ਤੀਜੇ ਰਾਊਂਡ ਵਿੱਚ ਦ੍ਰੌਪਦੀ ਮੁਰਮੂ ਨੂੰ 5 ਲੱਖ 77 ਹਜ਼ਾਰ ਵੋਟ ਮਿਲੇ
‘ਦ ਖ਼ਾਲਸ ਬਿਊਰੋ :- NDA ਦੀ ਰਾਸ਼ਟਰਪਤੀ ਉਮੀਦਵਾਰ ਦ੍ਰੌਪਦੀ ਮੁਰਮੂ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੀ ਗਈ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਹੋਣਗੇ। 25 ਜੁਲਾਈ ਨੂੰ ਦ੍ਰੌਪਦੀ ਮੁਰਮੂ ਦੇਸ਼ ਦੇ ਰਾਸ਼ਟਰਪਤੀ ਦੀ ਸਹੁੰ ਚੁੱਕਣਗੇ। ਅੱਜ ਸਵੇਰੇ 11 ਵਜੇ ਰਾਸ਼ਟਰਪਤੀ ਦੇ ਉਮੀਦਵਾਰ ਚੁਣਨ ਦੇ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ। ਸ਼ੁਰੂ ਤੋਂ ਹੀ ਦ੍ਰੌਪਦੀ ਮੁਰਮੂ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਤੋਂ ਅੱਗੇ ਸੀ। ਤੀਜੇ ਰਾਊਂਡ ਵਿੱਚ ਮੁਰਮੂ ਨੇ 50 ਫੀਸਦੀ ਵੋਟ ਹਾਸਲ ਕਰਕੇ ਯਸ਼ਵੰਤ ਸਿਨਹਾ ਨੂੰ ਹਰਾ ਦਿੱਤਾ ਸੀ। ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਮੁਰਮੂ ਨੂੰ 5.77 ਲੱਖ ਵੋਟ ਹਾਸਲ ਹੋ ਗਏ ਸਨ ਜਦਕਿ ਸਿਨਹਾ ਨੂੰ ਸਿਰਫ਼ 2.61 ਲੱਖ ਵੋਟ ਮਿਲੇ।
ਮੁਰਮੂ ਨੂੰ 540 ਅਤੇ ਸਿਨਹਾ ਨੂੰ 208 ਐੱਮਪੀ ਦੇ ਵੋਟ ਮਿਲੇ ਹਨ।
ਦੁਪਹਿਰ 2 ਵਜੇ ਤੱਕ ਸਾਰੇ ਮੈਂਬਰ ਪਾਰਲੀਮੈਂਟ ਦੇ ਵੋਟਾਂ ਦੀ ਗਿਣਤੀ ਹੋ ਗਈ ਸੀ। ਦ੍ਰੌਪਦੀ ਮੁਰਮੂ ਨੂੰ 540 ਐੱਮਪੀ ਨੇ ਵੋਟ ਕੀਤੇ ਜਿੰਨਾਂ ਦੀ ਕੁਲ ਵੈਲਊ 3 ਲੁੱਖ 78 ਹਜ਼ਾਰ ਸੀ। ਯਸ਼ਵੰਤ ਸਿਨਹਾ ਨੂੰ 208 ਐੱਮਪੀ ਨੇ ਵੋਟ ਕੀਤਾ ਜਿੰਨਾਂ ਦੀ ਵੋਟ ਵੈਲਯੂ 1 ਲੱਖ 45 ਹਜ਼ਾਰ 600 ਸੀ। ਕੁੱਲ 15 ਐੱਮਪੀ ਦੇ ਵੋਟ ਰੱਦ ਹੋਏ ਜਦਕਿ 17 ਮੈਂਬਰ ਪਾਰਲੀਮੈਂਟਾਂ ਨੇ ਕਰਾਸ ਵੋਟਿੰਗ ਕੀਤੀ।
10 ਸੂਬਿਆਂ ਵਿੱਚ ਮੁਰਮੂ ਨੇ ਸਿਨਹਾ ਨੂੰ ਹਰਾਇਆ
10 ਸੂਬਿਆਂ ਵਿੱਚ ਅਰੁਣਾਚਲ ਪ੍ਰਦੇਸ਼, ਅਸਾਮ, ਬਿਮਾਹ, ਛਤੀਸਗੜ੍ਹ, ਗੋਆ, ਗੁਜਰਾਤ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹਨ। ਝਾਰਖੰਡ ਵਿੱਚ ਦ੍ਰੌਪਦੀ ਮੁਰਮੂ ਨੂੰ ਸਿਨਹਾ ਤੋਂ ਵੱਧ ਵੋਟ ਮਿਲੇ। ਇਨ੍ਹਾਂ ਵਿੱਚੋਂ 7 ਸੂਬਿਆਂ ਵਿੱਚ ਬੀਜੇਪੀ ਗਠਜੋੜ ਦੀ ਸਰਕਾਰ ਹੈ।