India Punjab

ਸਿਮਰਨਜੀਤ ਸਿੰਘ ਮਾਨ ਥਾਣੇ ਪਹੁੰਚੇ!

ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱ ਤਵਾ ਦੀ ਕਹਿਣ ‘ਤੇ ਵਿਵਾਦ ਕਾਫ਼ੀ ਭਖ ਗਿਆ ਹੈ

ਦ ਖ਼ਾਲਸ ਬਿਊਰੋ : ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱ ਤ ਵਾਦੀ ਕਹਿਣ ਦਾ ਮਾਮਲਾ ਲਗਾਤਾਰ ਭੱਖ ਦਾ ਰਿਹਾ ਹੈ। ਪੰਜਾਬ ਤੋਂ ਬਾਅਦ ਦਿੱਲੀ ਵਿੱਚ ਵੀ ਬੀਜੇਪੀ ਨੇ ਮਾਨ ਖਿਲਾਫ਼ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਵੀ ਬੀਜੇਪੀ ਦੇ ਆਗੂਆਂ ਨਾਲ ਕਾਨੂੰਨੀ ਤੌਰ ‘ਤੇ ਦੋ-ਦੋ ਹੱਥ ਕਰਨ ਨੂੰ ਤਿਆਰ ਹਨ। ਉਨ੍ਹਾਂ ਨੇ ਸ਼ਨਿੱਚਰਵਾਰ ਪਾਰਲੀਮੈਂਟ ਥਾਣੇ ਵਿੱਚ ਪਹੁੰਚ ਕੇ ਬੀਜੇਪੀ ਆਗੂ ਟੀਨਾ ਕਪੂਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ।

ਸਿਮਰਨਜੀਤ ਸਿੰਘ ਮਾਨ ਦੀ ਸ਼ਿਕਾਇਤ

MP ਸਿਮਰਨਜੀਤ ਸਿੰਘ ਮਾਨ ਨੇ ਦਿੱਲੀ ਦੇ ਪਾਰਲੀਮੈਂਟ ਥਾਣੇ ਵਿੱਚ ਬੀਜੇਪੀ ਆਗੂ ਟੀਨਾ ਕਪੂਰ ਖਿਲਾਫ਼ ਸ਼ਿਕਾਇਤ ਕਰਵਾਈ ਹੈ, ਉਨ੍ਹਾਂ ਕਿਹਾ ਕਿ ਟੀਨਾ ਨੇ ਮੇਰੇ ਬਿਆਨ ਨੂੰ ਤੋ ੜ-ਮ ਰੋੜ ਕੇ ਪੇਸ਼ ਕੀਤਾ ਹੈ,ਉਨ੍ਹਾਂ ‘ਤੇ IPC ਦੀ ਧਾਰਾ 182 ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ। ਟੀਨਾ ਕਪੂਰ ਨੇ ਥਾਣੇ ਵਿੱਚ ਸਿਮਰਨਜੀਤ ਸਿੰਘ ਮਾਨ ਖਿਲਾਫ਼ ਭਗਤ ਸਿੰਘ ‘ਤੇ ਦਿੱਤੇ ਬਿਆਨ ਨੂੰ ਲੈਕੇ FIR ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਸਿਮਰਨਜੀਤ ਮਾਨ ਦੀ ਸ਼ਿਕਾਇਤ ‘ਤੇ ਹੁਣ ਬੀਜੇਪੀ ਆਗੂ ਟੀਨਾ ਕਪੂਰ ਦਾ ਬਿਆਨ ਵੀ ਸਾਹਮਣੇ ਆਇਆ।

ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ

ਟੀਨਾ ਕਪੂਰ ਨੇ ਮਾਨ ਨੂੰ ਘੇਰਿਆ

ਬੀਜੇਪੀ ਆਗੂ ਟੀਨਾ ਕਪੂਰ ਨੇ ਸਿਮਰਨਜੀਤ ਸਿੰਘ ਮਾਨ ‘ਤੇ ਜਵਾਬੀ ਹਮ ਲਾ ਕਰਦੇ ਹੋਏ ਕਿਹਾ ਕਿ ਤੁਸੀਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਮੈਂ ਤੁਹਾਨੂੰ ਨਹੀਂ ਛਡਾਗੀ, ਟੀਨਾ ਨੇ ਕਿਹਾ ਭਗਤ ਸਿੰਘ ਲਈ ਉਹ ਜੇ ਲ੍ਹ ਵੀ ਜਾਣ ਨੂੰ ਤਿਆਰ ਨੇ ਪਰ ਉਹ ਸਿਮਰਨਜੀਤ ਸਿੰਘ ਮਾਨ ਨੂੰ ਐਕਸਪੋਜ਼ ਕਰਕੇ ਰਹਿਣਗੇ। ਉਧਰ ਪੰਜਾਬ ਵਿੱਚ ਵੀ ਮਾਨ 1979 ਵਿੱਚ ਹੋਏ ਐਂਕਾਉਂਟਰ ਨੂੰ ਲੈਕੇ ਵਿਵਾਦਾਂ ਵਿੱਚ ਘਿਰ ਗਏ ਹਨ।

1979 ਐਨਕਾਉਂਟਰ ‘ਤੇ ਮਾਨ ਦਾ ਜਵਾਬ

ਸੀਨੀਅਰ ਪੱਤਰਕਾਰ ਬੀ.ਕੇ ਚੰਮ ਦੀ ਕਿਤਾਬ ਵਿੱਚ ਸਿਮਰਨਜੀਤ ਸਿੰਘ ਮਾਨ ਸਿਰ ਪੁਲਿਸ ਮੁਕਾ ਬਲੇ ਦਾ ਦੋ ਸ਼ ਮੜਨ ਤੋਂ ਬਾਅਦ ਨਵਾਂ ਵਿ ਵਾਦ ਸ਼ੁਰੂ ਹੋ ਗਿਆ ਹੈ। ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸਰਾਏ ਨਾਗਾ ਉੱਤੇ ਹਮ ਲਾ ਕਰਨ ਵਾਲੇ ਨਿਹੰਗਾਂ ਨੂੰ ਆਪਣੇ ਸਰਵਿਸ ਰਿਵਾ ਲਵਰ ਨਾਲ ਗੋ ਲੀ ਮਾ ਰ ਦਿੱਤੀ ਸੀ। ਪੁਸਤਕ ਦੇ ਲੇਖਕ ਨੇ ਕਿਤਾਬ ਵਿੱਚ ਵੱਡਾ ਦਾਅਵਾ ਕੀਤਾ ਹੈ ਕਿ ‘1979 ‘ਚ ਸਿਮਰਨਜੀਤ ਮਾਨ ਨੇ ਪੁਲਿਸ ਵਿੱਚ ਹੁੰਦਿਆਂ ਝੂਠਾ ਮੁਕਾ ਬਲਾ ਬਣਾਇਆ ਸੀ। ਕਿਤਾਬ ਅਨੁਸਾਰ ਨਿਹੰਗਾਂ ਉੱਤੇ ਸਰਾਏ ਨਾਗਾ ਗੁਰਦੁਆਰੇ ‘ਤੇ ਗੋ ਲੀਆਂ ਚਲਾਉਣ ਦੇ ਇਲ ਜ਼ਾਮ ਲੱਗੇ ਸਨ। ਉਸ ਸਮੇਂ ਮਾਨ ਫਰੀਦਕੋਟ ਦੇ ਤਤਕਾਲੀ SSP ਸਨ,ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉੱਤੇ ਲੱਗੇ ਇਲ ਜ਼ਾਮਾਂ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਉਦੋਂ ਕੋਈ ਵੀ ਨਕਲੀ ਪੁਲਿਸ ਮੁਕਾ ਬਲਾ ਨਹੀਂ ਸੀ ਹੋਇਆ ਸਗੋਂ ਉਹਨਾਂ ਨੇ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਦੇ ਹੁਕਮ ਉੱਤੇ ਗੋ ਲੀਆਂ ਚਲਾਈਆਂ ਸੀ ਤੇ ਇਸ ਸਬੰਧ ਵਿੱਚ ਜਿਲ੍ਹਾ ਮੈਜਿਸਟਰੇਟ ਗੁਰਬਖਸ਼ ਸਿੰਘ ਨੇ ਅਦਾਲਤ ਵਿੱਚ ਬਿਆਨ ਵੀ ਦਿੱਤਾ ਸੀ।