Punjab

ਮੁਕਤਸਰ ਪੁਲਿਸ ਦੇ ਅੜਿੱਕੇ ਲਾਰੇਂਸ ਬਿਸ਼ਨੋਈ

‘ਦ ਖ਼ਾਲਸ ਬਿਊਰੋ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ ਤਲਕਾਂਡ ਮਾਮਲੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦੇ ਗਏ   ਗੈਂ ਗਸਟਰ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਦੀ ਮੁਕਤਸਰ ਪੁਲਿਸ ਦੇ ਅੜਿੱਕੇ ਆ ਗਿਆ ਹੈ। ਲਾਰੈਂਸ ਨੂੰ ਅੱਜ  ਹੁਸ਼ਿਆਰਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਮੁਕਤਸਰ ਪੁਲਿਸ ਨੇ ਉਸਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ, ਜਿਸ ਤੋਂ ਬਾਅਦ ਲਾਰੈਂਸ ਨੂੰ ਮੁਕਤਸਰ ਦੀ ਮਲ੍ਹੋਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। 

ਉਸ ਤੋਂ ਦੋ ਸਾਲ ਪਹਿਲਾਂ ਹੋਏ ਫਾਇਨਾਂਸਰ ਕਤ ਲ ਕੇਸ ਵਿੱਚ ਮਲੋਟ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ। ਦਰਅਸਲ, 22 ਅਕਤੂਬਰ 2020 ਨੂੰ ਮਲੋਟ ਦੇ ਪਿੰਡ ਔਲਖ ਵਿੱਚ ਫਾਈਨਾਂਸਰ ਰਣਜੀਤ ਸਿੰਘ ਉਰਫ਼ ਰਾਣਾ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਉਸ ਦੀ ਗਰਭਵਤੀ ਪਤਨੀ ਰਾਜਵੀਰ ਕੌਰ ਦਵਾਈ ਲੈਣ ਲਈ ਹਸਪਤਾਲ ਗਈ ਹੋਈ ਸੀ। ਹਸਪਤਾਲ ਪਹੁੰਚਦੇ ਹੀ ਸਵਿਫਟ ਕਾਰ ‘ਚ ਸਵਾਰ 4 ਬਦਮਾਸ਼ਾਂ ਨੇ ਰਾਣਾ ਦੀ ਗੋ ਲੀ ਮਾ ਰ ਕੇ ਹੱ ਤਿਆ ਕਰ ਦਿੱਤੀ। ਕ ਤਲ ਦੇ ਚਾਰ ਘੰਟੇ ਬਾਅਦ ਸੋਸ਼ਲ ਮੀਡੀਆ ‘ਤੇ ਗੈਂ ਗਸਟਰ ਲਾਰੈਂਸ ਦੇ ਨਾਂ ‘ਤੇ ਪੋਸਟ ਪਾਈ ਗਈ, ਜਿਸ ਵਿੱਚ ਲਾਰੈਂਸ ਦੇ ਸਾਥੀ ਗੁਰਲਾਲ ਬਰਾੜ ਦੇ ਕਤ ਲ ਵਿੱਚ ਰਾਣਾ ਦਾ ਹੱਥ ਹੋਣ ਦੀ ਗੱਲ ਕਹੀ ਗਈ ਸੀ।