Punjab

ਅੰਮ੍ਰਿਤਸਰ ਦੀ ਜੇਲ੍ਹ ‘ਚ 50 ਫੀਸਦੀ ਕੈ ਦੀ ਨ ਸ਼ੇ ਦੇ ਆਦੀ

‘ਦ ਪੰਜਾਬ ਬਿਊਰੋ : ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿ ਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਮੁਲਜ਼ਮਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਪਹਿਲੇ ਪੜਾਅ ਵਿੱਚ ਨਾਭਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇ ਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਗਏ ਹਨ।

 ਇਸੇ ਤਹਿਤ ਹਾਈ ਕੋਰਟ ਦੇ ਹੁਕਮ ‘ਤੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਕੈ ਦੀਆਂ ਦੇ ਡੋਪ ਟੈਸਟ ਕੀਤੇ ਗਏ। ਇੱਕ ਨਿੱਜੀ ਚੈਨਲ ਦੇ ਮੁਤਾਬਕ ਇਸ ਦੌਰਾਨ 1900 ਕੈਦੀਆਂ ਦੇ ਟੈਸਟ ਕੀਤੇ ਗਏ ਜਿਸ ਵਿਚ 900 ਕੈਦੀ ਨ ਸ਼ਾ ਕਰਨ ਦੇ ਆਦੀ ਪਾਏ ਗਏ। ਇਥੇ ਸਵਾਲ ਇਹ ਖੜ੍ਹਾ ਹੋ ਗਿਆ ਕਿ ਇਨ੍ਹਾਂ ਕੈਦੀਆਂ ਨੂੰ ਨ ਸ਼ਾ ਕਿਥੋਂ ਮਿਲ ਰਹਾ ਸੀ, ਹੁਣ ਇਸ ਦੀ ਜਾਂਚ ਹੋਵੇਗੀ।

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਪੰਜਾਬ, ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾਣ। ਜੇ ਲ੍ਹਾਂ ਦੇ ਅੰਦਰ ਨਸ਼ਾ ਜਾਂ ਫੋਨ ਆਦਿ ਨਾ ਜਾ ਸਕੇ, ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਬੀਤੇ ਸਾਲ ਜੇਲ੍ਹਾਂ ਅੰਦਰ ਸੀਆਰਪੀਐੱਫ ਵੀ ਤਾਇਨਾਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਨ ਸ਼ਾ ਅੰਦਰ ਜਾਣ ਤੋਂ ਰੁਕ ਨਹੀਂ ਸਕਿਆ ਹੈ।

ਸਿਹਤ ਵਿਭਾਗ ਨੇ ਸਵੇਰੇ 9 ਤੋਂ ਦੁਪਿਹਰ 2 ਵਜੇ ਤੱਕ ਟੈਸਟ ਲਈ ਸੈਂਪਲ ਲਏ। 4000 ਕੈਦੀਆਂ ਵਿਚੋਂ 1900 ਕੈਦੀਆਂ ਦੇ ਯੂਰਿਪਨ ਦਾ ਸੈਂਪਲਾਂ ਦੀ ਰਿਪੋਰਟ ਆ ਗਈ ਜੋ ਹੈਰਾਨ ਕਰਨ ਵਾਲੀ ਸੀ। 1900 ਵਿਚੋਂ ਤਕਰੀਬਨ 900 ਕੈਦੀ ਅਜਿਹੇ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।