India

ਹੁਣ ਇਸ ਪੰਜਾਬੀ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਨੂੰ ਮਾ ਰਨ ਦੀ ਧ ਮਕੀ ਮਿਲੀ ! ਪੁਲਿਸ ‘ਚ ਸ਼ਿਕਾਇਤ ਦਰਜ

ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਮਿਲੀ ਸੀ ਧਮਕੀ ਹੁਣ ਉਨ੍ਹਾਂ ਦੀ ਹੀਰੋਈਨ ਨੂੰ ਮਿਲੀ ਧਮਕੀ

‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਇੱਕ ਹੋਰ ਮਸ਼ਹੂਰ ਪੰਜਾਬੀ ਬਾਲੀਵੁੱਡ ਅਦਾਕਾਰ ਵਿਕੀ ਕੋਸ਼ਲ ਅਤੇ ਉਨ੍ਹਾਂ ਦੀ ਅਦਾਕਾਰ ਪਤਨੀ ਕੈਟਰੀਨਾ ਕੈਫ ਨੂੰ ਮਾਰ ਨ ਦੀ ਧਮ ਕੀ ਮਿਲੀ ਹੈ । ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਮੁੰਬਈ ਦੇ ਸਾਂਤਾਕ੍ਰੂਜ ਪੁਲਿਸ ਸਟੇਸ਼ਨ ਵਿੱਚ ਕੀਤੀ ਹੈ। ਵਿਕੀ ਕੋਸ਼ਲ ਨੂੰ ਇਹ ਧਮ ਕੀ ਸੋਸ਼ਲ ਮੀਡਆ ‘ਤੇ ਦਿੱਤੀ ਗਈ ਹੈ।

ਬਾਲੀਵੁੱਡ ਅਦਾਕਾਰ ਵਿਕੀ ਕੋਸ਼ਲ ਅਤੇ ਉਨ੍ਹਾਂ ਦੀ ਅਦਾਕਾਰ ਪਤਨੀ ਕੈਟਰੀਨਾ ਕੈਫ

ਵਿਕੀ ਕੋਸ਼ਲ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਕਈ ਦਿਨਾਂ ਤੋਂ ਇੱਕ ਸ਼ਖ਼ਸ ਉਨ੍ਹਾਂ ਨੂੰ ਅਤੇ ਪਤਨੀ ਕੈਟਰੀਨਾ ਨੂੰ ਸਟਾਕ ਕਰ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਉਸ ਸ਼ਖ਼ਸ ਨੇ ਵਿਕੀ ਨੂੰ ਮਾ ਰਨ ਦੀ ਧ ਮਕੀ ਵੀ ਦਿੱਤੀ ਹੈ । ਉਧਰ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ, ਸੋਸ਼ਲ ਮੀਡੀਆ ਦੇ ਜ਼ਰੀਏ ਜਿਸ ਸ਼ਖ਼ਸ ਨੇ ਵਿਕੀ ਕੋਸ਼ਲ ਨੂੰ ਜਾ ਨ ਤੋਂ ਮਾ ਰਨ ਦੀ ਧਮ ਕੀ ਦਿੱਤੀ ਹੈ ਉਸ ਦਾ ਪਤਾ ਲਗਾਉਣ ਦੇ ਲਈ ਸਾਇਬਰ ਸੈੱਲ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਗਿਆ ਹੈ, ਇਸ ਤੋਂ ਪਹਿਲਾਂ ਸਲਮਾਨ ਖ਼ਾਨ ਨੂੰ ਵੀ ਲਾਰੈਂਸ ਬਿਸ਼ਨੋਈ ਵੱਲੋਂ ਮਾ ਰਨ ਦੀ ਧਮ ਕੀ ਮਿਲ ਚੁੱਕੀ ਹੈ ।

ਸਲਮਾਨ ਨੂੰ ਮਾਰਨ ਦੀ ਧਮਕੀ

ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਸਲਮਾਨ ਖ਼ਾਨ ਨੂੰ ਵੀ ਮਾ ਰਨ ਦੀ ਧਮ ਕੀ ਮਿਲੀ ਸੀ। 5 ਜੂਨ ਨੂੰ ਸਲਮਾਨ ਦੇ ਪਿਤਾ ਸਲੀਮ ਖਾਨ ਸਵੇਰ ਦੀ ਸੈਰ ‘ਤੇ ਨਿਕਲੇ ਸਨ ਉਸੇ ਦੌਰਾਨ ਉਨ੍ਹਾਂ ਨੂੰ ਸਲਮਾਨ ਖ਼ਾਨ ਨੂੰ ਜਾਨ ਤੋਂ ਮਾ ਰਨ ਦੀ ਧ ਮਕੀ ਵਾਲਾ ਪੱਤਰ ਮਿਲਿਆ । ਲੈਟਰ ਵਿੱਚ ਲਿਖਿਆ ਸੀ ਕਿ ਮੂਸੇਵਾਲਾ ਵਰਗਾ ਹਾਲ ਕਰਾਂਗੇ, ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਪੁਲਿਸ ਦੀ ਹਿਰਾਸਤ ਵਿੱਚ ਸਲਮਾਨ ਖ਼ਾਨ ਨੂੰ ਮਾਰ ਨ ਦੀ ਧ ਮਕੀ ਦਿੱਤੀ ਸੀ । ਇਸ ਦੇ ਲਈ ਉਸ ਨੇ ਮੁੰਬਈ ਆਪਣਾ ਇੱਕ ਸ਼ਾਰਪ ਸ਼ੂਟਰ ਵੀ ਭੇਜਿਆ ਸੀ ਅਤੇ ਸਾਢੇ 4 ਲੱਖ ਦੀ ਗੰਨ ਵੀ ਲੈ ਕੇ ਦਿੱਤੀ ਸੀ ਪਰ ਇਸ ਤੋਂ ਪਹਿਲਾਂ ਉਹ ਸ਼ਾਰਪ ਸ਼ੂਟਰ ਸਲਮਾਨ ਖ਼ਾਨ ਤੱਕ ਪਹੁੰਚ ਦਾ ਪੁਲਿਸ ਨੇ ਉਸ ਨੂੰ ਗ੍ਰਿ ਫਤਾਰ ਕਰ ਲਿਆ ਸੀ।

ਬਾਲੀਵੁੱਡ ਅਦਾਕਾਰ ਸਲਮਾਨ ਖਾਨ