India International

ਨੁਪੁਰ ਸ਼ਰਮਾ ਨੂੰ ਮਾ ਰਨ ਆਏ ਦਹਿ ਸ਼ਤਗਰਦ ਨੇ ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ ਸੀ

‘ਦ ਖ਼ਾਲਸ ਬਿਊਰੋ :- ਨੁਪੁਰ ਸ਼ਰਮਾ ਨੂੰ ਮਾ ਰਨ ਪਾਕਿਸਤਾਨ ਤੋਂ ਭਾਰਤ ਪਹੁੰਚੇ ਰਿਜ਼ਵਾਨ ਨੂੰ ਲੈ ਕੇ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਤੋਂ ਖ਼ਬਰ ਮਿਲ ਰਹੀ ਹੈ ਅਗਸਤ 2021 ਵਿੱਚ ਪਾਕਿਸਤਾਨ ਦੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਜਿਸ ਨੇ ਤੋੜਿਆ ਸੀ ਉਹ ਰਿਜ਼ਵਾਨ ਹੀ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਜਾ ਚੁੱਕਿਆ ਹੈ। ਰਿਜ਼ਵਾਨ ਪਾਕਿਸਤਾਨ ਵਿੱਚ ਇਮਰਾਨ ਸਰਕਾਰ ਨੂੰ ਘੇਰਨ ਵਾਲੇ ਕੱਟੜਪੰਥੀ ਜਥੇਬੰਦੀ ਤਹਿਰੀਕ-ਏ-ਲਬਬੈਕ ਨਾਲ ਜੁੜਿਆ ਹੋਇਆ ਹੈ। ਜਥੇਬੰਦੀ ਨੇ ਇੱਕ ਪੂਰਾ ਪਲਾਨ ਬਣਾ ਕੇ ਉਸ ਨੂੰ ਭਾਰਤ ਭੇਜਿਆ ਸੀ। ਹੁਣ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ IB ਅਤੇ ਮਿਲਟ੍ਰੀ ਇੰਟੈਲੀਜੈਂਸ, BSF ਰਿਜ਼ਵਾਨ ਦੇ ਲੋਕਲ ਕੁਨੈਸ਼ਨ ਦੀ ਤਲਾਸ਼ ਕਰ ਰਹੀ ਹੈ।

ਰਿਜ਼ਵਾਨ

ਰਿਜ਼ਵਾਨ ਨੂੰ 16 ਜੁਲਾਈ ਰਾਤ 11 ਵਜੇ ਸ੍ਰੀਗੰਗਾ ਨਗਰ ਦੇ ਹਿੰਦੂਮਲਕੋਟ ਬਾਰਡਰ ਫੈਂਸਿੰਗ ਤੋਂ ਫੜਿਆ ਗਿਆ ਸੀ। ਦੈਨਿਕ ਭਾਸਕਰ ਵਿੱਚ ਛਪੀ ਖ਼ਬਰ ਮੁਤਾਬਿਕ ਰਿਜ਼ਵਾਨ ਵਾਰ-ਵਾਰ ਇਹ ਹੀ ਕਹਿ ਰਿਹਾ ਸੀ ਕਿ ਉਹ ਨੁਪੁਰ ਸ਼ਰਮਾ ਨੂੰ ਮਾ ਰਨ ਆਇਆ ਹੈ। ਮੁਲ ਜ਼ਮ ਰਿਜ਼ਵਾਨ ਆਪਣੇ ਆਪ ਨੂੰ 8ਵੀਂ ਪਾਸ ਦੱਸ ਰਿਹਾ ਹੈ। ਏਜੰਸੀਆਂ ਦੇ ਮੁਤਾਬਿਕ ਉਹ ਕਾਫੀ ਸ਼ਾਤਿਰ ਹੈ ਆਪਣੇ ਬਾਰੇ ਜ਼ਿਆਦਾ ਖੁਲਾਸਾ ਨਹੀਂ ਕਰ ਰਿਹਾ ਹੈ। ਰਿਜ਼ਵਾਨ ਦਾ ਵੱਡਾ ਭਰਾ ਇਟਲੀ ਅਤੇ ਛੋਟਾ ਦੁਬਈ ਰਹਿੰਦਾ ਹੈ। ਰਿਜ਼ਵਾਨ ਮੁਤਾਬਿਕ ਉਸ ਨੂੰ ਨਹੀਂ ਪਤਾ ਕਿ ਨੁਪੁਰ ਸ਼ਰਮਾ ਦਾ ਘਰ ਕਿੱਥੇ ਹੈ।