‘ਦ ਖ਼ਾਲਸ ਬਿਊਰੋ : ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਫਰੀਦਕੋਟ ਜ਼ਿਲ੍ਹੇ ਦੇ 28 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਗੋ ਲੀ ਲੱਗਣ ਨਾਲ ਮੌ ਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਕੈਨੇਡਾ ਦੇ ਟੋਰਾਂਟੋ ਵਿਚਲੇ ਨਾਈਟ ਕਲੱਬ ਵਿੱਚ ਗੋ ਲੀਬਾਰੀ ਦੌਰਾਨ 28 ਸਾਲਾ ਪੰਜਾਬੀ ਨੌਜਵਾਨ ਦੀ ਮੌ ਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਘ ਟਨਾ ‘ਚ ਇਕ 24 ਸਾਲਾ ਮੁਟਿਆਰ ਵੀ ਜ਼ ਖਮੀ ਹੋਈ। ਮ੍ਰਿ ਤਕ ਦੀ ਪਛਾਣ ਪਰਦੀਪ ਬਰਾੜ ਵਜੋਂ ਹੋਈ ਹੈ ਜੋ ਕਿ ਫਰੀਦਕੇਟ ਦੇ ਪਿੰਡ ਖਾਰਾ ਦਾ ਰਹਿਣ ਵਾਲਾ ਸੀ। ਉਸ ਦੀ ਮੌਤ ਬਾਰੇ ਪਤਾ ਲੱਗਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਮੁਤਾਬਿਕ ਟੋਰਾਂਟੋ ਡਾਊਨਟਾਊਨ ਦੇ 647 ਕਿੰਗ ਸਟਰੀਟ ਵੇਸਟ ਵਿਖੇ ਬੀਤੇ ਐਤਵਾਰ ਨੂੰ ਤੜਕੇ 3.30 ਵਜੇ ਦੇ ਕਰੀਬ ਇੱਕ ਨਾਈਟ ਕਲੱਬ ਵਿੱਚ ਦੋ ਨੀਗਰੋ ਧੜਿ ਆਂ ਵਿੱਚ ਲੜਾ ਈ ਦੌਰਾਨ ਨੌਜਵਾਨ ਪ੍ਰਦੀਪ ਬਰਾੜ ਨੂੰ ਗੋ ਲੀ ਲੱਗ ਗਈ, ਜਿਸ ਨਾਲ ਉਹ ਜ਼ਖ ਮੀ ਹੋ ਗਿਆ ਤੇ ਉਸ ਦੀ ਮੌ ਤ ਹੋ ਗਈ। ਉਸ ਦਾ ਪੂਰਾ ਪਰਿਵਾਰ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਹੈ।