India

ਰਾਜਸਥਾਨ ‘ਚ ਇੱਕ ਸਿੱਖ ਨਾਲ ਵਾਪਰੀ ਤ੍ਰਾਸਦੀ

‘ਦ ਖ਼ਾਲਸ ਬਿਊਰੋ :- ਰਾਜਸਥਾਨ ਦੇ ਅਲਵਰ ਤੋਂ ਇੱਕ ਬੇਹੱਦ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਾਬਕਾ ਗ੍ਰੰਥੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 21 ਜੁਲਾਈ ਦੀ ਸ਼ਾਮ ਨੂੰ ਵਾਪਰੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ ਜਦਕਿ ਸਾਬਕਾ ਗ੍ਰੰਥੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।