ਖਾਲਸ ਬਿਊਰੋ:ਅੰਮ੍ਰਿਤਸਰ ਪੁਲਿਸ ਨਾਲ ਮੁ ਕਾਬਲੇ ਵਿੱਚ ਮਾਰੇ ਗਏ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਦਾ ਅੱਜ ਤੜਕੇ ਹੀ ਅੰਤਿਮ ਸ ਸਕਾਰ ਕਰ ਦਿੱਤਾ ਗਿਆ।ਮਨਪ੍ਰੀਤ ਮਨੂੰ ਕੁੱਸਾ ਦੀ ਲਾ ਸ਼ ਮੋਗਾ ਜਿਲ੍ਹੇ ਵਿੱਚ ਪੈਂਦੇ ਉਸ ਦੇ ਪਿੰਡ ਕੁੱਸਾ ਲਿਆਂਦੀ ਗਈ ਤੇ ਤੜਕੇ ਢਾਈ ਕੁ ਵਜੇ ਉਸ ਦਾ ਅੰਤਿਮ ਸਸ ਕਾਰ ਕਰ ਦਿੱਤਾ ਗਿਆ ਜਦੋਂ ਕਿ ਮਾਰੇ ਗਏ ਦੂਜੇ ਸ਼ਾਰਪ ਸ਼ੂ ਟਰ ਜਗਰੂਪ ਰੂਪਾ ਦੀ ਲਾ ਸ਼ ਦਾ ਸ ਸਕਾਰ ਵੀ ਉਸ ਦੇ ਪਿੰਡ ਜੌੜਾ,ਜੋ ਕਿ ਤਰਨਤਾਰਨ ਜਿਲ੍ਹੇ ਵਿੱਚ ਸਥਿਤ ਹੈ,ਵਿਖੇ ਤੜਕੇ 3 ਵਜੇ ਕੀਤਾ ਗਿਆ ਹੈ।
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦੇਰ ਰਾਤ ਨੂੰ ਦੋਹਾਂ ਸ਼ੂ ਟਰਾਂ ਦੀਆਂ ਮ੍ਰਿਤਕ ਦੇ ਹਾਂ ਨੂੰ ਉਹਨਾਂ ਦੇ ਘਰਦਿਆਂ ਦੇ ਹਵਾਲੇ ਕੀਤਾ ਗਿਆ ਸੀ।ਉਸ ਤੋਂ ਪਹਿਲਾਂ ਪੋਸਟਮਾਰਟਮ ਹੋਇਆ ਤੇ ਪੁਲਿਸ ਨੇ ਲੋੜੀਂਦੀ ਕਾਰਵਾਈ ਲਈ ਇਹਨਾਂ ਦੀਆਂ ਲਾ ਸ਼ਾਂ ਤੋਂ ਫਿੰਗਰ ਪ੍ਰਿੰਟ ਲਏ।
ਇਸ ਮੌਕੇ ਮਨਪ੍ਰੀਤ ਮਨੂੰ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਤਾਂ ਫਕੀਰ ਬੰਦਾ ਸੀ। ਉੱਥੇ ਹੀ ਦੂਜੇ ਪਾਸੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਨੂੰ ਲੱਕੜ ਦਾ ਕੰਮ ਕਰਦਾ ਸੀ ਪਰ ਪਤਾ ਨਹੀਂ ਕਿੱਦਾਂ ਇਸ ਰਾਹ ‘ਤੇ ਤੁਰ ਪਿਆ।
ਉੱਧਰ ਜਗਰੂਪ ਰੂਪਾ ਦੇ ਘਰਦਿਆਂ ਨੇ ਉਸ ਨੂੰ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਸੀ।
ਇਹ ਦੋਵੇਂ ਸ਼ੂ ਟਰ ਉਹਨਾਂ ਛੇ ਸ਼ੂ ਟਰਾਂ ਵਿੱਚ ਸ਼ਾਮਲ ਸਨ ,ਜਿਹਨਾਂ ਨੇ ਸਿੱਧੂ ‘ਤੇ ਗੋ ਲੀਆਂ ਚਲਾਈਆਂ ਸੀ ਤੇ ਉਦੋਂ ਤੋਂ ਇਹ ਲਗਾਤਾਰ ਫਰਾਰ ਚੱਲ ਰਹੇ ਸੀ।ਇਸ ਦੌਰਾਨ ਇਹ ਪੰਜਾਬ ਵਿੱਚ ਹੀ ਰੁਕੇ ਤੇ ਅਲੱਗ-ਅਲੱਗ ਜਗਾ ਘੁੰਮਦੇ ਹੋਏ ਲਗਾਤਾਰ ਟਿਕਾਣੇ ਬਦਲਦੇ ਰਹੇ ਤੇ ਰਾਜਸਥਾਨ ਵਿੱਚ ਵੀ ਇਹਨਾਂ ਦੇ ਹੋਣ ਦੀ ਖਬਰ ਮਿਲੀ ਸੀ।
ਇੱਕ ਦੋ ਵਾਰ ਪੁਲਿਸ ਇਹਨਾਂ ਤੱਕ ਪਹੁੰਚੀ ਵੀ ਪਰ ਇਹ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ।ਆਖਰਕਾਰ ਪਿੰਡ ਭਕਨਾ ਵਿੱਚ ਇਹਨਾਂ ਦੇ ਲੁਕੇ ਹੋਣ ਦੀ ਸੂਹ ਪੁਲਿ ਸ ਨੂੰ ਮਿਲੀ ਤੇ ਪੰਜਾਬ ਪੁਲਿ ਸ ਤੇ ਐਂਟੀ ਗੈਂ ਗਸਟਰ ਟਾਸਕ ਫੋਰਸ ਨੇ ਮਿਲ ਕੇ ਕਾਰਵਾਈ ਕਰਦਿਆਂ ਇਹਨਾਂ ਨੂੰ ਘੇਰਾ ਪਾ ਕੇ ਆਤਮ ਸਮਰਪਣ ਕਰਨ ਨੂੰ ਕਿਹਾ ਪਰ ਇਹਨਾਂ ਨੇ ਫਾ ਇਰਿੰਗ ਸ਼ੁਰੂ ਕਰ ਦਿੱਤੀ।ਪੁਲਿਸ ਵਲੋਂ ਕੀਤੀ ਗਈ ਜਵਾਬੀ ਫਾ ਇਰਿੰਗ ਵਿੱਚ ਇਹ ਦੋਵੇਂ ਮਾ ਰੇ ਗਏ।ਇਹਨਾਂ ਤੋਂ ਬਾਅਦ ਹੁਣ ਪੁਲਿਸ ਆਖਰੀ ਬਚੇ ਸ਼ਾਰਪ ਸ਼ੂ ਟਰ ਦੀਪਕ ਮੁੰਡੀ ਨੂੰ ਲੱਭਣ ਵਿੱਚ ਲੱਗੀ ਹੋਈ ਹੈ ਤੇ ਉਮੀਦ ਹੈ ਕਿ ਜਲਦ ਹੀ ਉਸ ਨੂੰ ਵੀ ਗ੍ਰਿਫਤਾ ਰ ਕਰ ਲਿਆ ਜਾਵੇਗਾ।ਇਸ ਤੋਂ ਇਲਾਵਾ ਫੋਰੈਂਸਿਕ ਟੀਮ ਵੀ ਘਟਨਾ ਵਾਲੇ ਘਰ ਦੀ ਜਾਂਚ ਕਰ ਰਹੀ ਹੈ ਤੇ ਇਸ ਮਗਰੋਂ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।