India

ਬੈਂਕ ‘ਚ ਗਾਹਕਾਂ ਨੂੰ ਤੰਗ ਕਰਨ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ,RBI ਵੱਲੋਂ ਇਹ ਸਖ਼ਤ ਨਿਰਦੇਸ਼

ਗਾਹਕਾਂ ਦੇ ਕੰਮ ਵਿੱਚ ਲੇਟ ਲਤੀਫ਼ੀ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ RBI ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ

ਦ ਖ਼ਾਲਸ ਬਿਊਰੋ : ਅਕਸਰ ਤੁਸੀਂ ਪੈਸੇ ਦੇ ਲੈਣ-ਦੇਣ ਲਈ ਬੈਂਕ ਜਾਂਦੇ ਹੋ ਤਾਂ ਤੁਹਾਨੂੰ ਕੁਝ ਮੁਲਾਜ਼ਮਾਂ ਦੇ ਢਿੱਲੇ ਵਤੀਰੇ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਮੁਲਾਜ਼ਮ ਲੰਚ ਬ੍ਰੇਕ ਦਾ ਬਹਾਨੇ ਨਾਲ ਤੁਹਾਨੂੰ ਘੰਟਿਆਂ ਤੱਕ ਇੰਤਜ਼ਾਰ ਕਰਵਾਉਂਦੇ ਹਨ। ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਕਿਉਂਕਿ RBI ਨੇ ਇਸ ਦੇ ਲਈ ਬੈਂਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਅਤੇ ਸਾਫ਼ ਕਿਹਾ ਹੈ ਕਿ ਜੇਕਰ ਕੋਈ ਵੀ ਮੁਲਾਜ਼ਮ ਜਿੰਮੇਵਾਰ ਹੁੰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਰਫ਼ ਇੰਨਾਂ ਹੀ ਨਹੀਂ ਗਾਹਕਾਂ ਦੀ ਪਰੇਸ਼ਾਨੀ ਨੂੰ ਵੇਖ ਦੇ ਹੋਏ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਫੋਨ ਨੰਬਰ ਅਤੇ ਈ-ਮੇਲ ਵੀ ਜਾਰੀ ਕੀਤਾ ਹੈ

ਇਸ ਤਰ੍ਹਾਂ ਕਰੋ ਸ਼ਿਕਾਇਤ

ਗਾਹਕਾਂ ਨੂੰ ਬੈਂਕ ਸੇਵਾ ਅਧਿਕਾਰ ਦਿੱਤੇ ਹਨ ਜਿੰਨਾਂ ਦੀ ਜਾਣਕਾਰੀ ਨਾ ਹੋਣ ‘ਤੇ ਬੈਂਕ ਮੁਲਾਜ਼ਮ ਤੁਹਾਨੂੰ ਪਰੇਸ਼ਾਨ ਕਰਦੇ ਹਨ। ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਿਕ ਗਾਹਕਾਂ ਦੇ ਨਾਲ ਬੈਂਕ ਨੂੰ ਸਹੀ ਵਤੀਰਾ ਕਰਨਾ ਹੋਵੇਗਾ, ਜੇਕਰ ਗਾਹਕ ਨੂੰ ਬੈਂਕ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਬੈਂਕਿੰਗ ਲੋਕਪਾਲ ਨੂੰ ਸ਼ਿਕਾਇਤ ਕੀਤੀ ਜਾ ਜਾ ਸਕਦੀ ਹੈ। ਜੇਕਰ ਕੋਈ ਬੈਂਕ ਮੁਲਾਜ਼ਮ ਆਪਣੇ ਕੰਮ ਵਿੱਚ ਲੇਟ-ਲਤੀਫੀ ਕਰਦਾ ਹੈ ਤਾਂ ਬੈਂਕ ਮੈਨੇਜਰ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ। ਗਾਹਕਾਂ ਦੀ ਸ਼ਿਕਾਇਤ ਨੂੰ ਸੁਣਨ ਲਈ ਹਰ ਬੈਂਕ ਗ੍ਰੀਵੈਂਸ ਰਿਡਰਸਲ ਫੋਰਮ ਬਣਾਉਂਦਾ ਹੈ,ਜਿੱਥੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ । ਇਸ ਤੋਂ ਇਲਾਵਾ ਬੈਂਕ ਗਾਹਕਾਂ ਤੋਂ Grievance Redressal Number ਲੈ ਕੇ ਮੁਲਾਜ਼ਮ ਦੀ ਸ਼ਿਕਾਇਤ ਦਰਜ ਕਰ ਸਕਦੇ ਹਨ। ਬੈਂਕ ਟੋਲ ਨੰਬਰ ਅਤੇ Online ਸ਼ਿਕਾਇਤ ਵੀ ਦਰਜ ਕਰਨ ਦੀ ਸਹੂਲਤ ਦਿੰਦਾ ਹੈ । SBI ਨੇ ਗਾਹਕਾਂ ਲਈ ਟੋਲ ਫ੍ਰੀ ਨੰਬਰ 1800-425-3800 /1-800-11-22-11 ਜਾਰੀ ਕੀਤਾ ਹੈ ਜਦਕਿ PNB ਦੇ ਗਾਹਕ ਬੈਂਕ ਦੇ ਕਸਟਮਰ ਕੇਅਰ ਸੈਂਟਰ ‘ਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹਨ।