Punjab

DGP ਦੀ ਚਿਤਾਵਨੀ,ਗੈਂ ਗਸਟਰ ਜ਼ੁਰਮ ਛੱਡਣ ਨਹੀਂ ਤਾਂ ਅਸੀਂ ਨਹੀ ਛੱਡਾਂਗੇ, 3 ਪੁਆਇੰਟ ਮਾਸਟਰ ਪਲਾਨ ਤਿਆਰ

ਪੰਜਾਬ ਦੀਆਂ ਸਰਕਾਰੀ ਇਮਾਰਤਾਂ ‘ਤੇ ਸੁਰੱਖਿਆ ਵਧਾਈ ਜਾਵੇਗੀ

ਦ ਖ਼ਾਲਸ ਬਿਊਰੋ : ਪੰਜਾਬ ਡੀਜੀਪੀ ਗੌਰਵ ਯਾਦਵ ਗੈਂ ਗਸਟਰਾਂ ਨਾਲ ਦੋ-ਦੋ ਹੱਥ ਕਰਨ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ। ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਮਹੌਲ ਦੇਣ ਦੇ ਲਈ ਪੰਜਾਬ ਪੁਲਿਸ ਨੂੰ ਜ਼ਮੀਨੀ ਪੱਧਰ ‘ਤੇ ਉਤਾਰਿਆਂ ਜਾ ਰਿਹਾ ਹੈ।

ਸ਼ਨਿੱਚਰਵਾਰ ਨੂੰ ਪੰਜਾਬ ਪੁਲਿਸ ਦੇ 10 ਹਜ਼ਾਰ ਜਵਾਨਾਂ ਨੇ ਪੂਰੇ ਸੂਬੇ ਵਿੱਚ 800 ਤੋਂ ਵੱਧ ਨਾਕੇ ਲਗਾਏ ਅਤੇ ਇੱਕ-ਇੱਕ ਗੱਡੀ ਦੀ ਤਲਾਸ਼ੀ ਲਈ ਗਈ। ਮਕਸਦ ਸੀ ਗੈਂ ਗਸਟਰਾਂ ਨੂੰ ਸੁਨੇਹਾ ਦੇਣਾ ਕਿ ਹੁਣ ਤੁਹਾਡੀ ਖੈਰ ਨਹੀਂ ਹੈ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਐਕਟਿਵ ਹੈ । 2 ਹਫ਼ਤੇ ਪਹਿਲਾਂ ਵੀ DGP ਨੇ ਪੂਰੇ ਪੰਜਾਬ ਵਿੱਚ ਸੁਰੱਖਿਆ ਨੂੰ ਲੈ ਕੇ ਡ੍ਰਿਲ ਚਲਾਈ ਸੀ ਜਿਸ ਵਿੱਚ ਬਿਨਾਂ ਦਸਤਾਵੇਜ਼ਾਂ ਦੇ ਰਹਿਣ ਵਾਲੇ ਲੋਕਾਂ ‘ਤੇ ਕਾਰਵਾਈ ਕੀਤੀ ਗਈ ਸੀ। ਡੀਜੀਪੀ ਨੇ ਗੈਂ ਗਸਟਰਾਂ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਜ਼ੁਰਮ ਛੱਡੋਂ ਨਹੀਂ ਤਾਂ ਅਸੀਂ ਨਹੀਂ ਛੱਡਾਂਗੇ। ਇਸ ਦੇ ਲਈ ਪੰਜਾਬ ਪੁਲਿਸ ਨੇ 3 ਪੁਆਇੰਟ ਦਾ ਮਾਸਟਰ ਪਲਾਨ ਵੀ ਤਿਆਰ ਕੀਤਾ ਹੈ ।

ਪੰਜਾਬ ਡੀਜੀਪੀ ਗੌਰਵ ਯਾਦਵ

ਪੰਜਾਬ ਪੁਲਿਸ ਦਾ ਮਾਸਟਰ ਪਲਾਨ

  1. ਜ਼ਿਲ੍ਹਾਂ ਪੱਧਰ ‘ਤੇ AGTF ਯਾਨੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਜਾਵੇਗੀ। ਇਸ ਵਿੱਚ ਪੰਜਾਬ ਪੁਲਿਸ ਦੇ 10 ਤੋਂ 15 ਜਵਾਨ ਹੋਣਗੇ, ਯੂਨਿਟ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ NSG ਪੱਧਰ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੇ ਪਿੱਛੇ ਮਕਸਦ ਹੈ ਕਿ ਬੇਹਤਰ ਤਾਲਮੇਲ ਦੇ ਜ਼ਰੀਏ ਪੂਰੇ ਪੰਜਾਬ ਵਿੱਚ ਗੈਂ ਗਸਟਰਾਂ ਨੂੰ ਖ਼ਤਮ ਕੀਤਾ ਜਾਵੇ।
  2. ਪੰਜਾਬ ਦੀਆਂ ਅਹਿਮ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਨੂੰ A,B,C,D ਕੈਟੇਗਰੀ ਵਿੱਚ ਵੰਡਣ ਦਾ ਫੈਸਲਾ ਹੋਇਆ ਹੈ, ਮੁਹਾਲੀ ਵਿੱਚ ਇੰਟੈਲੀਜੈਂਸ ਬਿਲਡਿੰਗ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ।
  3. (A) ਕੈਟੇਗਿਰੀ ਵਿੱਚ ਪੁਲਿਸ, ਇੰਟੈਲੀਜੈਂਸ ਦਾ ਦਫ਼ਤਰ, ਡੀਸੀ ਅਤੇ SSP ਦੇ ਦਫ਼ਤਰ ਹਨ।
  4. (B) ਕੈਟੇਗਿਰੀ ਵਿੱਚ ਸਬ ਆਫਿਸ, ਪੁਲਿਸ ਪ੍ਰਸ਼ਾਸਨ, CID,ਇੰਟੈਲੀਜੈਂਸ ਦੇ ਦਫ਼ਤਰ ਸ਼ਾਮਲ ਹਨ।
  5. (C) ਕੈਟੇਗਿਰੀ ਵਿੱਚ ਜ਼ਿਲ੍ਹਾ ਹੈੱਡਕੁਆਟਰ ਅਤੇ ਹੋਰ ਬਿਲਡਿੰਗਾਂ ਸ਼ਾਮਲ ਹਨ।
  6. (D)ਜਨਤਕ ਥਾਵਾਂ ਦੀ ਸੁਰੱਖਿਆ ਇਸ ਵਿੱਚ ਸ਼ਾਮਲ ਹੈ
  7. ਗੈਂ ਗਸਟਰ, ਦਹਿ ਸ਼ ਤਗਰ ਦਾਂ ਤੇ ਡਰੱ ਗ ਮਾਫਿਆ ਦੇ ਨੈੱਕਸਸ ‘ਤੇ ਖ਼ਾਸ ਨਜ਼ਰ ਰੱਖੀ ਜਾਵੇਗੀ, ਕਿਉਂਕਿ ਮੌਜੂਦਾ ਦੌਰ ਵਿੱਚ ਇਹ ਤਿੰਨੋ ਇੱਕ ਦੂਜੇ ਦੇ ਲਈ ਕੰਮ ਕਰ ਰਹੇ ਨੇ, ਦਹਿ ਸ਼ਤਗਰ ਦ ਨ ਸ਼ੇ ਦਾ ਲਾਲਚ ਦੇ ਕੇ ਗੈਂ ਗਸਟਰਾਂ ਦੀ ਮਦਦ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਕਰਨਾਲ ਪੁਲਿਸ ਨੇ 3 ਮਹੀਨੇ ਪਹਿਲਾਂ ਜਿੰਨਾਂ 4 ਲੋਕਾਂ ਨੂੰ ਜਿੰਨਾਂ ਖ਼ਤ ਰਨਾਕ ਹਥਿ ਆਰਾਂ ਨਾਲ ਗ੍ਰਿਫ ਤਾਰ ਕੀਤਾ ਸੀ । ਉਸ ਤੋਂ ਬਾਅਦ ਇਸ ਦਾ ਖ਼ੁਲਾਸਾ ਹੋਇਆ ਹੈ, ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਲਡਿੰਗ ‘ਤੇ ਹੋਏ ਹ ਮਲੇ ਅਤੇ ਸਿੱਧੂ ਮੂਸੇਵਾਲਾ ਦੇ ਕਾਤ ਲਾਂ ਦੇ ਦਹਿ ਸ਼ਗਰਦਾ ਅਤੇ ਨ ਸ਼ਾ ਸਮੱਗ ਲਰਾਂ ਨਾਲ ਜੋ ਲਿੰਕ ਸਾਹਮਣੇ ਆਇਆ ਹੈ ਉਹ ਵੀ ਇਸੇ ਨੈਕਸਸ ਵੱਲ ਇਸ਼ਾਰਾ ਕਰ ਰਿਹਾ ਹੈ।