Punjab

ਪੰਜਾਬ ਸਰਕਾਰ ਦਾ ਸੂਬੇ ਨੂੰ ਗੈਂ ਗਲੈਂਡ ਨਾ ਬਣਨ ਦੇਣ ਦਾ ਇੱਕ ਵੱਡਾ ਫ਼ੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸਾਵਾਲਾ ਦੇ ਕਾ ਤਲ ਗੈਂ ਗਸਟਰਾਂ ਨੂੰ ਮੁਕਾਬਲੇ ਵਿੱਚ ਮਾ ਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਵਿੱਚੋਂ ਗੈਂ ਗਸਟਰ ਕਲਚਰ ਅਤੇ ਨ ਸ਼ਾ ਤਸ ਕਰਾਂ ਨੂੰ ਖ਼ਤਮ ਕਰਨ ਦੀ ਤਾਣ ਲਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬਾ ਪੱਧਰੀ ਐਂਟੀ ਗੈਂ ਗਸਟਰ ਟਾਸਕ ਫੋਰਸ ਦਾ ਗਠਿਤ ਕਰਨ ਤੋਂ ਬਾਅਦ ਇਸੇ ਤਰਜ਼ ਉੱਤੇ ਜ਼ਿਲ੍ਹਾ ਪੱਧਰੀ ਟੀਮਾਂ ਬਣਾਉਣ ਦਾ ਫੈਸਲਾ ਲਿਆ ਹੈ। ਹਰ ਇਕ ਯੂਨਿਟ ਵਿਚ 10-15 ਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਯੂਨਿਟ ਦੇ ਮੈਂਬਰਾਂ ਨੂੰ ਐੱਨਐੱਸਜੀ ਦੀ ਤਰਜ ‘ਤੇ ਹਥਿ ਆਰ ਤੇ ਟ੍ਰੇਨਿੰਗ ਦਿੱਤੀ ਜਾਵੇਗੀ।

ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਗੈਂ ਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਕੁੱਸਾ ਨੂੰ ਢੇਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੇ ਹੌਂਸਲੇ ਵੀ ਵੱਧ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਦੀ ਵਿਸ਼ੇਸ਼ ਤੌਰ ਉੱਤੇ ਪਿੱਠ ਥਾਪੜੀ ਸੀ।

ਮੂਸੇਵਾਲਾ ਕ ਤਲ ਕਾਂਡ ਵਿਚ ਸ਼ਾਮਲ ਗੈਂ ਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂ ਦੇ ਮਾਰੇ ਜਾਣ ਦੇ ਬਾਅਦ ਸਰਕਾਰ ਨੇ ਪੰਜਾਬ ਵਿਸ਼ੇਸ਼ ਕਰਕੇ ਸਰਹੱਦੀ ਜ਼ਿਲ੍ਹਿਆਂ ਵਿਚ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਹੁਣ ਹਰ ਜ਼ਿਲ੍ਹੇ ਵਿਚ ਐਂਟੀ ਗੈਂ ਗਸਟਰ ਟਾਸਕ ਫੋਰਸ ਦੀ ਇੱਕ-ਇਕ ਯੂਨਿਟ ਗਠਿਤ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪੁਲਿਸ ਮੁਖੀ ਗੌਰਵ ਯਾਦਵ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਮੋਦ ਬਾਨ ਨੇ ਇਸ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲੰਘੇ ਕੱਲ੍ਹ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਹਾਲਾਤਾਂ ਉੱਤੇ ਨਜ਼ਰਸਾਨੀ ਕਰਨ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ ਸੀ ਜਿਸ ਵਿੱਚ ਡੀਜੀਪੀ ਗੌਰਵ ਯਾਦਵ ਅਤੇ ਐਂਟੀ ਗੈਂ ਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਤੋਂ ਬਿਨਾਂ ਹੋਰ ਕਈ ਸੀਨੀਅਰ ਅਫ਼ਸਰ ਮੌਜੂਦ ਸਨ।

ਇਕ ਜਾਣਕਾਰੀ ਅਨੁਸਾਰ ਪੰਜਾਬ ਵਿੱਚ 40 ਤੋਂ 50 ਗੈਂ ਗਸਟਰ ਗਰੁੱਪ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਚਾਰ-ਪੰਜ ਨੂੰ ਅਤਿ ਖ਼ ਤਰਨਾਕ ਕਰਾਰ ਦਿੱਤਾ ਗਿਆ ਹੈ। ਵਿਸ਼ੇਸ਼ ਜ਼ਿਕਰਯੋਗ ਗੱਲ ਇਹ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਜੇ ਲ੍ਹਾਂ ਵਿੱਚ ਬੰਦ ਗੈਂ ਗਸਟਰ ਆਪਣੀ ਹਕੂਮਤ ਚਲਾ ਰਹੇ ਹਨ।