ ਮੰਗਾ ਜਾਂ ਮੁੱਦਿਆਂ ਲਈ ਕਹਿਣਗੇ ਉਹ ਉਹਨਾਂ ਨਾਲ ਮੀਟਿੰਗ ਕਰਨ ਨੂੰ ਤਿਆਰ ਹਨ | ਗੁਰਦਾਸਪੁਰ ਦੇ ਮਸ਼ਹੂਰ ਭਾਗੋਵਾਲ ਛਿੰਜ ਚ ਮੁੱਖ ਮਹਿਮਾਨ ਵਜੋਂ ਪੰਹੁਚੇ ਪੰਜਾਬ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਅਤੇ ਉਸ ਚ ਐਸੇ ਪੁਰਾਣੇ ਮੇਲੇ ਅਹਿਮ ਯੋਗਦਾਨ ਪਾਉਂਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਚਨਬੱਧ ਹੈ। |