ਅੰਮ੍ਰਿਤਸਰ ਵਿੱਚ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਪੁਲਿਸ ਨੇ ਐਨ ਕਾਊਂਟਰ ਕੀਤਾ ਹੈ
‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ‘ਤੇ ਮਾ ਰਨ ਵਾਲੇ ਦੋ ਕਥਿਤ ਸ਼ੂਟ ਰਾਂ ਦੇ ਮਾ ਰੇ ਜਾਣ ਨਾਲ ਮੂਸੇਵਾਲਾ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਫੈਲੇ ਉਸਦੇ ਚਹੇਤਿਆਂ ਨੂੰ ਕੋਈ ਵੀ ਦਿਲਾਸਾ ਨਹੀਂ ਮਿਲੇਗਾ,ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸ਼ੂ ਟਰ ਜ਼ਿੰਦਾ ਫੜੇ ਜਾਂਦੇ ਅਤੇ ਮੂਸੇਵਾਲਾ ਦੇ ਕ ਤਲ ਨਾਲ ਜੁੜੀ ਸਾਜ਼ਿਸ਼ ਦੀ ਤਹਿ ਤੱਕ ਪਹੁੰਚਿਆ ਜਾਂਦਾ, ਉਸਦੇ ਕ ਤਲ ਨੂੰ 52 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਨਾਕਾਮ ਰਹੀ ਹੈ ਅਤੇ ਕੁਝ ਵੀ ਨਹੀਂ ਨਿਕਲ ਸਕਿਆ।
ਵੜਿੰਗ ਨੇ ਕਿਹਾ ਕਿ ਇਸ ਨਾਲ ਨਾ ਤਾਂ ਮੂਸੇਵਾਲਾ ਵਾਪਸ ਆਵੇਗਾ ਅਤੇ ਨਾ ਹੀ ਪੰਜਾਬ ਸਰਕਾਰ ‘ਤੇ ਲੱਗੇ ਦਾਗ ਨੂੰ ਧੋਇਆ ਜਾ ਸਕੇਗਾ, ਜਿਸ ਕਾਰਨ ਮੂਸੇਵਾਲਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹੋਏ ਅਪਰਾ ਧਿਕ ਅਣਗਹਿਲੀ ਕਾਰਨ ਉਨ੍ਹਾਂ ਦਾ ਕ ਤਲ ਹੋਇਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋ ਕਥਿਤ ਸ਼ੂਟ ਰਾਂ ਦੇ ਐਨ ਕਾਊਂਟਰ ਰਾਹੀਂ ਕੋਈ ਵੱਡਾ ਕੰਮ ਨਹੀਂ ਹੋਇਆ ਹੈ, ਕਿਉਂਕਿ ਕਾਤ ਲਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲ ਜ਼ਮਾਂ ਵਾਂਗ ਕਾਬੂ ਕੀਤਾ ਜਾ ਸਕਦਾ ਸੀ,ਉਨ੍ਹਾਂ ਕਿਹਾ ਕਿ ਕੁਝ ਗੰਭੀਰ ਸਵਾਲ ਅਜੇ ਵੀ ਬਾਕੀ ਹਨ, ਜੋ ਕਿ ਮੂਸੇਵਾਲਾ ਦੀ ਜਾਨ ਨੂੰ ਗੰਭੀਰ ਖ਼ਤਰੇ ਦੇ ਬਾਵਜੂਦ ਉਸਦੀ ਸੁਰੱਖਿਆ ਨੂੰ ਕਮਜ਼ੋਰ ਕਰਕੇ ਸਰਕਾਰ ਵੱਲੋਂ ਕੀਤੀ ਗਈ ਵੱਡੀ ਕੁਤਾਹੀ ਨਾਲ ਸਬੰਧਤ ਹਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੋਂ ਇਹ ਸਵਾਲ ਲੰਬੇ ਸਮੇਂ ਤੱਕ ਪੁੱਛੇ ਜਾਂਦੇ ਰਹਿਣਗੇ,ਦਰਅਸਲ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਹ ਪਹਿਲੀ ਸਿੱਧੀ ਕਾਰਵਾਈ ਸੀ ਪਰ ਇਸ ਵਿੱਚ ਵੀ ਪੁਲਿਸ ਮੁਲ ਜ਼ਮਾਂ ਨੂੰ ਜ਼ਿੰਦਾ ਕਾਬੂ ਨਹੀਂ ਕਰ ਸਕੀ। ਹੋਰ ਤਾਂ ਹੋਰ, ਹੁਣ ਤੱਕ ਪੰਜਾਬ ਪੁਲਿਸ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਕੀਤੀ ਗਈ ਸਪੁਰਦਗੀ ‘ਤੇ ਹੀ ਨਿਰਭਰ ਸੀ, ਜਿਸ ਕਾਰਨ ਉਹ ਮਾਮਲੇ ਨੂੰ ਲੈ ਕੇ ਵਧੇਰੇ ਸਰਗਰਮ ਨਜ਼ਰ ਆ ਰਹੇ ਹਨ |