‘ਦ ਖ਼ਾਲਸ ਬਿਊਰੋ :- ਪੰਜਾਬ ਤੇ ਰਾਜਸਥਾਨ ਨੂੰ ਲੈ ਕੇ ਦੇਸ਼ ਦੇ ਖੁਫੀਆ ਵਿਭਾਗ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ। ਦੇਸ਼ ਦੇ ਖੁਫੀਆ ਵਿਭਾਗ ਨੇ ਵੱਡਾ ਅਲਰਟ ਜਾਰੀ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਰਾਜਸਥਾਨ ਅਤੇ ਪੰਜਾਬ ਦਾ ਸਰਹੱਦੀ ਖੇਤਰ ਖਾਲਿ ਸਤਾਨੀ ਸਮਰਥਕਾਂ ਦੇ ਕੱਟੜ ਤੱਤ ਦਾ ਗੜ੍ਹ ਬਣ ਰਿਹਾ ਹੈ।
ਪੁਲਿਸ ਸੂਤਰਾਂ ਮੁਤਾਬਿਕ ਰਾਜਸਥਾਨ ਪੰਜਾਬ ਦੀ ਸਰਹੱਦ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਦੇ ਕਸਬੇ ਖਾਲਿ ਸਤਾਨ ਲਹਿਰ ਦੇ ਸਮਰਥਕ ਕੱਟੜ ਤੱਤਾਂ ਦੀ ਸੁਰੱਖਿਅਤ ਪਨਾਹਗਾਹ ਬਣਦੇ ਜਾ ਰਹੇ ਹਨ, ਜਿਨ੍ਹਾਂ ਵਿੱਚ ਗੰਗਾਨਗਰ ਹਨੂੰਮਾਨਗੜ੍ਹ ਸਭ ਤੋਂ ਖਾਸ ਸਥਾਨ ਬਣਦਾ ਜਾ ਰਿਹਾ ਹੈ। ਅਲਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ਨਾਲ ਲੱਗਦੇ ਰਾਜਸਥਾਨ ਦੇ ਸਰਹੱਦੀ ਖੇਤਰ ‘ਚ ਉਨ੍ਹਾਂ ਦਾ ਨਿਸ਼ਾਨਾ ਸਭ ਤੋਂ ਜ਼ਿਆਦਾ ਹੈ।
ਪੰਜਾਬ ਤੋਂ ਬਾਅਦ ਹੁਣ ਸਰਹੱਦ ਪਾਰ ਤੋਂ ਪਾਕਿਸਤਾਨ ਆਈਐ ਸਆਈ ਨੇ ਰਾਜਸਥਾਨ ਨੂੰ ਅੱ ਤਵਾਦੀ ਪਿਛੋਕੜ ਲਈ ਵਰਤਣ ਦੀ ਨਵੀਂ ਯੋਜਨਾ ਤਿਆਰ ਕੀਤੀ ਹੈ। ਅਲਰਟ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਤੋਂ ਬਾਅਦ ਹੁਣ ਆਈਐ ਸਆਈ ਪੰਜਾਬ ਰਾਜਸਥਾਨ ਵਿੱਚ ਡਰੋਨ ਰਾਹੀਂ ਹਥਿ ਆਰ, ਨ ਸ਼ੀਲੇ ਪਦਾਰਥ, ਹੈਂਡ ਗਰ ਨੇਡ, ਵਿਸ ਫੋਟਕ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੀ ਹੈ।