International

“ਮੈਨੂੰ ਤ ਬਾਹੀ ਵਾਲੇ ਨਹੀਂ ਸੁਰੱਖਿਆ ਵਾਲੇ ਹਥਿ ਆਰ ਚਾਹੀਦੇ ਨੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ-ਯੂਕਰੇਨ ਯੁੱ ਧ ਪੂਰੀ ਦੁਨੀਆ ਲਈ ਸੰ ਕਟ ਬਣ ਗਿਆ ਹੈ। ਇਸ ਜੰ ਗ ਨੇ ਕੋਰੋਨਾ ਮ ਹਾਂਮਾਰੀ ਤੋਂ ਪ੍ਰਭਾਵਿਤ ਵਿਸ਼ਵ ਅਰਥਚਾਰੇ ਨੂੰ ਮਹਿੰਗਾਈ ਦਾ ਝਟ ਕਾ ਦਿੱਤਾ ਹੈ। ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਭਾਰਤੀ ਅਰਥਵਿਵਸਥਾ ‘ਤੇ ਵੀ ਗਹਿਰਾ ਅਸਰ ਪਵੇਗਾ। ਯੂਕਰੇਨ-ਰੂਸ ਯੁੱ ਧ ਨੂੰ ਕਰੀਬ ਪੰਜ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਅਜਿਹੇ ਹਾਲਾਤਾਂ ਵਿੱਚ ਯੂਕਰੇਨ ਅਮਰੀਕਾ ਤੋਂ ਹੋਰ ਫ਼ੌਜੀ ਸਹਾਇਤਾ ਅਤੇ ਰਾਜਨੀਤਿਕ ਸਮਰਥਨ ਚਾਹੁੰਦਾ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੀ ਪਤਨੀ ਓਲੇਨਾ ਜ਼ੇਲੈਂਸਕਾ ਨੇ ਅਮਰੀਕਾ ਕਾਂਗਰਸ ਤੋਂ ਰੂਸ ਦੇ ਖ਼ਿਲਾਫ਼ ਯੁੱ ਧ ਲੜ ਨ ਦੇ ਲਈ ਹੋਰ ਮਦਦ ਮੰਗੀ ਹੈ। ਵਾਸ਼ਿੰਗਟਨ ਵਿੱਚ ਇੱਕ ਭਾਵੁਕ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਹਥਿ ਆਰ ਮੰਗ ਰਹੀ ਹਾਂ। ਇਸ ਤਰ੍ਹਾਂ ਦੇ ਹਥਿ ਆਰ ਜਿਨ੍ਹਾਂ ਦਾ ਇਸਤੇਮਾਲ ਕਿਸੇ ਹੋਰ ਦੀ ਜ਼ਮੀਨ ਉੱਤੇ ਯੁੱ ਧ ਛੇੜਨ ਦੇ ਲਈ ਨਹੀਂ ਬਲਕਿ ਕਿਸੇ ਦੇ ਘਰ ਦੀ ਰੱਖਿਆ ਦੇ ਲਈ ਕੀਤਾ ਜਾਵੇ। ਕਾਂਗਰਸ ਨੇ ਯੂਕਰੇਨ ਨੂੰ ਲਗਭਗ 40 ਅਰਬ ਡਾਲਰ ਦੀ ਸਹਾਇਤਾ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜੋ ਸਤੰਬਰ ਦੇ ਅਖੀਰ ਤੱਕ ਪੂਰੀ ਤਰ੍ਹਾਂ ਦੇ ਨਾਲ ਦੇ ਦਿੱਤੀ ਜਾਵੇਗੀ।

ਓਲੇਨਾ ਜ਼ੇਲੈਂਸਕਾ ਨੇ ਇਹ ਭਾਵੁਕ ਅਪੀਲ ਅਜਿਹੇ ਸਮੇਂ ਕੀਤੀ ਹੈ ਜਦੋਂ ਰੂਸ ਨੇ ਕਿਹਾ ਕਿ ਉਸਦੇ ਯੁੱ ਧ ਦਾ ਉਦੇਸ਼ ਹੁਣ ਪੂਰਬੀ ਯੂਕਰੇਨ ਤੋਂ ਅੱਗੇ ਵੱਧ ਗਿਆ ਹੈ।

ਬੁੱਧਵਾਰ ਨੂੰ ਰੂਸੀ ਵਿਦੇਸ਼ ਮੰਤਰੀ ਸਗੇਈ ਲਾਵਰੋਫ਼ ਨੇ ਕਿਹਾ ਸੀ ਕਿ ਜੇ ਅਮਰੀਕਾ, ਯੂਕਰੇਨ ਨੂੰ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿ ਆਰ ਸਪਲਾਈ ਕਰ ਰਿਹਾ ਹੈ ਤਾਂ ਰੂਸ ਵੀ ਯੂਕਰੇਨ ਵਿੱਚ ਯੁੱ ਧ ਦਾ ਵਿਸਥਾਰ ਕਰ ਸਕਦਾ ਹੈ। ਪਰ ਲਾਵਰੋਫ ਦੀ ਚਿਤਾਵਨੀ ਦੇ ਬਾਵਜੂਦ ਅਮਰੀਕਾ ਨੇ ਬੁੱਧਵਾਰ ਨੂੰ ਦੁਹਰਾਇਆ ਕਿ ਉਹ ਯੂਕਰੇਨ ਨੂੰ ਹਥਿ ਆਰ ਦੇਵੇਗਾ।

ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਕਿ ਯੂਕਰੇਨ ਨੂੰ ਐਡਵਾਂਸ ਰਾਕੇਟ ਸਿਸਟਮ ਦਿੱਤੇ ਜਾਣਗੇ। ਅਮਰੀਕਾ ਪਹਿਲਾਂ ਹੀ ਯੂਕਰੇਨ ਨੂੰ ਇਸ ਤਰ੍ਹਾਂ ਦੇ 12 ਰਾਕੇਟ ਸਿਸਟਮ ਦੇ ਚੁੱਕਾ ਹੈ।

ਇੱਕ ਅਮਰੀਕੀ ਅਨੁਮਾਨ ਮੁਤਾਬਕ ਯੂਕਰੇਨ ਯੁੱ ਧ ਵਿੱਚ ਹੁਣ ਤੱਕ 15 ਹਜ਼ਾਰ ਰੂਸੀ ਮਾ ਰੇ ਗਏ ਹਨ ਅਤੇ ਕਰੀਬ 45 ਹਜ਼ਾਰ ਜ਼ਖ਼ ਮੀ ਹੋਏ ਹਨ। ਸੀਆਈਏ ਦਾ ਅਨੁਮਾਨ ਹੈ ਕਿ ਯੂਕਰੇਨ ਨੂੰ ਇਸ ਤੋਂ ਕਿਤੇ ਘੱਟ ਨੁਕ ਸਾਨ ਹੋਇਆ ਹੈ। ਸੀਆਈਏ ਚੀਫ਼ ਨੇ ਕਿਹਾ ਕਿ ਇਸ ਸਮੇਂ ਰੂਸੀ ਫ਼ੌਜ ਪੂਰਬੀ ਯੂਕਰੇਨ ਦੇ ਡੋਨਬਾਸ ਇਲਾਕੇ ਵਿੱਚ ਕੇਂਦਰਿਤ ਹੈ ਅਤੇ ਲੱਗਦਾ ਹੈ ਕਿ ਹੁਣ ਉਨ੍ਹਾਂ ਨੇ ਸ਼ੁਰੂਆਤੀ ਗਲਤੀਆਂ ਤੋਂ ਸਬਕ ਸਿੱਖਿਆ ਹੈ। ਰੂਸ ਨੇ ਫਰਵਰੀ ਵਿੱਚ ਯੂਕਰੇਨ ਉੱਤੇ ਹਮ ਲਾ ਕੀਤਾ ਸੀ।

ਪੰਜ ਮਹੀਨਿਆਂ ਬਾਅਦ ਵੀ ਰੂਸੀ ਫੌਜਾਂ ਯੂਕਰੇਨ ਦੀ ਪੂਰਬੀ ਅਤੇ ਦੱਖਣੀ ਹਿੱਸੇ ਵਿੱਚ ਮੌਜੂਦ ਤਾਂ ਹੈ ਪਰ ਹਾਲੇ ਤੱਕ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਕਬਜ਼ਾ ਕਰਨ ਵਿੱਚ ਅਸਫ਼ਲ ਰਹੀ ਹੈ। ਅਮਰੀਕਾ ਨੇ ਦੋ ਸ਼ ਲਾਉਂਦਿਆਂ ਕਿਹਾ ਹੈ ਕਿ ਰੂਸ ਯੂਕਰੇਨ ਦੇ ਕੁੱਝ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ।