CRPF ਦੀ 113 ਬਟਾਲੀਅਨ ਦੇ DSP ਨਾਂ ਭੇਜਿਆ ਗਿਆ ਚਲਾਨ
‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਨੇ ਇੱਕ ਵਾਰ ਮੁੜ ਤੋ ਸਾਬਿਤ ਕਰ ਦਿੱਤਾ ਹੈ ਕਿ ਨਿਯਮਾਂ ਦਾ ਪਾਲਨ ਕਰਵਾਉਣ ਸਮੇਂ ਉਸ ਦੇ ਸਾਹਮਣੇ ਜਿੰਨੀ ਵੀ ਵੱਡੀ ਹਸਤੀ ਕਿਉਂ ਨਾ ਹੋਵੇ ਪਿੱਛੇ ਨਹੀਂ ਹੱਟਦੇ । ਚੰਡੀਗੜ੍ਹ ਵਿੱਚ ਸਖ਼ਤ ਟਰੈਫਿਕ ਨਿਯਮਾਂ ਲਈ ਪਹਿਲਾਂ ਤੋਂ ਜਾਣਿਆ ਜਾਂਦਾ ਹੈ ਅਤੇ ਹੁਣ ਨਗਰ ਨਿਗਮ ਨੇ ਸਾਬਿਤ ਕਰ ਦਿੱਤਾ ਹੈ ਕਿ ਸਿਟੀ ਬਿਊਟੀਫੁਲ ਦੀ ਖ਼ੂਬਸੂਰਤੀ ਨੂੰ ਦਾ ਗ਼ ਲਗਾਉਣ ਦੀ ਜੇਕਰ ਕੋਈ ਵੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਜੇਬ੍ਹ ਢਿੱਲੀ ਕਰਨੀ ਪਵੇਗੀ ਭਾਵੇਂ ਉਹ ਮੁੱਖ ਮੰਤਰੀ ਅਹੁਦੇ ਦੇ ਨਾਲ ਜੁੜਿਆਂ ਕੋਈ ਸ਼ਖ਼ਸ ਕਿਉਂ ਨਾ ਹੋਵੇ। ਸ਼ਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਗਾਰਡ ਨੂੰ ਮਿਲੇ ਨੋਟਿਸ ਤੋਂ ਬਾਅਦ ਇਹ ਗੱਲ ਹੁਣ ਹੋਰ ਸਾਫ਼ ਹੋ ਗਈ ਹੈ।
ਮਾਨ ਦੇ ਸੁਰੱਖਿਆ ਗਾਰਡ ਨੂੰ 10 ਹਜ਼ਾਰ ਦਾ ਚਲਾਨ
ਚੰਡੀਗੜ੍ਹ ਦੇ ਸੈਕਟਰ 2 ਦਾ ਘਰ ਨੰਬਰ 7 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਰਹਿੰਦੇ ਹਨ। ਬਾਹਰ CM ਦੀ ਸੁਰੱਖਿਆ ਵਿੱਚ CRPF ਦੇ ਜਵਾਨ ਤੈਨਾਤ ਹੁੰਦੇ ਹਨ ਪਰ ਬੀਜੇਪੀ ਦੇ ਕੌਂਸਲਰ ਮਹੇਸ਼ ਇੰਦਰ ਸਿੰਘ ਸਿੱਧੂ ਦਾ ਇਲਜ਼ਾਮ ਹੈ ਕਿ ਸੜਕ ਦੇ ਆਲੇ ਦੁਆਲੇ ਅਤੇ ਦੀਵਾਰਾਂ ਦੇ ਨਜ਼ਦੀਕ ਸੁਰੱਖਿਆ ਮੁਲਾਜ਼ਮ ਕੂੜਾ ਸੁੱਟ ਦਿੰਦੇ ਹਨ। ਜਿਸ ਦੀ ਵਜ੍ਹਾ ਕਰਕੇ ਕੂੜੇ ਦਾ ਢੇਰ ਲੱਗ ਜਾਂਦਾ ਹੈ।
ਆਲੇ-ਦੁਆਲੇ ਦੇ ਸਥਾਨਕ ਲੋਕਾਂ ਦੀ ਵੀ ਗੰਦਗੀ ਨੂੰ ਲੈ ਕੇ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ, ਕੌਂਸਲਰ ਸਿੱਧੂ ਮੁਤਾਬਿਰ ਇਹ ਪਿਛਲੇ ਇੱਕ ਸਾਲ ਤੋਂ ਹੋ ਰਿਹਾ ਸੀ। ਵਾਰ-ਵਾਰ ਇਸ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ । ਇਸ ਲਈ ਨਗਰ ਨਿਗਮ ਵੱਲੋਂ 10 ਹਜ਼ਾਰ ਦਾ ਚਲਾਨ CRPF ਦੀ ਬਟਾਲੀਅਨ ਦੇ DSP ਹਰਜਿੰਦਰ ਸਿੰਘ ਦੇ ਨਾਂ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਚਲਾਨ ਤੋਂ ਬਾਅਦ ਸ਼ਾਇਦ ਸਾਫ਼ ਸਫਾਈ ਨੂੰ ਲੈ ਕੇ CRPF ਦੇ ਜਵਾਨਾਂ ਵੱਲੋਂ ਖ਼ਾਸ ਧਿਆਨ ਰੱਖਿਆ ਜਾਵੇ। ਸਿਰਫ਼ ਇੰਨਾਂ ਹੀ ਨਹੀਂ ਸਿੱਧੂ ਨੇ ਕਿਹਾ ਇਹ ਹਰ ਇੱਕ ਸ਼ਹਿਰੀ ਲਈ ਚੰਗਾ ਉਦਾਹਰਣ ਵੀ ਹੋਵੇਗਾ ।