ਗੋਲਡੀ ਬਰਾੜ ਨੇ ਨਵੀਂ ਸ਼ੋਸ਼ਲ ਮੀਡੀਆ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਉਸ ਨੇ ਗੈਂ ਗਸਟਰ ਰੂਪਾ ਅਤੇ ਮਨੂੰ ਨੂੰ ਸਰੰਡਰ ਕਰਨ ਲਈ ਕਿਹਾ ਸੀ
‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਾ ਤਲ ਸ਼ਾਰਪ ਸ਼ੂਟ ਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਦੇ ਐਨਕਾਉਂਟਰ ਤੋਂ ਬਾਅਦ ਗੋਲਡੀ ਬਰਾੜ ਦੀ ਸੋਸ਼ਲ ਮੀਡੀਆ ‘ਤੇ ਇੱਕ ਨਵੀਂ ਪੋਸਟ ਸਾਹਮਣੇ ਆਈ ਹੈ। ਇਸ ਪੋਸਟ ਵਿੱਚ ਉਹ ਕਈ ਦਾਅਵੇ ਕਰ ਰਿਹਾ ਹੈ ਉਨ੍ਹਾਂ ਵਿੱਚੋਂ ਇੱਕ ਨੇ ਮੂਸੇਵਾਲਾ ਦੇ ਕਾ ਤਲਾਂ ਦੀ ਗਿਣਤੀ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਪੁਲਿਸ ਦੇ ਦਾਅਵਿਆਂ ‘ਤੇ ਸਵਾਲ ਖੜੇ ਕਰ ਦਿੱਤੇ ਹਨ । ਦਿੱਲੀ ਅਤੇ ਪੰਜਾਬ ਪੁਲਿਸ ਹੁਣ ਤੱਕ ਵਾਰ-ਵਾਰ ਇਹ ਦਾਅਵਾ ਕਰ ਰਹੀ ਸੀ ਕਿ ਮੌਕੇ ‘ਤੇ ਮੌਜੂਦ 6 ਸ਼ਾਰਪ ਸ਼ੂਟ ਰਾਂ ਨੇ ਸਿੱਧੂ ਮੂਸੇਵਾਲਾ ‘ਤੇ ਗੋ ਲੀਆਂ ਚਲਾਈਆਂ ਸਨ ਜਦਕਿ ਇਸ ਪੂਰੇ ਕਤ ਲ ਕਾਂਡ ਦਾ ਮਾਸਟਰ ਮਾਇੰਡ ਗੋਲਡੀ ਬਰਾੜ ਕੁਝ ਹੋਰ ਦੀ ਦਾਅਵਾ ਕਰ ਰਿਹਾ ਹੈ।
‘6 ਨਹੀਂ 8 ਸ਼ੂਟ ਰ ਸਨ’
ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ 6 ਨਹੀਂ 8 ਲੋਕਾਂ ਨੇ ਮਾ ਰਿਆਂ ਹੈ । ਜਦਕਿ ਪੰਜਾਬ ਪੁਲਿਸ 6 ਸ਼ਾਰਪ ਸ਼ੂ ਟਰ ਹੋਣ ਦਾ ਦਾਅਵਾ ਕਰ ਰਹੀ ਹੈ, ਹਾਲਾਂਕਿ ਦਿੱਲੀ ਪੁਲਿਸ ਨੇ ਪਹਿਲਾਂ ਕਤ ਲ ਕਾਂ ਡ ਵਿੱਚ 8 ਸ਼ੂ ਟਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਦਕਿ ਬਾਅਦ ਵਿੱਚੋਂ ਉਨ੍ਹਾਂ ਨੇ ਵੀ ਹਰ ਵਾਰ ਇਹ ਕਿਹਾ ਕਿ ਮੂਸੇਵਾਲਾ ਦੇ ਕ ਤਲ ਨੂੰ 6 ਸ਼ੂਟਰਾਂ ਨੇ ਅੰਜਾਮ ਦਿੱਤਾ। ਜੇਕਰ ਗੋਲਡੀ ਬਰਾੜ ਦਾ ਦਾਅਵਾ ਸੱਚ ਹੈ ਤਾਂ ਉਹ 2 ਹੋਰ ਸ਼ੂਟਰ ਕਿਹੜੇ ਸਨ ਜਿੰਨਾਂ ਨੇ ਮੂਸੇਵਾਲਾ ਦੇ ਕਤ ਲ ਨੂੰ ਅੰਜਾਮ ਦਿਤਾ । ਪੁਲਿਸ ਨੂੰ ਸਭ ਤੋਂ ਪਹਿਲਾਂ 2 ਹੋਰ ਸ਼ੂ ਟਰਾਂ ਦਾ ਨਾਂ ਜਾਣਨਾ ਹੋਵੇਗਾ ਫਿਰ ਉਨ੍ਹਾਂ ਦੀ ਤਲਾਸ਼ ਕਰਨੀ ਪਏਗੀ, ਫਿਲਹਾਲ ਪੁਲਿਸ ਦੀ ਲਿਸਟ ਵਿੱਚ ਫਰਾਰ 6ਵੇਂ ਸ਼ੂਟਰ ਦੀਪਕ ਮੁੰਡੀ ਦਾ ਨਾਂ ਹੀ ਸ਼ਾਮਲ ਸੀ ।
ਸੋਸ਼ਲ ਮੀਡੀਆ ਪੋਸਟ ਵਿੱਚ ਗੋਲਡੀ ਬਰਾੜ ਦਾ ਦਾਅਵਾ
ਜੱਗੂ ਭਗਵਾਨਪੁਰੀਆ ਤੋਂ ਬਾਅਦ ਗੋਲਡੀ ਬਰਾੜ ਨੇ ਵੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਐਨਕਾਉਂਟਰ ਵਿੱਚ ਮਾ ਰੇ ਗਏ ਜਗਰੂਰ ਰੂਪਾ ਅਤੇ ਮਨੂੰ ਦੀ ਤਾਰੀਫ਼ ਕੀਤੀ। ਉਸ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ 8 ਸ਼ੂਟਰਾਂ ਨੇ ਘੇਰ ਕੇ ਸਿੱਧੂ ਮੂਸੇਵਾਲਾ ਦਾ ਕਤ ਲ ਕੀਤਾ ਮੈਂ ਉਨ੍ਹਾਂ ਨੂੰ ਦੱਸ ਦਿੰਦਾ ਹਾਂ ਕਿ ਰੂਪਾ ਅਤੇ ਮਨੂੰ ਨੂੰ 1 ਹਜ਼ਾਰ ਪੁਲਿਸ ਮੁਲਾਜ਼ਮਾਂ ਨੇ ਘੇਰ ਕੇ ਰੱਖਿਆ ਸੀ ।
ਫਿਰ ਵੀ 6 ਘੰਟਿਆਂ ਤੱਕ ਐਨਕਾਉਂਟਰ ਚੱਲਿਆ। ਇਸ ਤੋਂ ਇਲਾਵਾ ਗੋਲਡੀ ਬਰਾੜ ਨੇ ਸ਼ੋਸ਼ਲ ਮੀਡੀਆ ਪੋਸਟ ਰਾਹੀ ਦਾਅਵਾ ਕੀਤਾ ਕਿ ਜਦੋਂ ਪੰਜਾਬ ਪੁਲਿਸ ਨੇ ਰੂਪਾ ਅਤੇ ਮਨੂੰ ਨੂੰ ਅੰਮ੍ਰਿਤਸਰ ਵਿੱਚ ਘੇਰਿਆ ਸੀ ਤਾਂ ਰੂਪਾ ਦਾ ਉਸ ਨੂੰ ਫੋਨ ਆਇਆ ਸੀ ਮੈਂ ਉਨ੍ਹਾਂ ਨੂੰ ਸਰੰਡਰ ਕਰਨ ਲਈ ਕਿਹਾ ਸੀ ਅਤੇ ਵਿਸ਼ਵਾਸ਼ ਦਿਵਾਇਆ ਕਿ ਮੈਂ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਲਵਾਂਗਾ ਪਰ ਉਨ੍ਹਾਂ ਨੇ ਸਰੰਡਰ ਕਰਨ ਤੋਂ ਮਨਾ ਕਰਦੇ ਹੋਏ ਕਿਹਾ ਅਸੀਂ ਤੁਹਾਨੂੰ ਅਖੀਰਲੀ ਪਰਫਾਰਮੈਂਸ ਵਿਖਾਉਂਦੇ ਹਾਂ ।
ਦਿੱਲੀ ਪੁਲਿਸ ਨੇ ਪਹਿਲਾਂ 8 ਦੀ ਤਸਵੀਰ ਜਾਰੀ ਕੀਤੀ ਸੀ
ਮੂਸੇਵਾਲਾ ਦੇ ਕ ਤਲ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ ਪਹਿਲਾਂ 8 ਸ਼ੂਟਰਾਂ ਦੀ ਤਸਵੀਰ ਜਾਰੀ ਕੀਤੀ ਸੀ । ਜਿਸ ਵਿੱਚ ਜਗਰੂਪ ਰੂਪਾ, ਮਨਪ੍ਰੀਤ ਮਨੂੰ,ਪ੍ਰਿਯਵਰਤ ਫੌਜੀ, ਅੰਕਿਤ ਸੇਰਸਾ,ਦੀਪਕ ਮੁੰਡੀ,ਮਨਪ੍ਰੀਤ ਭੋਲੂ, ਸੁਭਾਸ਼ ਬਨੌਂਦਾ,ਸੰਤੋਸ਼ ਜਾਧਵ ਅਤੇ ਸੌਰਵ ਮਹਾਕਾਲ ਦੇ ਨਾਂ ਸ਼ਾਮਲ ਸੀ ਪਰ ਜਿਵੇਂ-ਜਿਵੇਂ ਜਾਂਚ ਅੱਗੇ ਵੱਧਦੀ ਗਈ ਦਾਅਵਾ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਦੇ ਸ਼ੂਟਆਉਟ ਵਿੱਚ 6 ਗੈਂ ਗਸਟਰ ਸ਼ਾਮਲ ਸਨ।