ਸਰਕਾਰ ਨੇ ਫਿਟਨੈੱਸ ਸਰਟੀਫਿਕੇ ਦੀ ਫੀਸ ਘਟਾਈ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਨਿੱਜੀ ਟਰਾਂਸਪੋਟਰਾਂ ਨੂੰ ਵੱਡੀ ਰਾਹਤ ਦਿੱਤੀ ਹੈ, ਨਿੱਜੀ ਗੱਡੀਆਂ ਦੇ ਫਿਟਨੈੱਸ ਸਰਟੀਫਿਕੇਟ ਦੀ ਲੇਟ ਫੀਸ ਘੱਟਾ ਦਿੱਤੀ ਗਈ ਹੈ। ਹੁਣ 50 ਰੁਪਏ ਦੀ ਥਾਂ ਤੇ 10 ਰੁਪਏ ਲੇਟ ਫੀਸ ਲੱਗੇਗੀ, ਪਹਿਲਾਂ ਲੇਟ ਫੀਸ ਰੋਜ਼ਾਨਾ ਦੇ ਹਿਸਾਬ ਨਾਲ 50 ਰੁਪਏ ਦੇਣੀ ਹੁੰਦੀ ਸੀ ਹੁਣ ਇਹ ਘਟਾ ਕੇ 10 ਰੁਪਏ ਹੀ ਦੇਣੀ ਹੋਵੇਗੀ । ਇਸ ਦੇ ਨਾਲ ਹੀ ਟਰਾਂਸਪੋਰਟ ਵਿਭਾਗ ਨੇ ਸਾਫ਼ਵੇਅਰ ਵਿੱਚ ਆਈ ਕਮੀ ਨੂੰ ਦੂਰ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ।
ਕੇਂਦਰ ਨੇ ਕੀਤੇ ਸਨ 50 ਰੁਪਏ
ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਕਿਸੇ ਗੱਡੀ ਦੇ ਫਿਟਨੈੱਸ ਸਰਟੀਫਿਕੇਟ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਨੂੰ 50 ਰੁਪਏ ਰੋਜ਼ਾਨਾ ਦੇ ਹਿਸਾਬ ਨਾਲ ਫੀਸ ਭਰਨੀ ਹੋਵੇਗੀ ਪਰ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਇਸ ਦੇ ਬਾਵਜੂਦ ਪੰਜਾਬ ਟਰਾਂਸਪੋਰਟ ਮਹਿਕਮਾ ਹੁਣ ਵੀ ਕੇਂਦਰ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਹੀ ਫੀਸ ਵਸੂਲ ਰਿਹਾ ਸੀ, ਕੋਵਿਡ ਦੀ ਵਜ੍ਹਾ ਕਰਕੇ ਜਿਹੜੇ ਲੋਕ ਫੀਸ ਨਹੀਂ ਜਮ੍ਹਾਂ ਕਰਾ ਸਕੇ ਸਨ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਹਤ ਮਿਲੀ ਹੈ
ਟਰਾਂਸਪੋਰਟ ਮਹਿਕਮੇ ਨੇ ਸਾਫ਼ ਕਰ ਦਿੱਤਾ ਹੈ ਜਿਹੜੇ ਲੋਕ ਜੁਰਮਾਨੇ ਦੀ ਰਕਮ ਨਹੀਂ ਜਮ੍ਹਾਂ ਕਰਵਾਉਣਗੇ ਉਹ ਡਿਫਾਲਟਰ ਐਲਾਨੇ ਜਾਣਗੇ, ਟਰਾਂਸਪੋਰਟ ਵਿਭਾਗ ਨੇ ਸਰਕਾਰ ਦੇ ਨਿਰਦੇਸ਼ਾਂ ‘ਤੇ ਬੱਸਾਂ,ਟਰੱਕਾਂ ਅਤੇ ਟੈਕਸੀਆਂ ਸਮੇਤ ਹੋਰ ਕਮਰਸ਼ਲ ਗੱਡੀਆਂ ਨੂੰ ਫਿਟਨੈੱਸ ਸਰਟੀਫਿਕੇ ਜਾਰੀ ਕਰਨ ਦੇ ਲਈ 50 ਰੁਪਏ ਦੀ ਥਾਂ 10 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਨੇ,ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।